March 24, 2025, 9:52 pm
----------- Advertisement -----------
HomeNewsEntertainmentਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ‘ਤੇ ਪਤਨੀ ਆਲੀਆ ਨੇ ਲਗਾਏ ਗੰਭੀਰ ਇਲਜ਼ਾਮ, ਵੀਡੀਓ...

ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ‘ਤੇ ਪਤਨੀ ਆਲੀਆ ਨੇ ਲਗਾਏ ਗੰਭੀਰ ਇਲਜ਼ਾਮ, ਵੀਡੀਓ ਸਾਂਝੀ ਕਰ ਦੱਸੀ ਆਪਣੀ ਹਾਲਤ  

Published on

----------- Advertisement -----------

ਬਾਲੀਵੁੱਡ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਪਿਛਲੇ ਕੁੱਝ ਸਮੇਂ ਤੋਂ ਆਪਣੇ ਕੰਮ ਕਾਰਨ ਘੱਟ ਤੇ ਵਿਵਾਦਾਂ ਕਾਰਨ ਜ਼ਿਆਦਾ ਸੁਰਖੀਆਂ ‘ਚ ਨੇ। ਉਨ੍ਹਾਂ ਦੀ ਸਾਬਕਾ ਪਤਨੀ ਆਲੀਆ ਸਿੱਦੀਕੀ ਨੇ ਉਨ੍ਹਾਂ ‘ਤੇ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਕੁੱਟਮਾਰ ਅਤੇ ਕਮਰੇ ‘ਚ ਬੰਦ ਕਰਨ ਦੇ ਦੋਸ਼ ਲਗਾਏ ਨੇ। ਆਲੀਆ ਸਿੱਦੀਕੀ ਨੇ ਨਵਾਜ਼ੁਦੀਨ ਸਿੱਦੀਕੀ ‘ਤੇ ਜਬਰ-ਜਨਾਹ ਦਾ ਕੇਸ ਦਰਜ ਵੀ ਕਰਵਾਇਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਹ ਅਦਾਕਾਰ ‘ਤੇ ਗੰਭੀਰ ਦੋਸ਼ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਉਹ ਇਸ ਵੀਡੀਓ ‘ਚ ਰੋਂਦੀ ਹੋਈ ਕਹਿ ਰਹੀ ਹੈ ਕਿ ਨਵਾਜ਼ੂਦੀਨ ਸਿੱਦੀਕੀ ਉਸ ਤੋਂ ਬੱਚੇ ਖੋਹਣਾ ਚਾਹੁੰਦੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨਾਂ ਨੇ ਲਿਖਿਆ ਕਿ, “ਇੱਕ ਮਹਾਨ ਅਦਾਕਾਰ, ਜੋ ਅਕਸਰ ਮਹਾਨ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਬੇਦਰਦ ਮਾਂ ਜੋ ਮੇਰੇ ਮਾਸੂਮ ਬੱਚੇ ਨੂੰ ਨਾਜਾਇਜ਼ ਆਖਦੀ ਹੈ ਤੇ ਇਹ ਘਟੀਆ ਆਦਮੀ ਚੁੱਪ ਰਹਿੰਦਾ ਹੈ। ਕੱਲ ਹੀ ਵਰਸੋਵਾ ਪੁਲਿਸ ਸਟੇਸ਼ਨ ‘ਚ ਉਸ ਦੇ ਖ਼ਿਲਾਫ਼ ਜਬਰ-ਜ਼ਨਾਹ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕੁੱਝ ਵੀ ਹੋ ਜਾਵੇ, ਮੈਂ ਆਪਣੇ ਮਾਸੂਮ ਬੱਚਿਆਂ ਨੂੰ ਇਨ੍ਹਾਂ ਬੇਰਹਿਮ ਹੱਥਾਂ ‘ਚ ਨਹੀਂ ਜਾਣ ਦਿਆਂਗੀ।”

ਦੱਸ ਦਈਏ ਕਿ ਹਾਲ ਹੀ ‘ਚ ਨਵਾਜ਼ੂਦੀਨ ਸਿੱਦੀਕੀ ਨੇ ਆਪਣੀ ਪਤਨੀ ਨਾਲ ਚੱਲ ਰਹੇ ਵਿਵਾਦ ਨੂੰ ਲੈ ਕੇ ਚੁੱਪੀ ਤੋੜੀ ਹੈ। ਇੱਕ ਇੰਟਰਵਿਊ ‘ਚ ਇਸ ਮਾਮਲੇ ‘ਤੇ ਗੱਲਬਾਤ ਕਰਦਿਆਂ ਨਵਾਜ਼ੂਦੀਨ ਸਿੱਦੀਕੀ ਨੇ ਕਿਹਾ, “ਮੈਂ ਇਸ ਬਾਰੇ ਕੁੱਝ ਨਹੀਂ ਕਹਿਣਾ ਚਾਹੁੰਦਾ। ਮੈਂ ਸਿਰਫ ਇਹੀ ਚਾਹੁੰਦਾ ਹਾਂ ਕਿ ਮੇਰੇ ਬੱਚੇ ਸਕੂਲ ਜਾਣ। ਇਸ ਸਭ ਦੇ ਕਾਰਨ ਮੇਰੇ ਬੱਚਿਆਂ ਦੀ ਪੜ੍ਹਾਈ ਬੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੇਰੇ ਬੱਚੇ ਦੁੱਬਈ ‘ਚ ਪੜ੍ਹਦੇ ਹਨ ਤੇ ਉਹ ਪਿਛਲੇ ਇੱਕ ਮਹੀਨੇ ਤੋਂ ਇੱਥੇ ਹਨ। ਮੈਂ ਸਿਰਫ਼ ਇਹ ਅਪੀਲ ਕਰਨਾ ਚਾਹਾਂਗਾ ਕਿ ਮੇਰੇ ਬੱਚੇ ਸਕੂਲ ਜਾਣ।”   

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਂਦਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਖੜ੍ਹੀ ਹੈ ‘ਆਪ’- ਹਰਪਾਲ ਸਿੰਘ ਚੀਮਾ

ਸ਼ੰਭੂ ਅਤੇ ਖਨੌਰੀ ਸਰਹੱਦਾਂ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਾਏ ਜਾਣ ’ਤੇ, ਪੰਜਾਬ ਦੇ ਵਿੱਤ...

