ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਦੇ ਖੁਦਕੁਸ਼ੀ ਮਾਮਲੇ ‘ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਕਈ ਦਿਨਾਂ ਤੋਂ ਫਰਾਰ ਚੱਲ ਰਹੇ ਭੋਜਪੁਰੀ ਗਾਇਕ ਸਮਰ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸਮਰ ਸਿੰਘ ਨੂੰ ਬੀਤੀ ਰਾਤ ਗਾਜ਼ੀਆਬਾਦ ਨੰਦਗ੍ਰਾਮ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ। ਅਦਾਕਾਰਾ ਦੀ ਮਾਂ ਨੇ ਆਪਣੀ ਬੇਟੀ ਦੀ ਮੌਤ ਲਈ ਸਮਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਹੈ। ਉਸ ਨੇ ਗਾਇਕ ‘ਤੇ ਕਈ ਗੰਭੀਰ ਦੋਸ਼ ਲਾਏ ਹਨ। ਅਦਾਕਾਰਾ ਆਕਾਂਕਸ਼ਾ ਦੂਬੇ ਦੀ ਮੌਤ ਤੋਂ ਬਾਅਦ ਸਮਰ ਸਿੰਘ ਫਰਾਰ ਸੀ। ਪੁਲਿਸ ਇਸ ਮਾਮਲੇ ‘ਚ ਤੇਜ਼ੀ ਨਾਲ ਅਗਲੇਰੀ ਕਾਰਵਾਈ ਕਰ ਰਹੀ ਹੈ। ਆਕਾਂਕਸ਼ਾ ਦੀ ਮਾਂ ਨੇ ਸਮਰ ਸਿੰਘ ‘ਤੇ ਉਨ੍ਹਾਂ ਦੀ ਬੇਟੀ ਨੂੰ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਹੈ।
ਮਸ਼ਹੂਰ ਭੋਜਪੁਰੀ ਗਾਇਕ ਸਮਰ ਸਿੰਘ ਅਤੇ ਉਸ ਦੇ ਭਰਾ ਸੰਜੇ ਸਿੰਘ ਨੇ ਆਪਣਾ ਬਚਾਅ ਕਰਨ ਲਈ ਅਦਾਲਤ ਦਾ ਰੁਖ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਕਾਂਕਸ਼ਾ ਦੂਬੇ ਖੁਦਕੁਸ਼ੀ ਮਾਮਲੇ ਦੇ ਮੱਦੇਨਜ਼ਰ ਸਮਰ ਸਿੰਘ ਨੇ ਆਪਣੇ ਖਿਲਾਫ ਦਰਜ FIR ਨੂੰ ਰੱਦ ਕਰਨ ਲਈ ਇਲਾਹਾਬਾਦ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਸਮਰ ਸਿੰਘ ਨੇ 4 ਅਪਰੈਲ ਨੂੰ ਅਦਾਲਤ ਵਿੱਚ ਆਪਣੀ ਦਲੀਲ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਸਮਰ ਸਿੰਘ ਅਤੇ ਉਸ ਦੇ ਭਰਾ ਸੰਜੇ ਸਿੰਘ ਨੇ ਇਹ ਪਟੀਸ਼ਨ ਫੌਜਦਾਰੀ ਜਾਬਤਾ ਦੀ ਧਾਰਾ 482 ਤਹਿਤ ਦਾਇਰ ਕੀਤੀ ਹੈ।