ਕ੍ਰਿਕਟਰ ਯੁਜਵੇਂਦਰ ਸਿੰਘ ਚਹਿਲ ਦੀ ਪਤਨੀ ਧਨਾਸ਼੍ਰੀ ਵਰਮਾ ਇੱਕ ਵਧੀਆ ਡਾਂਸਰ ਹੈ। ਉਨ੍ਹਾਂ ਦੇ ਡਾਂਸ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ‘ਪੁਸ਼ਪਾ’ ਅਤੇ ‘ਕੱਚਾ ਬਦਾਮ’ ਗੀਤ ਸੋਸ਼ਲ ਮੀਡੀਆ ‘ਤੇ ਖੂਬ ਧੂਮ ਮਚਾ ਰਹੇ ਹਨ। ਹੈ। ‘ਪੁਸ਼ਪਾ’ ਦੇ ਗੀਤਾਂ ਤੋਂ ਲੈ ਕੇ ਡਾਇਲਾਗ ਅਤੇ ‘ਕੱਚਾ ਬਦਾਮ’ ਤੱਕ ਕੋਈ ਨਾ ਕੋਈ ਸੈਲੀਬ੍ਰਿਟੀ ਰੀਲ ਬਣਾਉਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਧਨਾਸ਼੍ਰੀ ਵਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਧਨਾਸ਼੍ਰੀ ਆਪਣੀ ਮੰਮੀ ਦੇ ਨਾਲ ‘ਕੱਚਾ ਬਦਾਮ’ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।
ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਦੋਵਾਂ ਮਾਵਾਂ ਧੀਆਂ ਦਾ ਇਹ ਡਾਂਸ ਸਭ ਨੂੰ ਖੂਬ ਪਸੰਦ ਆ ਰਿਹਾ ਹੈ । ਦੱਸ ਦਈਏ ਕਿ ਏਨੀਂ ਦਿਨੀਂ ਇਸ ਗੀਤ ‘ਤੇ ਖੂਬ ਵੀਡੀਓ ਬਣਾਏ ਜਾ ਰਹੇ ਹਨ । ਇਸ ਤੋਂ ਪਹਿਲਾਂ ਪੁਸ਼ਪਾ ਫ਼ਿਲਮ ਦਾ ਡਾਈਲੌਗ ਵੀ ਸੋਸ਼ਲ ਮੀਡੀਆ ‘ਤੇ ਛਾਏ ਹੋਏ ਨੇ । ਹਰ ਕੋਈ ਇਨ੍ਹਾਂ ਡਾਈਲੌਗਸ ‘ਤੇ ਵੀ ਵੀਡੀਓ ਬਣਾ ਰਿਹਾ ਹੈ । ਦੱਸ ਦਈਏ ਕਿ ਧਨਾਸ਼੍ਰੀ ਵਰਮਾ ਯੁਜ਼ਵੇਂਦਰ ਚਾਹਲ ਦੀ ਪਤਨੀ ਹੈ । ਦੋਵਾਂ ਨੇ 2020 ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਛਾਈਆਂ ਸਨ । ਇਸ ਤੋਂ ਪਹਿਲਾਂ ਦੋਵਾਂ ਨੇ ਆਪਣੇ ਰੋਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸਨ ।