September 22, 2026, 3:22 am
----------- Advertisement -----------
HomeNewsEntertainmentਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ 'ਚ ਪਹੁੰਚੀ ਦੀਪਿਕਾ ਪਾਦੂਕੋਣ, ਸਲਮਾਨ ਨੇ...

ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ ‘ਚ ਪਹੁੰਚੀ ਦੀਪਿਕਾ ਪਾਦੂਕੋਣ, ਸਲਮਾਨ ਨੇ ਰਣਵੀਰ ਸਿੰਘ ਲਈ ਆਖੀ ਇਹ ਗੱਲ

Published on

----------- Advertisement -----------

ਬਿੱਗ ਬੌਸ 15 ਖਤਮ ਹੋਣ ‘ਚ ਕੁਝ ਹੀ ਦਿਨ ਬਾਕੀ ਹਨ। ਜਿੱਥੇ ਕੋਈ ਵੀ ਖਿਡਾਰੀ ਹਾਰਨਾ ਨਹੀਂ ਚਾਹੁੰਦਾ ਬਲਕਿ ਟਰਾਫੀ ਜਿੱਤਣਾ ਚਾਹੁੰਦਾ ਹੈ। ਇਸ ਹਫਤੇ ਬਿੱਗ ਬੌਸ 15 ਦਾ ਫਿਨਾਲੇ ਹੋਵੇਗਾ ਅਤੇ ਇਸ ਸੀਜ਼ਨ ਦੇ ਜੇਤੂ ਦਾ ਐਲਾਨ ਵੀ ਕੀਤਾ ਜਾਵੇਗਾ। ਹੁਣ ਤੱਕ ਅਸੀਂ ਬਿੱਗ ਬੌਸ ਦੇ ਮੰਚ ‘ਤੇ ਕਈ ਸਿਤਾਰਿਆਂ ਨੂੰ ਦੇਖਿਆ ਹੈ। ਪਰ ਹੁਣ ਸ਼ੋਅ ਦਾ ਗ੍ਰੈਂਡ ਫਿਨਾਲੇ ਕਾਫੀ ਧਮਾਕੇਦਾਰ ਹੋਣ ਜਾ ਰਿਹਾ ਹੈ। ਕਿਉਂਕਿ ਗ੍ਰੈਂਡ ਫਿਨਾਲੇ ‘ਚ ਕਈ ਸਿਤਾਰੇ ਹਿੱਸਾ ਲੈਣਗੇ। ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਬਾਲੀਵੁੱਡ ਕੁਈਨ ਦੀਪਿਕਾ ਪਾਦੁਕੋਣ ਅਤੇ ਦਬੰਗ ਸਲਮਾਨ ਖਾਨ ਇੱਕੋ ਸਟੇਜ ‘ਤੇ ਮਸਤੀ ਕਰਦੇ ਨਜ਼ਰ ਆਉਣਗੇ।

ਬਿੱਗ ਬੌਸ ਦੇ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਬਿੱਗ ਬੌਸ ਦਾ ਗ੍ਰੈਂਡ ਫਿਨਾਲੇ ਇੱਕ ਨਹੀਂ ਸਗੋਂ ਦੋ ਦਿਨ ਦਾ ਹੋਵੇਗਾ। ਕਲਰਸ ਨੇ ਇੱਕ ਪ੍ਰੋਮੋ ਜਾਰੀ ਕੀਤਾ ਸੀ, ਜਿਸ ਵਿੱਚ ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨੂੰ ਕਿਹਾ ਸੀ ਕਿ ਬਿੱਗ ਬੌਸ ਦਾ ਗ੍ਰੈਂਡ ਫਿਨਾਲੇ 29 ਅਤੇ 30 ਜਨਵਰੀ ਨੂੰ ਆਵੇਗਾ। ਸ਼ੋਅ ਦੇ ਮੇਕਰਸ ਗਰੈਂਡ ਫਿਨਾਲੇ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ‘ਤੇ ਛੋਟੇ-ਛੋਟੇ ਪ੍ਰੋਮੋ ਪਾ ਕੇ ਸ਼ੋਅ ਦੇ ਪ੍ਰਸ਼ੰਸਕਾਂ ਨੂੰ ਦੱਸ ਰਹੇ ਹਨ ਕਿ ਗ੍ਰੈਂਡ ਫਿਨਾਲੇ ‘ਚ ਕਿਹੜੇ-ਕਿਹੜੇ ਸਿਤਾਰੇ ਨਜ਼ਰ ਆਉਣਗੇ। ਹਾਲ ਹੀ ਵਿੱਚ, ਮੇਕਰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ 10 ਸੈਕਿੰਡ ਦਾ ਇੱਕ ਨਵਾਂ ਪ੍ਰੋਮੋ ਸਾਂਝਾ ਕੀਤਾ ਹੈ। ਜਿਸ ਵਿੱਚ ਦੀਪਿਕਾ ਪਾਦੁਕੋਣ ਬਿੱਗ ਬੌਸ ਦੇ ਮੰਚ ‘ਤੇ ਆਉਂਦੀ ਹੈ ਅਤੇ ਸਲਮਾਨ ਖਾਨ ਉਸ ਦਾ ਮਜ਼ਾਕ ਉਡਾਉਂਦੇ ਹਨ ਅਤੇ ਉਸ ਨੂੰ ‘ਦੀਪਿਕਾ ਰਣਵੀਰ ਪਾਦੂਕੋਣ ਸਿੰਘ’ ਕਹਿੰਦੇ ਹਨ।

