ਫ਼ਿਲਮ ‘ਆਰ. ਆਰ. ਆਰ.’ 25 ਮਾਰਚ ਨੂੰ ਸਿਨੇਮਾਘਰਾਂ ‘ਚ ਲੱਗਣ ਜਾ ਰਹੀ ਹੈ। ਫਿਲਮ ਰਿਲੀਜ਼ ਤੋਂ ਪਹਿਲਾ ਫ਼ਿਲਮ ਮੇਕਰ ਐੱਸ. ਐੱਸ. ਰਾਜਾਮੌਲੀ ਫਿਲਮ ਦੀ ਸਟਾਰ ਕਾਸਟ ਨਾਲ ਭਾਰਤ ਦੇ ਇਤਿਹਾਸਕ ਸਮਾਰਕ ਸਰਦਾਰ ਪਟੇਲ ਸਟੈਚੂ ਆਫ ਯੂਨਿਟੀ ਵਿਖੇ ਪਹੁਚੇ। ਇਸ ਮੌਕੇ ਫ਼ਿਲਮ ਦੀ ਪੈਨ ਇੰਡੀਆ ਕਾਸਟ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨਾਲ ਅਦਾਕਾਰ ਜੂਨੀਅਰ ਐੱਨ. ਟੀ. ਆਰ. ਤੇ ਰਾਮ ਚਰਨ ਨੇ ਬੜੋਦਰਾ ’ਚ ਫਿਲਮ ਦੀ ਪ੍ਰਮੋਸ਼ਨ ਕੀਤੀ ਅਤੇ ਇਸ ਇਤਿਹਾਸਿਕ ਜਗ੍ਹਾ ‘ਤੇ ਯਾਦਗਾਰ ਪਲਾਂ ਦੀਆ ਕੁੱਝ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ।

ਦੱਸ ਦਈਏ ਕਿ ਫ਼ਿਲਮ ‘ਆਰ. ਆਰ. ਆਰ.’ ਦੀ ਰਿਲੀਜ਼ ’ਚ ਹੁਣ ਬਸ ਕੁਝ ਹੀ ਦਿਨ ਬਾਕੀ ਹਨ। ਅਜਿਹੇ ’ਚ ਮੈਗਨਮ ਓਪਸ ਦੇ ਮੇਕਰਜ਼ ਨੇ ਫ਼ਿਲਮ ਦੀ ਜ਼ਬਰਦਸਤ ਪ੍ਰਮੋਸ਼ਨ ਲਈ ਮਲਟੀ-ਸਿਟੀ ਟੂਰ ਦੀ ਯੋਜਨਾ ਬਣਾਈ ਸੀ। ਇਸ ਸਫਰ ’ਤੇ ਨਿਕਲੀ ਫ਼ਿਲਮ ਦੀ ਟੀਮ ਬੈਂਗਲੁਰੂ, ਹੈਦਰਾਬਾਦ, ਪੰਜਾਬ ਤੇ ਦੁਬਈ ਤੋਂ ਬਾਅਦ ਹੁਣ ਬੜੋਦਰਾ ਵਿਖੇ ਪਹੁਚੀ।

ਇਸ ਤੋਂ ਪਹਿਲਾ ਫ਼ਿਲਮ ਦੀ ਟੀਮ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋਈ ਸੀ। ਇਥੇ ਰਾਜਾਮੌਲੀ ਨੇ ਕਿਹਾ ਕਿ ਉਹ ਗੁਰੂਘਰ ’ਚ ਦੂਜੀ ਵਾਰ ਆਏ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ‘ਬਾਹੂਬਲੀ’ ਵਾਂਗ ਲੋਕ ