November 1, 2026, 10:57 pm
----------- Advertisement -----------
HomeNewsEntertainmentਜਾਣੋ, ਪੰਜਾਹ ਰੁਪਏ ਤੋਂ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਾਜੂ ਸ੍ਰੀਵਾਸਤਵ, ਕਿਵੇਂ...

ਜਾਣੋ, ਪੰਜਾਹ ਰੁਪਏ ਤੋਂ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਾਜੂ ਸ੍ਰੀਵਾਸਤਵ, ਕਿਵੇਂ ਬਣੇ ਕਾਮੇਡੀ ਕਿੰਗ

Published on

----------- Advertisement -----------

(ਆਰ ਐਸ ਲਿਬਰੇਟ) – ਅੱਜ ਦੇ ਦੌਰ ਵਿਚ ਕਿਸੇ ਦੇ ਚਿਹਰੇ ਤੇ ਮੁਸਕੁਰਾਹਟ ਲਿਆਉਣਾ ਬੜਾ ਮੁਸ਼ਕਿਲ ਹੈ, ਇਸ ਤੋਂ ਬਾਅਦ ਹਸਾਉਣਾ ਤਾਂ ਉਸ ਤੋਂ ਵੀ ਮੁਸ਼ਕਿਲ ਹੈ। ਲੋਕ ਜ਼ਿੰਦਗੀ ਦੀ ਭੱਜਦੋੜ ‘ਚ ਇੰਨੇ ਰੁੱਝੇ ਹੋਏ ਹਨ ਕਿ ਉਹ ਹੱਸਣਾ ਹੀ ਭੁੱਲ ਗਏ ਹਨ।ਜ਼ਿੰਦਗੀ ਦੀ ਭੱਜ ਦੋੜ ਵਿਚ ਕੁਝ ਵਿਅਕਤੀਆਂ ਵਿਚ ਕੁਦਰਤ ਇਸ ਤਰ੍ਹਾਂ ਦੀ ਜਿੰਮੇਵਾਰੀ ਦੇ ਕੇ ਹੀ ਭੇਜਦੀ ਹੈ ਜਿਨ੍ਹਾਂ ਦਾ ਮਕਸਦ ਸਿਰਫ ਦੂਸਰਿਆਂ ਨੂੰ ਹਸਾਉਣਾ ਹੀ ਹੁੰਦਾ ਹੈ।ਮੈਂ ਇਸ ਤਰ੍ਹਾਂ ਦੀ ਸ਼ਖ਼ਸੀਅਤ ਦੀ ਕਰਨਾਂ ਚਾਹੁੰਦਾ ਜਿਸ ਨੇ ਲੋਕਾਂ ਦੇ ਚਿਹਰੇ ‘ਤੇ ਮੁਸਕਾਨ ਲਿਆ ਕੇ ਜਿੰਦਗੀ ਚ ਖ਼ੁਸ਼ੀਆਂ ਬਖੇਰਨ ਦੀ ਕੋਸ਼ਿਸ਼ ਨੂੰ ਹੀ ਆਪਣਾ ਪੇਸ਼ਾ ਬਣਾਇਆ।

ਮਸ਼ਹੂਰ ਹਾਸਰਸੀ ਕਲਾਕਾਰ ਰਾਜੂ ਯਾਨੀ ਰਾਜੇਸ਼ ਸ੍ਰੀਵਾਸਤਵ, ਜੋ ਆਪਣੇ ਕੈਰੀਅਰ ਦੀ ਸ਼ੁਰੂਆਤ ਸਿਰਫ ਪੰਜਾਹ ਰੁਪਏ ਤੋਂ ਸ਼ੁਰੂ ਹੋਈ ਮੰਨਦੇ ਹਨ।ਮੈਂ ਤੁਹਾਡੇ ਨਾਲ ਉਨ੍ਹਾਂ ਦੀ ਸਟਰੱਗਲ ਤੇ ਸਫ਼ਲਤਾ ਦੀ ਪੂਰੀ ਕਹਾਣੀ ਸਾਂਝੀ ਕਰਾਂਗਾ। ਆਓ ਸ਼ੁਰੂ ਕਰਦੇ ਹਾਂ ਸੱਤਿਆ ਪ੍ਰਕਾਸ਼ ਸ੍ਰੀਵਾਸਤਵ ਜੀ ਹਾਂ ਐਸ ਪੀ ਸ੍ਰੀਵਾਸਤਵ ਦਾ ਜਨਮ 25 ਦਸੰਬਰ 1963 ਨੂੰ ਕਾਨਪੁਰ ਵਿਚ ਹੋਇਆ। ਜੋ ਅੱਜ ਰਾਜੂ ਸ੍ਰੀਵਾਸਤਵ ਵਜੋਂ ਜਾਣੇ ਜਾਂਦੇ ਹਨ।ਇਨ੍ਹਾਂ ਦੇ ਪਿਤਾ ਰਮੇਸ਼ ਚੰਦਰ ਸ੍ਰੀਵਾਸਤਵ ਬਲਾਈ ਕਾਕਾ ਨਾਂ ਨਾਲ ਕਾਨਪੁਰ ਦੇ ਮਸ਼ਹੂਰ ਕਵੀ ਸਨ

ਰਾਜੂ ਸ੍ਰੀਵਾਸਤਵ ਬਚਪਨ ਤੋਂ ਹੀ ਲੋਕਾਂ ਨੂੰ ਹਸਾਉਣ ਦਾ ਹੁਨਰ ਰੱਖਦੇ ਸੀ। ਉਹ ਸਕੂਲ ਦੇ ਦਿਨਾਂ ਵਿੱਚ ਪੜ੍ਹਾਈ ਤੋਂ ਜ਼ਿਆਦਾ ਹਾਸੀ-ਮਜ਼ਾਕ ਦੀਆਂ ਗੱਲਾਂ ਵਿੱਚ ਜ਼ਿਆਦਾ ਦਿਲਚਸਪੀ ਰਖ਼ਦੇ ਸਨ।ਉਹ ਅਕਸਰ ਹੀ ਆਪਣੇ ਅਧਿਆਪਕਾਂ ਦੀ ਮਮਿੱਕਰੀ-ਨਕਲ ਕਰਕੇ ਆਪਣੇ ਸਹਿਪਾਠੀਆਂ ਤੇ ਹੋਰਾਂ ਨੂੰ ਖ਼ੁਸ਼ ਕਰਦੇ ਰਹਿੰਦੇ ਸਨ।ਇਨ੍ਹਾਂ ਦੀ ਗੱਲਬਾਤ ਕਰਨ ਅਤੇ ਪੇਸ਼ਕਾਰੀ ਦੇ ਅੰਦਾਜ਼ ਨੂੰ ਦੇਖ ਕੇ ਕਦੇ-ਕਦੇ ਸਕੂਲ ਵਿਚ ਅਧਿਆਪਕਾਂ ਵੱਲੋਂ ਕ੍ਰਿਕਟ ਦੀ ਕਮੇਂਟਰੀ ਕਰਨ ਦਾ ਮੋਕਾ ਵੀ ਦਿੱਤਾ ਜਾਂਦਾ।ਐਸੀਆਂ ਗਤੀਵਿਧੀਆਂ ਕਾਰਨ ਹੌਲੀ-ਹੌਲੀ ਰਾਜੂ ਕਾਨਪੁਰ ਵਿਚ ਜਾਣਕਾਰਾਂ ਦੀਆਂ ਖੁਸ਼ੀ ਮੋਕੇ ਦੀਆਂ ਪਾਰਟੀਆਂ ਵਿਚ ਹਸੀ-ਮਜ਼ਾਕ ਕਰਦੇ ਹਸਾਉਣ ਲਈ ਮਸ਼ਹੂਰ ਹੋ ਗਏ।

ਰਾਜੂ ਸ੍ਰੀਵਾਸਤਵ ਨੂੰ ਕਾਨਪੁਰ ਤੇ ਉਸ ਦੇ ਨਾਲ ਲਗਦੇ ਇਲਾਕਿਆਂ ਦੀਆਂ ਮੁੱਖ ਪਾਰਟੀਆਂ ਵਿੱਚ ਬੁਲਾਇਆ ਜਾਣ ਲੱਗਿਆ।ਉਹ ਅਜਿਹੀਆਂ ਪਾਰਟੀਆਂ ਵਿੱਚ ਲੰਮਾ ਸਮਾਂ ਰਹਿਣ ਕਾਰਨ ਆਪਣੇ ਘਰ ਜਾਣੋ ਅਕਸਰ ਲੇਟ ਹੋ ਜਾਂਦੇ। ਘਰ ਜਾਦੇ ਹੀ ਮਾਂ ਤੋਂ ਰਾਜੂ ਡਾਂਟ ਖਾਣੀ ਪੈਂਦੀ ਕਿਉਂਕਿ ਮਾਂ ਨਹੀਂ ਚਾਹੁੰਦੀ ਸੀ ਕਿ ਉਸ ਦਾ ਬੇਟਾ ਕਾਮੇਡੀਅਨ ਬਣੇ।ਇਨ੍ਹਾਂ ਦੀ ਮਾਂ ਚਾਹੁੰਦੀ ਸੀ ਕਿ ਉਨ੍ਹਾਂ ਦਾ ਬੇਟਾ ਪੜ੍ਹ ਲਿਖ ਕੇ ਇੱਕ ਆਈਏਐਸ ਜਾਂ ਆਈਪੀਐਸ ਅਧਿਕਾਰੀ ਬਣੇ।ਪਰ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਰਾਜੂ ਦੇ ਭਵਿੱਖ ਵਿਚ ਸਿਰਫ ਲੋਕਾਂ ਨੂੰ ਹਸਾਉਣਾ ਹੀ ਲਿਖਿਆ ਸੀ।

ਰਾਜੂ ਦੀ ਜ਼ਿੰਦਗੀ ਚ ਟਰਨਿੰਗ ਪੁਆਇੰਟ ਟੀ ਵੀਤੇ ਸ਼ੋਅਲੇ ਫਿਲਮ ਦੇਖਣ ਬਾਅਦ ਆਇਆ। ਉਹ ਇਸ ਫ਼ਿਲਮ ਵਿਚ ਅਮਿਤਾਭ ਬਚਨ ਦੇ ਕਿਰਦਾਰ ਤੋਂ ਆਪਣੇ ਮਿਲਦੇ ਚਿਹਰੇ-ਮੋਹਰੇ ਕਰਕੇ ਇੰਨਾ ਪ੍ਰਭਾਵਿਤ ਹੋਏ ਕਿ ਇਨ੍ਹਾਂ ਦੀ ਮਮਿੱਕਰੀ-ਨਕਲ ਸ਼ੁਰੂ ਕਰ ਦਿੱਤੀ।ਇਨ੍ਹਾਂ ਨੇ ਸ਼ੋਲੇ ਫਿਲਮ ਦੀ ਸਟੋਰੀ ਦੇ ਅਧਾਰਤ ਕਾਫ਼ੀ ਹਾਸਰਸੀ ਸਕ੍ਰਿਪਟਾਂ ਤਿਆਰ ਕੀਤੀਆਂ ਤੇ ਪੋ੍ਰਗਰਾਮਾਂ ਵਿਚ ਪੇਸ਼ ਕਰਨ ਲੱਗੇ। ਇੱਕ ਦਿਨ, ਕਿਸੇ ਫੰਕਸ਼ਨ ਵਿਚ ਗਏ ਤੇ ਅਮਿਤਾਭ ਦੀ ਐਕਟਿੰਗ ਕਰਕੇ ਲੋਕਾਂ ਨੂੰ ਹਸਾਇਆ, ਫੰਕਸ਼ਨ ਤੋਂ ਬਾਅਦ ਇਕ ਆਦਮੀ ਨੇ ਖ਼ੁਸ਼ੀ ਵਿੱਚ ਪੰਜਾਹ ਰੁਪਏ ਦੇ ਦਿੱਤੇ ਜਦਕਿ ਪਹਿਲਾਂ ਸਿਰਫ ਪੇਸ਼ਕਾਰੀ ਬਾਅਦ ਤਾੜੀਆਂ ਤੇ ਵਾਹ ਵਾਹ ਹੀ ਮਿਲਦੀ ਸੀ।

ਉਦੋਂ ਰਾਜੂ ਨੂੰ ਉਸ ਕਦਰਦਾਨ ਨੇ ਸਮਝਾਇਆ ਕਿ ਇਸ ਹੁਨਰ ਨੂੰ ਪੇਸ਼ਾ ਵੀ ਬਣਾਇਆ ਜਾ ਸਕਦਾ।ਰਾਜੂ ਦਾ ਨਾਂ ਲਗਾਤਾਰ ਪਾਰਟੀਆਂ ਚ ਪ੍ਰੋਗਰਾਮ ਕਰਨ ਦੇ ਬਾਅਦ ਕਾਨਪੁਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਹੋ ਹੀ ਗਿਆ ਸੀ। ਫਿਰ ਉਸ ਨੇ, ਇਸ ਨੂੰ ਪੇਸ਼ੇ ਵਜੋਂ ਹੋਰ ਵਧਾਉਣ ਲਈ ਸ਼ਹਿਰ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ ਤੇ ਉਹ ਆਪਣੀ ਕਿਸਮਤ ਅਜ਼ਮਾਉਣ ਲਈ 1982 ਵਿਚ ਮੁੰਬਈ ਆ ਗਿਆ।ਉਸਨੇ, ਇਥੇ ਇਕ ਸਥਾਨਕ ਆਰਕੈਸਟਰਾ ਨਾਲ ਮਿਲ ਕੇ ਅਮਿਤਾਭ ਬੱਚਨ ਦੀ ਮਮਿੱਕਰੀ ਕਰਨ ਲੱਗਿਆ।ਉਸੇ ਸਮੇਂ ਦੌਰਾਨ ਰਾਜੂ ਫਿ਼ਲਮਾਂ ਵਿੱਚ ਛੋਟੇ-ਛੋਟੇ ਰੋਲਾਂ ਅਤੇ ਟੀ ਵੀ ਦੇ ਸ਼ੋਆਂਚ ਹਲਕੀ-ਫੁਲਕੀ ਕਮੇਡੀ ਸ਼ੋਅਜ਼ ਵਿੱਚ ਵੀ ਨਜ਼ਰ ਆਉਣ ਲੱਗਿਆ।

ਪਰ ਰਾਜੂ ਦੇ ਹੱਥ ਅਜੇ ਉਹ ਸਫਲਤਾ ਨਹੀਂ ਲੱਗੀ ਸੀ ਜਿਸ ਦਾ ਉਹ ਖੁਦ ਨੂੰ ਹੱਕਦਾਰ ਸਮਝਦਾ ਸੀ। ਇਸ ਹਸਰਤ ਵੱਲ ਉਸ ਨੂੰ ਟੀਵੀ ਦੇ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਸ਼ੋਅ ਦੀ ਜਿੱਤ ਦੀ ਸਫਲਤਾ ਨੇ ਵਧਾਇਆ।ਇਸ ਸ਼ੋਅ ਦੌਰਾਨ ਰਾਜੂ ਦੀ ਫੈਨ ਫਾਲੋਇੰਗ ਪੂਰੀ ਦੁਨੀਆਂ ਵਿੱਚ ਹੋ ਗਈ।ਇਹ ਦਿਨਾਂ ਦੇ ਵਿੱਚ ਹੀ ਚਾਹੇ ਜਾਣ ਵਾਲੇ ਹਾਸਰਸੀ ਅਦਾਕਾਰਾਂ ਵਿਚ ਸਥਾਪਤ ਨਾਂ ਬਣ ਗਿਆ।ਇਸ ਸ਼ੋਅ ਵਿੱਚ ਰਾਜੂ ਨੇ ਦੂਸਰਾ ਸਥਾਨ ਹਾਸਿਲ ਕੀਤਾ ਪਰ ਪੂਰੇ ਦੇਸ਼ ਵਿਚ ਰਾਜੂ ਨੂੰ ਬਹੁਤ ਵੱਡਾ ਵਰਗ ਚਾਹੁਣ ਲੱਗਿਆ ਤੇ ਉਹ ਵਰਗ ਅੱਜ ਵੀ ਰਾਜੂ ਨੇ ਆਪਣੀਆ ਪੇਸ਼ਕਾਰੀਆਂ ਕਰਕੇ ਬਰਕਰਾਰ ਰੱਖਿਆ ਹੋਇਆ।

ਦੁਖੀ ਮਨ ਨਾਲ ਕਹਿਣਾ ਪੈ ਰਿਹਾ ਕਿ ਬੀਤੇ ਬੁੱਧਵਾਰ ਦੀ ਦੁਪਹਿਰ 10 ਅਗਸਤ ਨੂੰ ਦਿੱਲੀ ਦੇ ਇੱਕ ਜ਼ਿੰਮ ਵਿਚ ਵਰਕ ਆਊਟ ਕਰਦੇ ਰਾਜੂ ਨੂੰ ਉਸ ਸਮੇਂ ਦਿਲ ਦਾ ਦੌਰਾ ਪਿਆ।ਉਸਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਤੇ ਇਲਾਜ਼ ਜਾਰੀ ਹੈ।ਉਹ ਆਈ ਸੀ ਯੂ ਵਿਚ ਵੈਲਟੀਨੇਟਰ ਸਪੋਟ`ਤੇ ਹਨ।ਸ੍ਰੀ ਵਾਸਤਵ ਦੇ ਨੇੜਲੇ ਦੋਸਤਾਂ ਵੱਲੋਂ ਆਈਆਂ ਜਾਣਕਾਰੀਆਂ ਮੁ਼ਤਾਬਿਕ ਉਨ੍ਹਾਂ ਹਾਲਤ ਗੰਭੀਰ ਹੀ ਹੈ ਤੇ ਉਹ ਬੇਹੋਸ਼ ਹੀ ਹਨ। ਇਨ੍ਹਾਂ ਦੇ ਪਰਿਵਾਰ ਵੱਲੋਂ ਵੀ ਕੋਈ ਵੀ ਸਿਹਤ ਸਬੰਧੀ ਕੋਈ ਵਿਸ਼ੇਸ਼ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਪਰ ਉਨ੍ਹਾਂ ਦੀ ਸਿਹਤਯਾਬੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਨਾਥ ਸਿੰਘ ਤੇ ਹੋਰ ਵੱਡੇ ਆਗੂਆਂ ਸਹਿਤ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿਤਯ ਯੋਗ ਨੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕਰਕੇ ਸਿਹਤਯਾਬੀ ਜਾਣੀ ਹੈ।ਸਕਰੋਲ ਪੰਜਾਬ ਅਦਾਰਾ ਉਨ੍ਹਾਂ ਦੀ ਸਿਹਤਯਾਬੀ ਦੀ ਦਿਲੋਂ ਕਾਮਨਾ ਕਰਦਾ ਹੈ। ਉਹ ਜਲਦੀ ਤੰਦਰੁਸਤ ਹੋ ਕੇ ਆਉਣ ਤੇ ਫਿਰ ਹਾਸੇ ਵੰਡਣ ਲੱਗਣ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦੀਵਾਲੀ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਹੋਇਆ ਮਹਿੰਗਾ, ਲਗਾਤਾਰ ਤੀਜੇ ਮਹੀਨੇ ਵਧੇ ਭਾਅ

ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਕੋਲਕਾਤਾ, ਮੁੰਬਈ ਤੇ ਚੇਨਈ ਤੱਕ ਕਮਰਸ਼ੀਅਲ ਗੈਸ...

ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਜਾਰੀ, 37.43 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚਣਗੇ 1291 ਕਰੋੜ ਰੁਪਏ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅਬੋਹਰ ਵਿਖੇ ਕਰਵਾਏ ਗਏ ‘ਮੁੱਖ...

ਧੀ ਦਾ ਕਤਲ ਕਰਨ ਵਾਲੇ ਪਿਓ ਨੇ ਚੁੱਕਿਆ ਖੌਫ਼ਨਾਕ ਕਦਮ! ਹੁਸ਼ਿਆਰਪੁਰ ਦੇ ਭੰਗੀ ਚੋਅ ਨੇੜੇ ਮਿਲੀ ਦੇਹ

ਪਿੰਡ ਧੂਤ ਕਲਾਂ ਵਿਖੇ ਆਪਣੀ 16 ਸਾਲਾ ਧੀ ਇੰਦਰਪ੍ਰੀਤ ਕੌਰ ਉਰਫ ਇੰਦਰ ਦਾ ਬੇਰਹਿਮੀ...

ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆ

ਚੰਡੀਗੜ੍ਹ, 31 ਅਕਤੂਬਰ:ਛੋਟੀ ਉਮਰ ਤੋਂ ਹੀ ਬੱਚਿਆਂ ਵਿੱਚ ਉੱਦਮੀ ਭਾਵਨਾ ਪੈਦਾ ਕਰਨ ਦੇ ਮਕਸਦ...

ਭਗਵੰਤ ਮਾਨ ਸਰਕਾਰ ਵੱਲੋਂ ਨਸ਼ਾ ਤਸਕਰੀ ਦੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਇਤਿਹਾਸਕ ਕਦਮ; 35 ਵਿਸ਼ੇਸ਼ ਐੱਨ.ਡੀ.ਪੀ.ਐੱਸ. ਅਦਾਲਤਾਂ ਹੋਣਗੀਆਂ ਸਥਾਪਤ

ਚੰਡੀਗੜ੍ਹ, 31 ਅਕਤੂਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ...

ਜੰਮੂ-ਕਸ਼ਮੀਰ ਦੇ CM ਉਮਰ ਅਬਦੁੱਲਾ ਨੇ ਨਿਧੀ ਰਾਜ਼ਦਾਨ ਨਾਲ ਕਰਵਾਇਆ ਵਿਆਹ, ਤਸਵੀਰਾਂ ਸਾਂਝੀਆਂ ਕਰਕੇ ਲਿਖਿਆ “ਨਵਾਂ ਸਫ਼ਰ ਸ਼ੁਰੂ”

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਨਿਧੀ ਰਾਜਦਾਨ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ...

17 ਜੱਟ ਸਿੱਖ-11 ਦਲਿਤ ਤੇ 4 ਮਹਿਲਾਵਾਂ… AAP ਦੀ ਪਹਿਲੀ ਲਿਸਟ ‘ਚ ਕਿਸ ਜਾਤੀ17 ਜੱਟ ਸਿੱਖ-11 ਦਲਿਤ ਤੇ 4 ਮਹਿਲਾਵਾਂ

ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਕਾਰ ਆਮ ਆਦਮੀ ਪਾਰਟੀ ਨੇ ਸ਼ਨੀਵਾਰ ਯਾਨੀ 31...

ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਦਾ ਢਾਇਆ 70 ਸਾਲ ਪੁਰਾਣਾ ਘਰ, ਨਸ਼ੇ ਖਿਲਾਫ ਪੁਲਿਸ ਦੀ ਕਾਰਵਾਈ

ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਅਤੇ ਨਗਰ ਨਿਗਮ...

1984 ਰਕਾਬ ਗੰਜ ਸਾਹਿਬ ਵਿਖੇ ਹਿੰਸਾ ਦਾ ਮਾਮਲਾ, ਮੰਤਰੀ ਸਿਰਸਾ ਵੱਲੋਂ ਹਾਈਕੋਰਟ ‘ਚ ਵਿਸਥਾਰਤ ਜਾਂਚ ਮੰਗ

ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ...