July 22, 2026, 12:55 pm
----------- Advertisement -----------
HomeNewsEntertainmentਵਿਆਹ ਦੇ 6 ਸਾਲ ਬਾਅਦ ਵੀ ਬਿਪਾਸ਼ਾ ਬਾਸੂ-ਕਰਨ ਸਿੰਘ ਗਰੋਵਰ ਵਿਚਾਲੇ ਹੈ...

ਵਿਆਹ ਦੇ 6 ਸਾਲ ਬਾਅਦ ਵੀ ਬਿਪਾਸ਼ਾ ਬਾਸੂ-ਕਰਨ ਸਿੰਘ ਗਰੋਵਰ ਵਿਚਾਲੇ ਹੈ ਬੇਹੱਦ ਪਿਆਰ ,ਦੇਖੋ ਵੀਡੀਓ

Published on

----------- Advertisement -----------

ਨਵੀਂ ਦਿੱਲੀ— ਬਿਪਾਸ਼ਾ ਬਾਸੂ ਇਕ ਅਜਿਹੀ ਬਾਲੀਵੁੱਡ ਅਭਿਨੇਤਰੀ ਹੈ, ਜਿਸ ਨੇ ਆਪਣੀ ਐਕਟਿੰਗ ਅਤੇ ਸਟਾਈਲ ਨਾਲ ਇਕ ਨਵਾਂ ਮੁਕਾਮ ਬਣਾਇਆ ਹੈ। ਬਿਪਾਸ਼ਾ ਨੇ ਕਈ ਫੈਸ਼ਨ ਸ਼ੋਅ ਦੇ ਨਾਲ-ਨਾਲ ਡਰਾਮਾ, ਰੋਮਾਂਟਿਕ ਅਤੇ 3ਡੀ ਫਿਲਮਾਂ ਵੀ ਕੀਤੀਆਂ ਹਨ। ਇਸ ਦੇ ਨਾਲ ਹੀ, ਅਲੋਨ ਫਿਲਮ ਵਿੱਚ ਕੰਮ ਕਰਨ ਤੋਂ ਬਾਅਦ, ਉਸਨੇ ਸਾਲ 2016 ਵਿੱਚ ਅਦਾਕਾਰ ਕਰਨ ਗਰੋਵਰ ਨਾਲ ਵਿਆਹ ਕੀਤਾ। ਦੋਵੇਂ ਆਪਣੀ ਹੈਪੀ ਮੈਰਿਡ ਲਾਈਫ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਦੋਹਾਂ ਨੇ ਵਿਆਹ ਦੇ 6 ਸਾਲ ਪੂਰੇ ਕਰ ਲਏ ਹਨ। ਜਿਸ ਦੀ ਖੁਸ਼ੀ ‘ਚ ਬਿਪਾਸ਼ਾ ਬਾਸੂ ਨੇ ਆਪਣੇ ਵਿਆਹ ਦੀ ਇਕ ਕਲਿੱਪ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਬਿਪਾਸ਼ਾ ਨੇ ਆਪਣੇ ਵਿਆਹ ਦੇ 6 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਉਸ ਦੇ ਵਿਆਹ ਵਾਲੇ ਦਿਨ ਦੀ ਹੈ।

ਇਸ ਵੀਡੀਓ ਵਿੱਚ, ਕਰਨ ਬਿਪਾਸ਼ਾ ਦੀ ਮੰਗ ‘ਚ ਸਿੰਦੂਰ ਭਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ, ਉਹ ਲਿਖਦੀ ਹੈ- ‘ਮੇਰੇ ਚਿਹਰੇ ‘ਤੇ ਇਹ ਮੁਸਕਰਾਹਟ ਦੇਣ ਲਈ ਤੁਹਾਡਾ ਧੰਨਵਾਦ। ਤੈਨੂੰ ਮਿਲਣ ਤੋਂ ਬਾਅਦ ਇਹ ਖੁਸ਼ੀ ਚਾਰ ਗੁਣਾ ਵਧ ਗਈ ਹੈ। ਤੇਰੇ ਲਈ ਮੇਰਾ ਪਿਆਰ ਵਧ ਗਿਆ ਹੈ’। ਇਸ ਵੀਡੀਓ ਉੱਤੇ ਵੱਡੀ ਗਿਣਤੀ ‘ਚ ਲੱਖਾਂ ਦੀ ਗਿਣਤੀ ‘ਚ ਵਿਊਜ਼ ਆ ਚੁੱਕੇ ਹਨ। ਬਾਲੀਵੁੱਡ ਦੀਆਂ ਨਾਮੀ ਹਸਤੀਆਂ ਕਮੈਂਟ ਕਰਕੇ ਬਿਪਾਸ਼ਾ ਤੇ ਕਰਨ ਨੂੰ ਵੈਡਿੰਗ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਹਨ। ਬਿਪਾਸ਼ਾ ਬਾਸੂ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਸ ਚ ਉਹ ਕਰਨ ਗਰੋਵਰ ਦੇ ਨਾਲ ਵੈਡਿੰਗ ਐਨੀਵਰਸਰੀ ਵਾਲਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਖ਼ਾਸ ਜਸ਼ਨ ‘ਚ ਦੋਵਾਂ ਦੇ ਖ਼ਾਸ ਦੋਸਤ ਵੀ ਸ਼ਾਮਿਲ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦੀ ਮੁਲਾਕਾਤ ਫ਼ਿਲਮ ਅਲੋਨ ਦੀ ਸ਼ੂਟਿੰਗ ਦੌਰਾਨ ਹੋਈ ਸੀ। ਫ਼ਿਲਮ ਦੀ ਸ਼ੂਟਿੰਗ ਦੌਰਾਨ ਦੋਵੇਂ ਇਕ-ਦੂਜੇ ਦੇ ਕਰੀਬ ਆਏ ਸਨ। ਕੁਝ ਸਾਲ ਡੇਟ ਕਰਨ ਤੋਂ ਬਾਅਦ ਦੋਹਾਂ ਨੇ 2016 ‘ਚ ਵਿਆਹ ਕਰ ਲਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅਦਬੀ ਵਿਰੋਧੀ ਕਾਨੂੰਨ ‘ਤੇ ਅਕਾਲ ਤਖ਼ਤ ਦੇ ਸੁਝਾਵਾਂ ਬਾਰੇ ਪੰਜਾਬ ਸਰਕਾਰ ਨੇ ਕਾਨੂੰਨੀ ਰਾਇ ਮੰਗੀ

