ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਕੰਗਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ, ਜਿਸ ਤੋਂ ਬਾਅਦ ਉਹ ਅਨੁਰਾਗ ਬਾਸੂ ਦੀ ਫਿਲਮ ‘ਗੈਂਗਸਟਰ’ ‘ਚ ਨਜ਼ਰ ਆਈ। ਕੰਗਨਾ ਨੇ ਆਪਣੇ ਫਿਲਮੀ ਕਰੀਅਰ ‘ਚ ਇਕ ਤੋਂ ਵਧ ਕੇ ਇਕ ਚੁਣੌਤੀਪੂਰਨ ਭੂਮਿਕਾਵਾਂ ਨਿਭਾਈਆਂ ਹਨ। ਅੱਜ ਅਸੀਂ ਤੁਹਾਨੂੰ ਕੰਗਨਾ ਦੀਆਂ ਉਨ੍ਹਾਂ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਸਾਲ 2008 ‘ਚ ਕੰਗਨਾ ਨੂੰ ਨਿਰਦੇਸ਼ਕ ਮਧੁਰ ਭੰਡਾਰਕਰ ਦੀ ਫਿਲਮ ‘ਫੈਸ਼ਨ’ ‘ਚ ਚੁਣੌਤੀਪੂਰਨ ਭੂਮਿਕਾ ਮਿਲੀ। ਫਿਲਮ ‘ਫੈਸ਼ਨ’ ‘ਚ ਉਸ ਨੇ ਇਕ ਵਿਗੜ ਚੁੱਕੀ ਅਤੇ ਨਸ਼ੇ ‘ਚ ਚੂਰ ਮਾਡਲ ਦਾ ਕਿਰਦਾਰ ਇੰਨੀ ਖੂਬਸੂਰਤੀ ਨਾਲ ਨਿਭਾਇਆ ਕਿ ਉਸ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ।
2014 ‘ਚ ਆਈ ‘ਕੁਈਨ’ ‘ਚ ਕੰਗਨਾ ਰਾਜਕੁਮਾਰ ਰਾਓ ਦੀ ਮੰਗੇਤਰ ਦੀ ਭੂਮਿਕਾ ‘ਚ ਨਜ਼ਰ ਆਈ ਸੀ। ਵਿਆਹ ਟੁੱਟਣ ਤੋਂ ਬਾਅਦ ਇਕੱਲੇ ਹਨੀਮੂਨ ‘ਤੇ ਜਾਣ ਵਾਲੀ ‘ਕੁਈਨ’ ਨੇ ਨਾ ਸਿਰਫ ਕੰਗਨਾ ਦੇ ਕਰੀਅਰ ਨੂੰ ਨਵੀਂ ਦਿਸ਼ਾ ਦਿੱਤੀ, ਸਗੋਂ ਉਸ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ।
ਕੰਗਨਾ ਨੂੰ ਫਿਲਮ ਤਨੂ ਵੈਡਸ ਮਨੂ ਰਿਟਰਨਜ਼ ਲਈ ਤੀਜਾ ਨੈਸ਼ਨਲ ਐਵਾਰਡ ਮਿਲਿਆ। ਦੱਤੋ ਦੇ ਕਿਰਦਾਰ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਇਸ ਫਿਲਮ ‘ਚ ਉਨ੍ਹਾਂ ਨਾਲ ਆਰ ਮਾਧਵਨ ਸਨ।
ਕੰਗਨਾ ਰਣੌਤ ਨੂੰ ਮਣੀਕਰਨਿਕਾ ਅਤੇ ਪੰਗਾ ਲਈ ਚੌਥੀ ਵਾਰ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਦਿੱਤਾ ਗਿਆ।












