September 22, 2026, 3:22 am
----------- Advertisement -----------
HomeNewsEntertainmentBigg Boss 15 ਦੀ ਵਿਨਰ ਬਣੀ ਤੇਜਸਵੀ ਪ੍ਰਕਾਸ਼,ਪ੍ਰਤੀਕ ਸਹਿਜਪਾਲ ਰਹੇ ਫਸਟ ਰਨਰ...

Bigg Boss 15 ਦੀ ਵਿਨਰ ਬਣੀ ਤੇਜਸਵੀ ਪ੍ਰਕਾਸ਼,ਪ੍ਰਤੀਕ ਸਹਿਜਪਾਲ ਰਹੇ ਫਸਟ ਰਨਰ ਅੱਪ

Published on

----------- Advertisement -----------

ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਪਿਛਲੇ 121 ਦਿਨਾਂ ਤੋਂ ਕਲਰਸ ਚੈਨਲ ‘ਤੇ ਚੱਲ ਰਹੇ ਰਿਐਲਿਟੀ ਸ਼ੋਅ ਬਿਗ ਬਾਸ-15 ਦੀ ਜੇਤੂ ਬਣ ਗਈ ਹੈ। ਜੀ ਹਾਂ, ਤੇਜਸਵੀ ਪ੍ਰਕਾਸ਼ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਸਭ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ, ਜਿਸ ਕਰਕੇ ਉਨ੍ਹਾਂ ਨੂੰ ‘ਬਿੱਗ ਬੌਸ 15’ ਦਾ ਵਿਜੇਤਾ ਬਣਾਇਆ ਗਿਆ। ਇਸ ਵਾਰ ਤੇਜਸਵੀ ਪ੍ਰਕਾਸ਼ ਬਿੱਗ ਬੌਸ ਦੀ ਟਰਾਫੀ ਜਿੱਤਣ ‘ਚ ਕਾਮਯਾਬ ਰਹੀ। ਪ੍ਰਤੀਕ ਫਸਟ ਰਨਰ ਅੱਪ ਅਤੇ ਕਰਨ ਕੁੰਦਰਾ ਸੈਕਿੰਡ ਰਨਰ ਅੱਪ ਬਣੇ।

ਤੇਜਸਵੀ ਨੇ ਟਰਾਫੀ ਦੇ ਨਾਲ 40 ਲੱਖ ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ। ਪਹਿਲਾਂ ਇਹ ਰਕਮ 50 ਲੱਖ ਸੀ, ਜਿਸ ਵਿੱਚੋਂ ਨਿਸ਼ਾਂਤ ਭੱਟ ਨੇ 10 ਲੱਖ ਲੈ ਕੇ ਆਪਣੀ ਮਰਜ਼ੀ ਨਾਲ ਸ਼ੋਅ ਛੱਡ ਦਿੱਤਾ ਸੀ। ਸੀਜ਼ਨ 15 ਨੂੰ ਦਿਲਚਸਪ ਬਣਾਉਣ ਲਈ, ਸੀਜ਼ਨ 4 ਦੀ ਜੇਤੂ ਸ਼ਵੇਤਾ ਤਿਵਾਰੀ, ਸੀਜ਼ਨ 8 ਦੀ ਜੇਤੂ ਗੌਤਮ ਗੁਲਾਟੀ, ਸੀਜ਼ਨ 6 ਦੀ ਜੇਤੂ ਉਰਵਸ਼ੀ ਢੋਲਕੀਆ, ਸੀਜ਼ਨ 7 ਦੀ ਜੇਤੂ ਗੌਹਰ ਖ਼ਾਨ ਅਤੇ ਸੀਜ਼ਨ 14 ਦੀ ਜੇਤੂ ਰੁਬੀਨਾ ਦਿਲੈਕ ਨੂੰ ਗ੍ਰੈਂਡ ਫਿਨਾਲੇ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਸ਼ੋਅ ਨੂੰ ਹੋਰ ਦਿਲਚਸਪ ਬਨਾਉਣ ਲਈ, ਸ਼ਹਿਨਾਜ਼ ਗਿੱਲ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਜੇਤੂ ਦੀ ਘੋਸ਼ਣਾ ਤੋਂ ਪਹਿਲਾਂ, ਸ਼ਮਿਤਾ ਨੇ ਆਪਣੇ ਬੁਆਏਫ੍ਰੈਂਡ ਰਾਕੇਸ਼ ਬਾਪਟ ਅਤੇ ਕਰਨ ਤੇਜਸਵੀ ਨਾਲ ਡਾਂਸ ਕੀਤਾ। ਜਦੋਂ ਕਿ ਪਿਛਲੇ ਸੀਜ਼ਨ ਦੇ ਜੇਤੂ ਗੌਤਮ ਗੁਲਾਟੀ, ਗੌਹਰ ਖਾਨ, ਰੁਬੀਨਾ ਦਿਲਿਕ, ਉਰਵਸ਼ੀ , ਸ਼ਵੇਤਾ ਤਿਵਾਰੀ ਨੇ ਆਪਣੇ ਪ੍ਰਦਰਸ਼ਨ ਨਾਲ ਬਿੱਗ ਬਾਸ ਦੇ 15 ਸਾਲ ਪੂਰੇ ਕੀਤੇ। ਇਸ ਦੌਰਾਨ ਫਿਲਮ ‘ਗਹਿਰਾਈਆਂ ‘ ਦੀ ਟੀਮ ਤੋਂ ਦੀਪਿਕਾ ਪਾਦੂਕੋਣ, ਅਨੰਨਿਆ ਪਾਂਡੇ, ਸਿਧਾਰਥ ਚਤੁਰਵੇਦੀ ਅਤੇ ਧੀਰਿਆ ਕਰਵਾ ਵੀ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ। ਸ਼ੋਅ ਦੌਰਾਨ ਸ਼ਹਿਨਾਜ਼ ਗਿੱਲ ਬਿੱਗ ਬੌਸ-13 ਦੇ ਵਿਜੇਤਾ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦੇਣ ਪਹੁੰਚੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਵਨੀਤ ਸਿੰਘ ਬਿੱਟੂ, ਪ੍ਰਤਾਪ ਬਾਜਵਾ ਅਤੇ ਬਿਕਰਮ ਮਜੀਠੀਆ ਨਸ਼ਾ ਤਸਕਰ ਦੇ ਬਚਾਅ ਵਿੱਚ ਕਿਉਂ ਆਏ? : ਆਪ