ਪੰਜਾਬ ਸਰਕਾਰ ਨੇ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਬਾਰੇ ਅਕਾਲ ਤਖ਼ਤ ਦੇ ਸੁਝਾਵਾਂ ਦੇ...

ਪੰਜਾਬੀ ਗਾਇਕ ਦੀ ਗੁੰਮਸ਼ੁਦਗੀ ‘ਤੇ ਹਾਈਕੋਰਟ ਸਖ਼ਤ, ਹਰਭਜਨ ਸ਼ੇਰਾ ਨੂੰ ਕੋਰਟ ‘ਚ ਪੇਸ਼ ਕਰਨ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਗਾਇਕ ਹਰਭਜਨ ਸ਼ੇਰਾ ਦੇ ਲਾਪਤਾ ਦੇ ਮਾਮਲੇ...

ਕਾਂਗਰਸ ਦਾ ਭਾਜਪਾ ਖਿਲਾਫ਼ Black Protest, ਕਾਲੇ ਕੱਪੜੇ ਪਾ ਕੇ ਸੰਸਦ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ

ਕਾਂਗਰਸ ਪਾਰਟੀ ਨੇ NEET ਪ੍ਰੀਖਿਆ ਵਿੱਚ ਧਾਂਦਲੀ ਅਤੇ ਦੇਸ਼ ਭਰ ਵਿੱਚ ਹੋ ਰਹੇ ਪੇਪਰ...

‘BJP ਲੀਡਰਾਂ ਨੂੰ ਤਲਬ ਕੀਤਾ ਜਾਵੇ’, ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੀਤੀ ਮੰਗ

ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ...

ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਕਾਕਰੋਚ ਪਾਰਟੀ ਦਾ ਧਰਨਾ ਖ਼ਤਮ

ਕਾਕਰੋਚ ਜਨਤਾ ਪਾਰਟੀ ਨੇ ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਐਲਾਨ ਕੀਤਾ...

•ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਡੇ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਲਈ ਨਹੀਂ, ਸਗੋਂ ਭਵਿੱਖ ਵਿੱਚ ਮੌਕੇ ਸਿਰਜਣ ਲਈ ਤਿਆਰ ਕਰ ਰਹੀ ਹੈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 21 ਜੁਲਾਈ,2026ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 'ਸਿੱਖਿਆ...

ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ – ਕੇਜਰੀਵਾਲ

*ਨਵੀਂ ਦਿੱਲੀ, 21 ਜੁਲਾਈ,2026*:ਸੋਮਵਾਰ ਨੂੰ ਜੰਤਰ-ਮੰਤਰ 'ਤੇ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਬਾਵਜੂਦ ਲਾਠੀਚਾਰਜ ਤੋਂ ਬਾਅਦ...

ਸ਼ੰਭੂ ਬਾਰਡਰ ਖੋਲ੍ਹੋ ਅਤੇ ਕਿਸਾਨਾਂ ਨੂੰ ਸ਼ਾਂਤੀਪੂਰਵਕ ਦਿੱਲੀ ਪਹੁੰਚਣ ਦਿਓ: ਬਲਤੇਜ ਪੰਨੂ

*ਚੰਡੀਗੜ੍ਹ 21 ਜੁਲਾਈ,2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ...

ਪਿਛਲੀਆਂ ਸਰਕਾਰਾਂ ਨੇ ਸਿਰਫ਼ ਆਪਣੇ ਚਹੇਤਿਆਂ ਦੇ ਹੀ ਰਾਸ਼ਨ ਕਾਰਡ ਬਣਾਏ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 21 ਜੁਲਾਈ,2026*ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਪੱਖਪਾਤ ਦੇ...