ਬਾਲੀਵੁੱਡ ਦੀ ਲਾਫਟਰ ਕੁਈਨ ਭਾਰਤੀ ਸਿੰਘ ਤੇ ਹਰਸ਼ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਪ੍ਰੈਗਨੈਂਟ ਹੋਣ ਦੇ ਬਾਵਜੂਦ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਕਈ ਟੀਵੀ ਸ਼ੋਅਸ ਵਿੱਚ ਬਤੌਰ ਹੋਸਟ ਨਜ਼ਰ ਆ ਰਹੇ ਹਨ। ਭਾਰਤੀ ਸਿੰਘ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਐਕਟਿਵ ਹੈ। ਉਹ ਅਕਸਰ ਆਪਣੇ ਫੈਨਜ਼ ਨਾਲ ਕਈ ਫਨੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਨਾਲ ਦਰਸ਼ਕਾਂ ਦਾ ਮਨੋਰੰਜਨ ਹੁੰਦਾ ਹੈ।

ਹਾਲ ਹੀ ਵਿੱਚ ਭਾਰਤੀ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਘਰ ਦਾ ‘ਹੋਮ ਟੂਰ’ ਕਰਵਾਇਆ ਹੈ। ਇਸ ਟੂਰ ‘ਚ ਭਾਰਤੀ ਨੇ ਆਪਣੇ ਘਰ ਦੇ ਮੇਨ-ਗੇਟ ਤੋਂ ਲੈ ਕੇ ਹਰ ਕੋਨਾ ਪ੍ਰਸ਼ੰਸਕਾਂ ਨੂੰ ਦਿਖਾਇਆ ਹੈ । ਇੰਨਾ ਹੀ ਨਹੀਂ, ਭਾਰਤੀ ਨੇ ਆਪਣੀ ਬਾਲਕੋਨੀ ਵਿੱਚ ਰੱਖੀਆਂ ਸਿਰਫ਼ ਦੋ ਕੁਰਸੀਆਂ ਬਾਰੇ ਵੀ ਦੱਸਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਹੈ। ਭਾਰਤੀ ਸਿੰਘ ਦੇ ਪਤੀ ਹਰਸ਼ ਲਿੰਬਾਚੀਆ ਨੇ ਇਹ ਵੀਡੀਓ ਆਪਣੇ ਯੂਟਿਊਬ ਚੈਨਲ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਭਾਰਤੀ ਨੇ ਲੋਕਾਂ ਨੂੰ ਆਪਣਾ ਘਰ ਦਿਖਾਇਆ ਹੈ। ਭਾਰਤੀ ਨੇ ਬਾਲਕੋਨੀ ਵਿੱਚ ਰੱਖੀਆਂ ਸਿਰਫ਼ ਦੋ ਕੁਰਸੀਆਂ ਬਾਰੇ ਦੱਸਦੇ ਹੋਏ ਕਿਹਾ, ‘ਅਸੀਂ ਇਸ ‘ਚ ਸਿਰਫ 2 ਕੁਰਸੀਆਂ ਰੱਖੀਆਂ ਹਨ।
2 ਕੁਰਸੀਆਂ ਇਸ ਲਈ ਰੱਖੀਆਂ ਗਈਆਂ ਹਨ ਕਿ ਜੇਕਰ ਮਹਿਮਾਨ ਆਉਂਦੇ ਹਨ ਤਾਂ ਤੁਰੰਤ ਚਲੇ ਜਾਣ, ਰੁਕਣ ਦਾ ਖਿਆਲ ਵੀ ਨਹੀਂ ਕਰਦੇ। ਕਿਉਂਕਿ ਇਹ ਘਰ ਸਿਰਫ਼ ਮੇਰਾ ਅਤੇ ਹਰਸ਼ ਦਾ ਹੈ। ਜੋ ਮਹਿਮਾਨ ਰੁਕ ਜਾਂਦੇ ਹਨ, ਉਹਨਾ ਤੇ ਮੈਨੂੰ ਬਹੁਤ ਗੁੱਸਾ ਆਉਂਦਾ ਹੈ। ਮੈਂ ਵੀ ਕਿਸੇ ਦੇ ਘਰ ਨਹੀਂ ਰਹਿੰਦੀ । ਤੁਸੀਂ ਵੀ ਖਾਓ-ਪੀਓ ਅਤੇ ਬਾਹਰ ਨਾ ਜਾਓ, ਇਸ ਤਰ੍ਹਾਂ ਕਿਸੇ ਦੇ ਘਰ ਰਹਿਣ ਬਾਰੇ ਨਾ ਸੋਚੋ। ਦਰਸ਼ਕਾਂ ਵੱਲੋ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।













