24 ਫਰਵਰੀ 2018 ਨੂੰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸ਼੍ਰੀਦੇਵੀ ਦੀ ਦੁਬਈ ਵਿੱਚ ਮੌਤ ਹੋ ਗਈ ਸੀ। ਉਹ ਬੋਨੀ ਕਪੂਰ, ਬੇਟੀ ਖੁਸ਼ੀ ਕਪੂਰ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੋਹਿਤ ਮਾਰਵਾਹ ਦੇ ਵਿਆਹ ‘ਚ ਸ਼ਾਮਲ ਹੋਣ ਲਈ ਉੱਥੇ ਗਈ ਸੀ। ਦੂਜੇ ਪਾਸੇ ਸ਼੍ਰੀਦੇਵੀ ਦੀ 5ਵੀਂ ਬਰਸੀ ਤੋਂ ਇਕ ਦਿਨ ਪਹਿਲਾਂ ਬੋਨੀ ਕਪੂਰ ਨੇ ਆਪਣੀ ‘ਆਖਰੀ ਤਸਵੀਰ’ ਪੋਸਟ ਕਰਕੇ ਆਪਣੀ ਪਤਨੀ ਨੂੰ ਯਾਦ ਕੀਤਾ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਫਿਲਮਮੇਕਰ ਨੇ ਦਿਲ ਨੂੰ ਛੂਹ ਲੈਣ ਵਾਲੀ ਕੈਪਸ਼ਨ ‘ਚ ਲਿਖਿਆ, ”ਆਖਰੀ ਤਸਵੀਰ…”
ਥ੍ਰੋਬੈਕ ਤਸਵੀਰ ‘ਚ ਸ਼੍ਰੀਦੇਵੀ ਹਰੇ ਅਤੇ ਗੋਲਡਨ ਐਥਨਿਕ ਪਹਿਰਾਵੇ ‘ਚ ਸ਼ਾਨਦਾਰ ਨਜ਼ਰ ਆ ਰਹੀ ਸੀ ਜਦਕਿ ਖੁਸ਼ੀ ਕਪੂਰ ਪੇਸਟਲ ਪੀਚ ਲਹਿੰਗਾ ‘ਚ ਨਜ਼ਰ ਆ ਰਹੀ ਹੈ। ਤਸਵੀਰ ‘ਚ ਸ਼੍ਰੀਦੇਵੀ ਦੇ ਨਾਲ ਬੋਨੀ ਕਪੂਰ ਨਜ਼ਰ ਆ ਰਹੇ ਹਨ। ਦੋ ਦਿਨ ਪਹਿਲਾਂ, ਜਾਹਨਵੀ ਕਪੂਰ ਨੇ ਵੀ ਆਪਣੀ ਮਾਂ ਸ਼੍ਰੀਦੇਵੀ ਨੂੰ ਯਾਦ ਕੀਤਾ ਅਤੇ ਇੱਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ। ਤਸਵੀਰ ‘ਚ ਉਹ ਆਪਣੀ ਮਾਂ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਜਿੱਥੇ ਸ਼੍ਰੀਦੇਵੀ ਗੋਲਡਨ ਸਾੜ੍ਹੀ ਵਿੱਚ ਨਜ਼ਰ ਆ ਰਹੀ ਹੈ, ਉੱਥੇ ਜਾਹਨਵੀ ਨੇ ਮਲਟੀ ਕਲਰ ਦਾ ਪਹਿਰਾਵਾ ਪਾਇਆ ਹੈ। ਫੋਟੋ ਸ਼ੇਅਰ ਕਰਦੇ ਹੋਏ ਜਾਨ੍ਹਵੀ ਨੇ ਲਿਖਿਆ, ‘ਮੈਂ ਅਜੇ ਵੀ ਤੁਹਾਨੂੰ ਹਰ ਜਗ੍ਹਾ ਲੱਭਦੀ ਹਾਂ ਮਾਂ, ਫਿਰ ਵੀ ਮੈਂ ਜੋ ਵੀ ਕਰਦੀ ਹਾਂ, ਇਸ ਉਮੀਦ ਨਾਲ ਕਰਦੀ ਹਾਂ ਕਿ ਤੁਹਾਨੂੰ ਮੇਰੇ ‘ਤੇ ਮਾਣ ਹੋਵੇ। ਮੈਂ ਜਿੱਥੇ ਵੀ ਜਾਂਦੀ ਹਾਂ ਅਤੇ ਜੋ ਵੀ ਕਰਦੀ ਹਾਂ – ਇਹ ਤੁਹਾਡੇ ਨਾਲ ਸ਼ੁਰੂ ਹੁੰਦਾ ਹੈ ਅਤੇ ਖਤਮ ਹੁੰਦਾ ਹੈ।”