ਇਸ ਪ੍ਰੋਮੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਤੁਹਾਡਾ ਵੀਕੈਂਡ ਖਾਸ ਹੋਵੇਗਾ, ਕਿਉਂਕਿ ਦੀਪਿਕਾ ਪਾਦੂਕੋਣ ਅਤੇ ਸਲਮਾਨ ਖਾਨ ਇਕੱਠੇ ਨਜ਼ਰ ਆਉਣਗੇ। ਇਹ ਵੀ ਦੱਸ ਦੇਈਏ ਕਿ ਗ੍ਰੈਂਡ ਫਿਨਾਲੇ ਦਾ ਸਮਾਂ 8 ਵਜੇ ਹੈ। ਹਾਲ ਹੀ ਵਿੱਚ ਕਲਰਜ਼ ਵੀਕੈਂਡ ‘ਤੇ ਆਪਣਾ ਨਵਾਂ ਸ਼ੋਅ ‘ਹੁਨਰਬਾਜ਼’ ਲੈ ਕੇ ਆਇਆ ਹੈ, ਜਿਸ ਕਾਰਨ ਬਿੱਗ ਬੌਸ ਵੀਕੈਂਡ ਦਾ ਸਮਾਂ ਪਹਿਲਾਂ ਹੀ ਬਦਲ ਦਿੱਤਾ ਗਿਆ ਸੀ। ਬਿੱਗ ਬੌਸ ਦੇ ਇਸ ਸੀਜ਼ਨ ‘ਚ ਕਰੀਬ 24 ਪ੍ਰਤੀਯੋਗੀ ਆਏ ਸਨ। ਪਰ ਹੁਣ ਸ਼ੋਅ ਵਿੱਚ ਸਿਰਫ਼ ਛੇ ਪ੍ਰਤੀਯੋਗੀ ਬਚੇ ਹਨ, ਜੋ ਫਿਨਾਲੇ ਦੀ ਦੌੜ ਲਈ ਲੜ ਰਹੇ ਹਨ। ਇਨ੍ਹਾਂ ਵਿੱਚ ਤੇਜਸਵੀ ਪ੍ਰਕਾਸ਼, ਕਰਨ ਕੁੰਦਰਾ, ਰਸ਼ਮੀ ਦੇਸਾਈ, ਸ਼ਮਿਤਾ ਸ਼ੈੱਟੀ, ਨਿਸ਼ਾਂਤ ਭੱਟ ਅਤੇ ਪ੍ਰਤੀਕ ਸਹਿਜਪਾਲ ਸ਼ਾਮਲ ਹਨ। ਜੋ ਹੁਣ ਫਿਨਾਲੇ ਰੇਸ ਲਈ ਲੜਦੇ ਨਜ਼ਰ ਆਉਣਗੇ। ਸ਼ੋਅ ਦੀ ਐਂਟਰਟੇਨਰ ਰਾਖੀ ਸਾਵੰਤ ਨੂੰ ਵੀ ਇਸ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਛੇ ਫਾਈਨਲਿਸਟਾਂ ਵਿੱਚੋਂ ਕਿਸਦੇ ਸਿਰ ਬਿੱਗ ਬੌਸ ਟਰਾਫੀ ਦਾ ਤਾਜ ਸਜਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਵਨੀਤ ਸਿੰਘ ਬਿੱਟੂ, ਪ੍ਰਤਾਪ ਬਾਜਵਾ ਅਤੇ ਬਿਕਰਮ ਮਜੀਠੀਆ ਨਸ਼ਾ ਤਸਕਰ ਦੇ ਬਚਾਅ ਵਿੱਚ ਕਿਉਂ ਆਏ? : ਆਪ

ਚੰਡੀਗੜ੍ਹ; 21 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਸਵਾਲ ਚੁੱਕਿਆ ਕਿ ਵਿਰੋਧੀ ਆਗੂ...

ਮਹਿਲਾ ਤੇ ਪੁਰਸ਼ ਹਾਕੀ ਦੇ ਸੈਮੀਫਾਈਨਲ 30 ਸਤੰਬਰ ਅਤੇ 1 ਅਕਤੂਬਰ ਨੂੰ, ਫਾਈਨਲ 2 ਅਤੇ 3 ਅਕਤੂਬਰ ਨੂੰ

*ਚੰਡੀਗੜ੍ਹ, 21 ਸਤੰਬਰ:ਅੰਤਰਰਾਸ਼ਟਰੀ ਹਾਕੀ ਦੇ ਨਕਸ਼ੇ 'ਤੇ ਪੰਜਾਬ ਦੀ ਵਧਦੀ ਸਰਦਾਰੀ ਨੂੰ ਪ੍ਰਵਾਨਗੀ ਦਿੰਦਿਆਂ...

5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮ

ਚੰਡੀਗੜ੍ਹ, 21 ਸਤੰਬਰ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਵਿੱਚ ਚਲਾਈ...

ਜਲੰਧਰ ‘ਚ ਮਸ਼ਹੂਰ YouTuber ਮਨੀ ਸ਼ੋਕਰ ਗ੍ਰਿਫ਼ਤਾਰ, 5 ਵਿਦੇਸ਼ੀ ਪਿਸਤੌਲ ਬਰਾਮਦ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮਸ਼ਹੂਰ ਪੰਜਾਬੀ ਯੂਟਿਊਬਰ ਮਨੀ ਸ਼ੋਕਰ ਅਤੇ ਉਸਦੇ ਦੋ ਸਾਥੀਆਂ ਨੂੰ...

ਏਸ਼ਿਆਈ ਖੇਡਾਂ ‘ਚ ਭਾਰਤ ਨੇ ਜਿੱਤੇ 6 ਮੈਡਲ, ਸ਼ੂਟਿੰਗ ‘ਚ ਆਏ 5 ਤਗਮੇ

ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਝੋਲੀ ਹੁਣ ਤੱਕ...

‘ਤੂੰ ਉਨ੍ਹਾਂ ਨਾਲ ਕੋਲੈਬ ਕੀਤੇ ਆ, ਜਿਨ੍ਹਾਂ ਨੇ ਸਿੱਧੂ ਨੂੰ ਹਮੇਸ਼ਾ ਮਾੜਾ ਬੋਲਿਆ’ Afsana Khan ‘ਤੇ ਭੜਕਿਆ ਬਿੱਲਾ ਸਿੱਧੂ ਘੁੰਮਣ

ਮਰਹੂਮ ਸਿੱਧੂ ਮੂਸੇਵਾਲਾ ਦਾ ਜਿਗਰੀ ਯਾਰ ਬਿੱਲਾ ਸਿੱਧੂ ਘੁੰਮਣ ਅਫਸਾਨਾ ਖਾਨ ‘ਤੇ ਭੜਕਿਆ। ਘੁੰਮਣ...

ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

ਪੰਜਾਬ ਵਿੱਚ ਇੱਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ...

ਮੁਅੱਤਲ DIG ਭੁੱਲਰ ਖ਼ਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਲਈ ਤਲਬ

ਪੰਜਾਬ ਪੁਲੀਸ ਦੇ ਮੁਅੱਤਲ ਡੀਆਈਜੀ ਐੱਚ.ਐੱਸ. ਭੁੱਲਰ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਸ਼ਿਕਾਇਤਕਰਤਾ ਆਕਾਸ਼...

ਛੇ ਸੂਬਿਆਂ ਦੇ Kishau ਪ੍ਰਾਜੈਕਟ ’ਚ ਪੰਜਾਬ ਦਾ ਨਾਮ ਸ਼ਾਮਲ ਨਹੀਂ; ਪੰਜਾਬ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ

ਪੰਜਾਬ ਸਰਕਾਰ ਨੇ ਕਿਸ਼ਾਊ ਬਹੁ-ਮੰਤਵੀ ਪ੍ਰਾਜੈਕਟ ਖ਼ਿਲਾਫ਼ ਸੁਪਰੀਮ ਕੋਰਟ ’ਚ ਜਾਣ ਦੀ ਤਿਆਰੀ ਖਿੱਚ...