ਚੰਡੀਗੜ੍ਹ; 21 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਸਵਾਲ ਚੁੱਕਿਆ ਕਿ ਵਿਰੋਧੀ ਆਗੂ...

ਮਹਿਲਾ ਤੇ ਪੁਰਸ਼ ਹਾਕੀ ਦੇ ਸੈਮੀਫਾਈਨਲ 30 ਸਤੰਬਰ ਅਤੇ 1 ਅਕਤੂਬਰ ਨੂੰ, ਫਾਈਨਲ 2 ਅਤੇ 3 ਅਕਤੂਬਰ ਨੂੰ

*ਚੰਡੀਗੜ੍ਹ, 21 ਸਤੰਬਰ:ਅੰਤਰਰਾਸ਼ਟਰੀ ਹਾਕੀ ਦੇ ਨਕਸ਼ੇ 'ਤੇ ਪੰਜਾਬ ਦੀ ਵਧਦੀ ਸਰਦਾਰੀ ਨੂੰ ਪ੍ਰਵਾਨਗੀ ਦਿੰਦਿਆਂ...

5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮ

ਚੰਡੀਗੜ੍ਹ, 21 ਸਤੰਬਰ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਵਿੱਚ ਚਲਾਈ...

ਜਲੰਧਰ ‘ਚ ਮਸ਼ਹੂਰ YouTuber ਮਨੀ ਸ਼ੋਕਰ ਗ੍ਰਿਫ਼ਤਾਰ, 5 ਵਿਦੇਸ਼ੀ ਪਿਸਤੌਲ ਬਰਾਮਦ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮਸ਼ਹੂਰ ਪੰਜਾਬੀ ਯੂਟਿਊਬਰ ਮਨੀ ਸ਼ੋਕਰ ਅਤੇ ਉਸਦੇ ਦੋ ਸਾਥੀਆਂ ਨੂੰ...

ਏਸ਼ਿਆਈ ਖੇਡਾਂ ‘ਚ ਭਾਰਤ ਨੇ ਜਿੱਤੇ 6 ਮੈਡਲ, ਸ਼ੂਟਿੰਗ ‘ਚ ਆਏ 5 ਤਗਮੇ

ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਝੋਲੀ ਹੁਣ ਤੱਕ...

‘ਤੂੰ ਉਨ੍ਹਾਂ ਨਾਲ ਕੋਲੈਬ ਕੀਤੇ ਆ, ਜਿਨ੍ਹਾਂ ਨੇ ਸਿੱਧੂ ਨੂੰ ਹਮੇਸ਼ਾ ਮਾੜਾ ਬੋਲਿਆ’ Afsana Khan ‘ਤੇ ਭੜਕਿਆ ਬਿੱਲਾ ਸਿੱਧੂ ਘੁੰਮਣ

ਮਰਹੂਮ ਸਿੱਧੂ ਮੂਸੇਵਾਲਾ ਦਾ ਜਿਗਰੀ ਯਾਰ ਬਿੱਲਾ ਸਿੱਧੂ ਘੁੰਮਣ ਅਫਸਾਨਾ ਖਾਨ ‘ਤੇ ਭੜਕਿਆ। ਘੁੰਮਣ...

ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

ਪੰਜਾਬ ਵਿੱਚ ਇੱਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ...

ਮੁਅੱਤਲ DIG ਭੁੱਲਰ ਖ਼ਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਲਈ ਤਲਬ

ਪੰਜਾਬ ਪੁਲੀਸ ਦੇ ਮੁਅੱਤਲ ਡੀਆਈਜੀ ਐੱਚ.ਐੱਸ. ਭੁੱਲਰ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਸ਼ਿਕਾਇਤਕਰਤਾ ਆਕਾਸ਼...

ਛੇ ਸੂਬਿਆਂ ਦੇ Kishau ਪ੍ਰਾਜੈਕਟ ’ਚ ਪੰਜਾਬ ਦਾ ਨਾਮ ਸ਼ਾਮਲ ਨਹੀਂ; ਪੰਜਾਬ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ

ਪੰਜਾਬ ਸਰਕਾਰ ਨੇ ਕਿਸ਼ਾਊ ਬਹੁ-ਮੰਤਵੀ ਪ੍ਰਾਜੈਕਟ ਖ਼ਿਲਾਫ਼ ਸੁਪਰੀਮ ਕੋਰਟ ’ਚ ਜਾਣ ਦੀ ਤਿਆਰੀ ਖਿੱਚ...