ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਖਿਲਾਫ ਮੁੰਬਈ ਦੇ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਦਾਕਾਰ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਮਾਮਲਾ ਕ੍ਰਿਸਮਸ ਦੇ ਜਸ਼ਨ ਨਾਲ ਜੁੜਿਆ ਹੋਇਆ ਹੈ। ਦਰਅਸਲ, ਹਾਲ ਹੀ ‘ਚ ਰਣਬੀਰ ਨੇ ਆਪਣੇ ਪਰਿਵਾਰ ਨਾਲ ਘਰ ‘ਚ ਕ੍ਰਿਸਮਸ ਦਾ ਜਸ਼ਨ ਮਨਾਇਆ। ਇਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਰਣਬੀਰ ਕੇਕ ‘ਤੇ ਸ਼ਰਾਬ ਪਾ ਕੇ ਅੱਗ ਲਗਾ ਰਹੇ ਹਨ ਅਤੇ ਫਿਰ ‘ਜੈ ਮਾਤਾ ਦੀ’ ਕਹਿੰਦੇ ਨਜ਼ਰ ਆ ਰਹੇ ਹਨ।
ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੇ ਰਣਬੀਰ ਕਪੂਰ ਦੀ ਕਾਫੀ ਆਲੋਚਨਾ ਕੀਤੀ ਅਤੇ ਹੁਣ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਰਣਬੀਰ ਦੇ ਪਰਿਵਾਰ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਵਕੀਲ ਸੰਜੇ ਤਿਵਾਰੀ ਨੇ ਬੰਬੇ ਹਾਈ ਕੋਰਟ ਦੇ ਵਕੀਲ ਆਸ਼ੀਸ਼ ਰਾਏ ਅਤੇ ਪੰਕਜ ਮਿਸ਼ਰਾ ਰਾਹੀਂ ਕੀਤੀ ਹੈ। ਉਨ੍ਹਾਂ ਨੇ ਸ਼ਿਕਾਇਤ ਪੱਤਰ ਲਿਖ ਕੇ ਦਾਅਵਾ ਕੀਤਾ ਕਿ ਵੀਡੀਓ ‘ਚ ਰਣਬੀਰ ਕਪੂਰ ਕੇਕ ‘ਤੇ ਸ਼ਰਾਬ ਪਾ ਰਿਹਾ ਹੈ ਅਤੇ ‘ਜੈ ਮਾਤਾ ਦੀ’ ਦਾ ਨਾਅਰਾ ਲਗਾ ਰਿਹਾ ਹੈ।
ਮੀਡੀਆ ਰਿਪੋਰਟਸ ਮੁਤਾਬਿਕ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਹਿੰਦੂ ਧਰਮ ਵਿੱਚ ਕਿਸੇ ਵੀ ਸ਼ੁਭ ਕੰਮ ਤੋਂ ਪਹਿਲਾਂ ਸ਼ੁੱਧ ਵਸਤੂਆਂ ਅਤੇ ਸਮੱਗਰੀਆਂ ਅਗਨੀ ਦੇਵਤਾ ਨੂੰ ਭੇਂਟ ਕੀਤੀਆਂ ਜਾਂਦੀਆਂ ਹਨ। ਪਰ ਰਣਬੀਰ ਕਪੂਰ ਨੇ ਇਸ ਲਈ ਸ਼ਰਾਬ ਵਰਗੀ ਅਪਵਿੱਤਰ ਚੀਜ਼ ਦੀ ਵਰਤੋਂ ਕੀਤੀ, ਜਿਸ ਨਾਲ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸ਼ਿਕਾਇਤ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰਿਆਂ ਨੇ ਜਾਣਬੁੱਝ ਕੇ ਸ਼ਰਾਬ ਵਰਗੇ ਪਦਾਰਥਾਂ ਦੀ ਵਰਤੋਂ ਕਰਕੇ ਜੈ ਮਾਤਾ ਦੀ ਦਾ ਨਾਅਰਾ ਲਗਾਇਆ ਹੈ।
----------- Advertisement -----------
ਰਣਬੀਰ ਕਪੂਰ ਖਿਲਾਫ ਸ਼ਿਕਾਇਤ ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ, ਜਾਣੋ ਪੂਰਾ ਮਾਮਲਾ
Published on
----------- Advertisement -----------
----------- Advertisement -----------