November 12, 2026, 12:17 pm
----------- Advertisement -----------
HomeNewsEntertainmentਵਿਆਹ ਤੋਂ ਬਾਅਦ ਦੇਵੋਲੀਨਾ ਨੇ ਪਤੀ ਸ਼ਾਹਨਵਾਜ਼ ਨਾਲ ਮਨਾਈ ਪਹਿਲੀ ਹੋਲੀ ,ਦੇਖੋ...

ਵਿਆਹ ਤੋਂ ਬਾਅਦ ਦੇਵੋਲੀਨਾ ਨੇ ਪਤੀ ਸ਼ਾਹਨਵਾਜ਼ ਨਾਲ ਮਨਾਈ ਪਹਿਲੀ ਹੋਲੀ ,ਦੇਖੋ ਕਪਲ ਦਾ ਰੋਮਾਂਟਿਕ ਵੀਡੀਓ

Published on

----------- Advertisement -----------

ਹੋਲੀ ਦਾ ਤਿਉਹਾਰ ਰੰਗਾਂ ਨਾਲ ਮਨਾਇਆ ਜਾਂਦਾ ਹੈ। ਹੋਲੀ ਦੇਸ਼ ਭਰ ਵਿੱਚ 7 ​​ਮਾਰਚ ਅਤੇ 8 ਮਾਰਚ, 2023 ਨੂੰ ਮਨਾਈ ਜਾ ਰਹੀ ਹੈ। ਜਦੋਂ ਤਿਉਹਾਰਾਂ ਦੀ ਗੱਲ ਆਉਂਦੀ ਹੈ, ਤਾਂ ਮਸ਼ਹੂਰ ਹਸਤੀਆਂ ਕਿਵੇਂ ਪਿੱਛੇ ਰਹਿ ਸਕਦੀਆਂ ਹਨ? ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਵੀ ਹੋਲੀ ਮਨਾਉਂਦੀ ਨਜ਼ਰ ਆਈ। ਇਸ ਸਾਲ ਉਸ ਲਈ ਹੋਲੀ ਬਹੁਤ ਖਾਸ ਹੈ, ਕਿਉਂਕਿ ਉਹ ਵਿਆਹ ਤੋਂ ਬਾਅਦ ਪਹਿਲੀ ਵਾਰ ਇਸ ਨੂੰ ਮਨਾ ਰਹੀ ਹੈ। ਦੇਵੋਲੀਨਾ ਭੱਟਾਚਾਰਜੀ ਨੇ ਹੋਲੀ ਦੇ ਜਸ਼ਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜੋ ਉਸ ਦੇ ਹੋਲੀ ਤੋਂ ਪਹਿਲਾਂ ਦੇ ਫੋਟੋਸ਼ੂਟ ਦੀ ਹੈ। ਵੀਡੀਓ ਵਿੱਚ, ਉਹ ਅਤੇ ਉਸਦੇ ਪਤੀ ਸ਼ਾਹਨਵਾਜ਼ ਸ਼ੇਖ ਰੰਗਾਂ ਵਿੱਚ ਰੰਗੇ ਹੋਏ ਹਨ। ਉਹ ਆਪਣੇ ਪਤੀ ਨਾਲ ਰੋਮਾਂਸ ਕਰਦੀ ਵੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਸਫੇਦ ਰੰਗ ਦਾ ਕੁੜਤਾ ਪਾਇਆ ਹੋਇਆ ਹੈ , ਜੋ ਪੂਰੀ ਤਰ੍ਹਾਂ ਵੱਖ-ਵੱਖ ਰੰਗਾਂ ਨਾਲ ਭਰਿਆ ਹੋਇਆ ਸੀ।

ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਸਫੇਦ ਕਮੀਜ਼ ਅਤੇ ਡੈਨਿਮ ਪੈਂਟ ‘ਚ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ‘ਸਾਥ ਨਿਭਾਨਾ ਸਾਥੀਆ’ ਦੀ ‘ਗੋਪੀ ਬਹੂ’ ਉਰਫ ਦੇਵੋਲੀਨਾ ਨੇ ਪ੍ਰਸ਼ੰਸਕਾਂ ਨੂੰ ਖੁਲਾਸਾ ਕੀਤਾ ਕਿ ਉਹ ਆਪਣੇ ਪਤੀ ਨਾਲ ਪ੍ਰੀ-ਵੈਡਿੰਗ ਫੋਟੋਸ਼ੂਟ ਨਹੀਂ ਕਰਵਾ ਸਕੀ, ਪਰ ਹੁਣ ਮੈਂ ਪੂਰੇ ਤਿਉਹਾਰ ਦਾ ਆਨੰਦ ਲਵਾਂਗੀ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ”ਕੀ ਹੋਇਆ ਜੇਕਰ ਮੈਂ ਪ੍ਰੀ-ਵੈਡਿੰਗ ਸ਼ੂਟ ਨਹੀਂ ਕਰਵਾ ਸਕੀ ਤਾਂ ਹੁਣ ਕਰਾਂਗੀ । ਹੈਪੀ ਹੋਲੀ।” ਦੇਵੋਲੀਨਾ ਭੱਟਾਚਾਰਜੀ ਨੇ 14 ਦਸੰਬਰ 2022 ਨੂੰ ਜਿਮ ਟ੍ਰੇਨਰ ਸ਼ਾਹਨਵਾਜ਼ ਸ਼ੇਖ ਨਾਲ ਕੋਰਟ ਮੈਰਿਜ ਕੀਤੀ ਸੀ। ਉਸ ਨੇ ਅਚਾਨਕ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਵਿਆਹ ਤੋਂ ਪਹਿਲਾਂ ਦੇਵੋਲੀਨਾ ਨੇ ਸ਼ਾਹਨਵਾਜ਼ ਨੂੰ ਕਰੀਬ 3 ਸਾਲ ਤੱਕ ਡੇਟ ਕੀਤਾ ਸੀ। ਵਿਆਹ ਤੋਂ ਬਾਅਦ ਅਦਾਕਾਰਾ ਹਰ ਤਿਉਹਾਰ ਨੂੰ ਖਾਸ ਤਰੀਕੇ ਨਾਲ ਮਨਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚਰਨਜੀਤ ਚੰਨੀ ਦੀ 8 ਦਿਨਾਂ ਦੀ ‘ਜਵਾਨੀ ਸੰਭਾਲ’ ਸਾਈਕਲ ਯਾਤਰਾ, 2 ਹਜ਼ਾਰ ਸਾਈਕਲਾਂ ਦੀ ਖਰੀਦ ’ਤੇ ‘ਆਪ’ ਨੇ ਚੁੱਕੇ ਸਵਾਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 8 ਦਿਨਾਂ ਦੀ ਜਵਾਨੀ ਸੰਭਾਲ...

ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਬੰਦ

ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਬੁੱਧਵਾਰ ਨੂੰ ਨਿਰਧਾਰਤ ਰੀਤੀ-ਰਿਵਾਜਾਂ ਅਤੇ ਵੈਦਿਕ ਮੰਤਰਾਂ ਦੇ...

34 ਸਾਲ ਪੁਰਾਣੇ ਅਮਰੀਕ ਸਿੰਘ ਸਕਰੀ ਲਾਪਤਾ ਮਾਮਲੇ ’ਚ ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਦੋਸ਼ੀ ਕਰਾਰ

34 ਸਾਲ ਪਹਿਲਾਂ ਨਾਮੀ ਟਰਾਂਸਪੋਰਟਰ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਸੀ.ਬੀ.ਆਈ. ਅਦਾਲਤ ਨੇ...

ਪੰਜਾਬ ’ਚ ਛੱਠ ਪੂਜਾ ਲਈ 104 ਸਥਾਨਾਂ ’ਤੇ ਹੋਣਗੇ ਪੁਖ਼ਤਾ ਪ੍ਰਬੰਧ, CM ਮਾਨ ਨੇ ਸੁਰੱਖਿਆ ਦੇ ਦਿੱਤੇ ਸਖ਼ਤ ਨਿਰਦੇਸ਼

*ਚੰਡੀਗੜ੍ਹ, 11 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ...

ਮੁੱਖ ਮੰਤਰੀ ਮਾਨ ਵੱਲੋਂ 1,000 ਹੋਰ ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ, ਪੰਜਾਬ ਨੂੰ ਖੇਡਾਂ ਦਾ ਹੱਬ ਬਣਾਉਣ ਦਾ ਟੀਚਾ

ਚੰਡੀਗੜ੍ਹ, 11 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਭਰ ਦੇ 1,000 ਹੋਰ...

ਪੁੱਤ ਨੂੰ ਜੂਆ ਖੇਡਣ ਤੋਂ ਰੋਕਣਾ ਪਿਓ ਨੂੰ ਪਿਆ ਮਹਿੰਗਾ ! ਘਰ ਲਿਜਾਣ ਗਏ ਪਿਤਾ ਦਾ ਬੇਰਹਿਮੀ ਨਾਲ ਕਤਲ

ਜਗਰਾਓਂ ਦੇ ਕਸਬਾ ਗੁਰੂਸਰ ਸੁਧਾਰ ਤੋਂ ਇੱਕ ਅਜਿਹੀ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ,...

ਸ੍ਰੀ ਅਕਾਲ ਤਖ਼ਤ ਸਾਹਿਬ ਦਾ 2 ਕੀਰਤਨੀ ਜੱਥਿਆਂ ‘ਤੇ ਵੱਡਾ ਐਕਸ਼ਨ, ਇੱਕ ਮਹੀਨੇ ਤੱਕ ਨਹੀਂ ਕਰ ਸਕਣਗੇ ਕੀਰਤਨ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਰਤਨੀਏ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ...

ਅਮਰੀਕਾ ’ਚ ਚੋਰੀ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ

ਨਿਊ ਹੈਵਨ ਦੀ ਇਕ ਤਾਂਬਾ ਬਣਾਉਣ ਵਾਲੀ ਫੈਕਟਰੀ ਵਿਚੋਂ 1 ਲੱਖ 15 ਹਜ਼ਾਰ ਡਾਲਰ...

ਮਾਨਸਾ ਦੇ ਦਲਜੀਤ ਸਿੰਘ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼! AIIMS ਦੀ ਮੁੱਢਲੀ ਰਿਪੋਰਟ ’ਚ ਖੁਲਾਸਾ

ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਰਹਿਣ ਵਾਲੇ ਦਲਜੀਤ ਸਿੰਘ (35) ਦੀ ਮੌਤ ਦੇ...