ਜਲੰਧਰ ‘ਚ ਯੂਟਿਊਬਰ ਦੇ ਘਰ ‘ਤੇ ਗ੍ਰਨੇਡ ਹਮਲਾ, ਪਾਕਿਸਤਾਨੀ ਡੌਨ ਭੱਟੀ ਨੇ ਲਈ ਜ਼ਿੰਮੇਵਾਰੀ

ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਗੈਂਗ ਨੇ ਜਲੰਧਰ ਦੇ ਰਾਏਪੁਰ ਰਸੂਲਪੁਰ ਵਿੱਚ ਮੁਸਲਿਮ ਭਾਈਚਾਰੇ ਵਿਰੁੱਧ ਅਪਮਾਨਜਨਕ...

ਭਾਵੁਕ ਗਾਇਕਾ ਸੁਨੰਦਾ ਸ਼ਰਮਾ ਨੇ ਵੀਡੀਓ ਪਾਕੇ ਕਰ ਦਿੱਤਾ ਵੱਡਾ ਐਲਾਨ !

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਪ੍ਰੋਡਿਊਸਰ ਪਿੰਕੀ ਧਾਲੀਵਾਲ ਖਿਲਾਫ਼ ਮਾਮਲਾ ਦਰਜ ਕਰਵਾਉਣ ਤੋਂ ਬਾਅਦ...

 ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਪੰਜਾਬੀ ਸਿੰਗਰ ਕਾਕਾ ਨੇ ਮਿਊਜ਼ਿਕ ਕੰਪਨੀਆਂ ‘ਤੇ ਲਾਏ ਵੱਡੇ ਇਲਜ਼ਾਮ

ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਪੰਜਾਬੀ ਗਾਇਕ ਕਾਕਾ ਨੇ  ਮਿਊਜ਼ਿਕ ਕੰਪਨੀਆਂ ‘ਤੇ ਇਲਜ਼ਾਮ ਲਗਾਏ ਹਨ  ਚੰਡੀਗੜ੍ਹ...

ਡਾ: ਸੁਰਜੀਤ ਪਾਤਰ ਦੇ ਨਾਂ ‘ਤੇ ਸਾਹਿਤਕ ਪੁਰਸਕਾਰ ਦੀ ਸ਼ੁਰੂਆਤ

ਪੰਜਾਬ ਸਰਕਾਰ ਨੇ ਪਦਮਸ਼੍ਰੀ ਕਵੀ ਤੇ ​​ਸਾਹਿਤਕਾਰ ਡਾ: ਸੁਰਜੀਤ ਪਾਤਰ ਦੇ ਨਾਂ ‘ਤੇ ਨਵਾਂ...

ਪਿੰਕੀ ਧਾਲੀਵਾਲ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ,ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਕੇ ਦਿੱਤੀ ਜਮਾਨਤ

ਗਾਇਕਾ ਸੁਨੰਦਾ ਸ਼ਰਮਾ ਵੱਲੋਂ ਦਿੱਤੀ ਸਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤੇ ਪ੍ਰੋਡਿਉਸਰ ਪਿੰਕੀ ਧਾਲੀਵਾਲ ਨੂੰ...

ਪੰਜਾਬ ਸਰਕਾਰ ਵੱਲੋਂ ਘੋੜਿਆਂ, ਗਧਿਆਂ ਅਤੇ ਖੱਚਰਾਂ ਲਈ ਮੁਫ਼ਤ ਟੈਟਨਸ ਟੀਕਾਕਰਨ ਮੁਹਿੰਮ

ਚੰਡੀਗੜ੍ਹ, 10 ਮਾਰਚ:ਪਸ਼ੂਆਂ ਦੀ ਭਲਾਈ ਵੱਲ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਗਾਇਕਾ ਸੁਨੰਦਾ ਸ਼ਰਮਾ ਦੀ ਸ਼ਿਕਾਇਤ ਮਗਰੋਂ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਗ੍ਰਿਫਤਾਰ

ਟੌਰ ਥਾਣੇ ਦੀ ਪੁਲਿਸ ਨੇ ਮਿਊਜ਼ਿਕ ਕੰਪਨੀ ਦੇ ਨਿਰਮਾਤਾ ਪਿੰਕੀ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ...

ਦਿਲਜੀਤ ਦੋਸਾਂਝ ਬਣੇ Levi’s ਦੇ ਗਲੋਬਲ ਅੰਬੈਸਡਰ, ਲਾਈਨਅਪ ‘ਚ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਕਲਾਕਾਰ

ਪੰਜਾਬੀ ਪੌਪ ਸੰਸਕ੍ਰਿਤੀ ਦਾ ਚਿਹਰਾ ਬਣੇ ਦਿਲਜੀਤ ਦੋਸਾਂਝ ਨੇ ਹੁਣ ਆਪਣੇ ਨਾਲ ਇੱਕ ਹੋਰ...