September 15, 2026, 1:01 am
----------- Advertisement -----------
HomeNewsEntertainmentB' DAY SPECIAL: ਕਰੋੜਾਂ ਦੀ ਜਾਇਦਾਦ ਤੇ ਲਗਜ਼ਰੀ ਕਾਰਾਂ ਦੇ ਮਾਲਿਕ ਨੇ...

B’ DAY SPECIAL: ਕਰੋੜਾਂ ਦੀ ਜਾਇਦਾਦ ਤੇ ਲਗਜ਼ਰੀ ਕਾਰਾਂ ਦੇ ਮਾਲਿਕ ਨੇ ਕਾਮੇਡੀਅਨ ਕਪਿਲ ਸ਼ਰਮਾ

Published on

----------- Advertisement -----------

ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਅੱਜ 40 ਸਾਲ ਦੇ ਹੋ ਗਏ ਹਨ। ਹਾਲ ਹੀ ‘ਚ ਕਪਿਲ ਨੂੰ ਨੈੱਟਫਲਿਕਸ ਲਈ ਸਟੈਂਡ ਅੱਪ ਕਾਮੇਡੀ ਕਰਦੇ ਦੇਖਿਆ ਗਿਆ। ਇਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਕਪਿਲ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਹੈ। ਕਪਿਲ ਸ਼ਰਮਾ ਦੀ ਲੋਕਪ੍ਰਿਅਤਾ ਭਾਵੇਂ ਅੱਜ ਵੀ ਬੁਲੰਦੀਆਂ ‘ਤੇ ਹੈ ਪਰ ਕਿਸੇ ਸਮੇਂ ਉਨ੍ਹਾਂ ਨੂੰ ਕਾਫੀ ਸੰਘਰਸ਼ ਵੀ ਕਰਨਾ ਪਿਆ ਹੈ। ਅੱਜ ਉਨ੍ਹਾਂ ਕੋਲ ਸਭ ਕੁਝ ਹੈ, ਦੌਲਤ ਅਤੇ ਪ੍ਰਸਿੱਧੀ। ਕਪਿਲ ਸ਼ਰਮਾ ਕਰੋੜਾਂ ਰੁਪਏ ਦੇ ਮਾਲਕ ਹਨ।

ਇੱਕ ਰਿਪੋਰਟ ਮੁਤਾਬਕ ਕਪਿਲ ਸ਼ਰਮਾ ਇਸ ਸਮੇਂ 282 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਦੇ ਮਾਲਕ ਹਨ। ਉਹ ਆਪਣੇ ਕਾਮੇਡੀ ਸ਼ੋਅਜ਼ ਤੋਂ ਕਾਫੀ ਕਮਾਈ ਕਰਦੇ ਹਨ। ਕਪਿਲ ਇੱਕ ਸ਼ੋਅ ਲਈ ਲਗਭਗ 40 ਲੱਖ ਤੋਂ 90 ਲੱਖ ਰੁਪਏ ਚਾਰਜ ਕਰਦੇ ਹਨ। ਟੀਵੀ ਦੇ ਨਾਲ-ਨਾਲ ਉਹ ਫਿਲਮਾਂ ਵਿੱਚ ਵੀ ਹੱਥ ਅਜ਼ਮਾ ਚੁੱਕੇ ਹਨ। ਇਸ ਤੋਂ ਇਲਾਵਾ ਕਪਿਲ ਕੋਲ ਕਈ ਲਗਜ਼ਰੀ ਕਾਰਾਂ ਦਾ ਵੀ ਕਲੈਕਸ਼ਨ ਹੈ। ਕਪਿਲ ਸ਼ਰਮਾ ਕੋਲ ਆਪਣੀ ਵੈਨਿਟੀ ਵੈਨ ਹੈ। ਇਸ ਦੀ ਕੀਮਤ ਕਰੀਬ 5.5 ਕਰੋੜ ਰੁਪਏ ਹੈ। ਉਸ ਕੋਲ ਰਾਇਲ ਐਨਫੀਲਡ ਬੁਲੇਟ 500 ਵੀ ਹੈ। ਇਸ ਤੋਂ ਇਲਾਵਾ ਕਪਿਲ ਸ਼ਰਮਾ ਕੋਲ ਇੱਕ ਮਰਸੀਡੀਜ਼ ਬੈਂਜ਼ S350 ਕਾਰ ਹੈ, ਜਿਸ ਦੀ ਕੀਮਤ 1.40 ਕਰੋੜ ਰੁਪਏ ਤੋਂ ਵੱਧ ਹੈ।

ਉਸ ਕੋਲ ਇੱਕ ਰੇਂਜ ਰੋਵਰ ਈਵੋਕ ਅਤੇ ਇੱਕ ਵੋਲਵੋ XC90 ਕਾਰ ਵੀ ਹੈ। ਜੇਕਰ ਕਪਿਲ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕਰੜੇ ਸੰਘਰਸ਼ ਅਤੇ ਸਫ਼ਲਤਾ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ। ਕਾਮਯਾਬੀ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਇਥੋਂ ਤੱਕ ਕੀ ਉਨ੍ਹਾਂ ਨੂੰ ਦੁਪੱਟੇ ਵੀ ਵੇਚਣੇ ਪਏ। ਇੱਕ ਵਾਰ ਜੇਬ ਖ਼ਰਚ ਕੱਢਣ ਲਈ ਕਪਿਲ ਨੂੰ ਟੈਲੀਫੋਨ ਬੂਥ ‘ਤੇ ਵੀ ਕੰਮ ਕਰਨਾ ਪੈਂਦਾ ਸੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਖੁਦ ਇੱਕ ਇੰਟਰਵਿਊ ‘ਚ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਿਲਡਿੰਗ ਤੋਂ ਛਾਲ ਮਾਰ 24 ਸਾਲਾ ਕੁੜੀ ਨੇ ਦਿੱਤੀ ਜਾਨ,ਦਹਿਸ਼ਤ ਦਾ ਮਾਹੌਲ

ਜਲੰਧਰ ਦੇ ਰਿਹਾਇਸ਼ੀ ਇਲਾਕੇ ਵਜੋਂ ਜਾਣੀ ਜਾਂਦੀ ‘ਜਲੰਧਰ ਹਾਈਟਸ-2’ ਸੁਸਾਇਟੀ ਵਿੱਚ ਉਸ ਵੇਲੇ ਭਾਰੀ...

ਅਮਰੀਕਾ ਵਿੱਚ, ਭਾਰਤੀ ਮੂਲ ਦੀ ਲੜਕੀ ਦਾ ਕਤਲ, ਵਿਆਹ ਤੋਂ ਮਨ੍ਹਾ ਕਰਨ ‘ਤੇ 16 ਸਾਲ ਛੋਟੇ ਲੜਕੇ ਨੇ ਮਾਰੀਆਂ ਗੋਲੀਆਂ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਸ਼ਾਲਿਨੀ ਠਾਕੁਰ ਦਾ ਕਤਲ ਕਰ...

ਕੇਦਰਨਾਥ ਯਾਤਰਾ ਦੇ ਰਸਤੇ ‘ਤੇ ਫਸੇ 1,000 ਸ਼ਰਧਾਲੂ, ਕੁਝ ਹੋਏ ਬਿਮਾਰ

ਲਗਾਤਾਰ ਹੋਣ ਵਾਲੇ ਜ਼ਮੀਨ ਖਿਸਕਣ (landslides) ਕਾਰਨ ਕੇਦਾਰਨਾਥ ਯਾਤਰਾ ਮਾਰਗ 'ਤੇ ਹਾਲਾਤ ਵਿਗੜ ਗਏ...

CM ਮਾਨ ਨੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸ਼ਡਿਊਲ ਕੀਤਾ ਜਾਰੀ, 26 ਅਕਤੂਬਰ ਤੋਂ 4 ਨਵੰਬਰ ਤੱਕ ਹੋਵੇਗਾ ਟੂਰਨਾਮੈਂਟ

ਏਸ਼ੀਅਨਸ ਚੈਂਪੀਅਨਸ ਟਰਾਫੀ ਪੰਜਾਬ 2026 ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧੜ ਤੋਂ ਹੋਵੇਗੀ। ਫਾਈਨਲ...

 ਪੰਜਾਬ ‘ਚ ਬਿਜਲੀ ਸੰਕਟ ਹੋਇਆ ਦੂਰ! ਪ੍ਰਾਈਵੇਟ ਥਰਮਲ ਪਲਾਂਟ ਚਾਲੂ, ਪੂਰੀ ਸਮਰੱਥਾ ਨਾਲ ਨਾਲ ਕੰਮ ਕਰ ਰਹੇ ਸਰਕਾਰੀ ਪਲਾਂਟ

ਪੰਜਾਬ ‘ਚ ਚੱਲ ਰਹੇ ਬਿਜਲੀ ਸੰਕਟ ਵਿਚਾਲੇ ਸੂਬੇ ਦੇ ਪਾਵਰ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ...

ਕੈਨੇਡਾ ‘ਚ ਫਿਰੌਤੀ ਦੇ ਮਾਮਲੇ ‘ਚ ਪੰਜਾਬੀ ਔਰਤ ਗ੍ਰਿਫ਼ਤਾਰ

ਕੈਨੇਡਾ ਵਿੱਚ ਪਹਿਲੀ ਵਾਰ, ਜਬਰੀ ਵਸੂਲੀ ਦੇ ਇੱਕ ਮਾਮਲੇ ਦੇ ਸਬੰਧ ਵਿੱਚ ਪੰਜਾਬੀ ਮੂਲ...

ਮਾਨਸਾ ਦੇ ਬਰੇਟਾ ’ਚ PRTC ਬੱਸ ਅਤੇ ਸਕੂਲ ਵੈਨ ਦੀ ਭਿਆਨਕ ਟੱਕਰ, ਕਈ ਬੱਚੇ ਜ਼ਖ਼ਮੀ

ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿੱਚ ਅੱਜ ਇੱਕ PRTC ਬੱਸ ਅਤੇ ਸਕੂਲ ਵੈਨ ਵਿਚਕਾਰ...

ਤਰਨ ਤਾਰਨ ‘ਚ 7 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਮੁਖੀ ਗ੍ਰਿਫਤਾਰ, 2 SHO ਸਣੇ 4 ਖਿਲਾਫ ਮੁਕੱਦਮਾ ਦਰਜ

ਤਰਨਤਾਰਨ ਵਿਖੇ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। 2 SHO ਸਣੇ 4 ਖਿਲਾਫ...

  ਦਿਲਜੀਤ ਦੋਸਾਂਝ ਦੀਆਂ ਬੁਲੰਦੀਆਂ, Wembley Stadium ‘ਚ ਪਰਫਾਰਮ ਕਰਕੇ ਰਚਿਆ ਇਤਿਹਾਸ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਇਕ ਵਾਰ ਫਿਰ ਤੋਂ ਕਾਮਯਾਬੀ ਦੇ ਝੰਡੇ ਗੱਡੇ ਹਨ।...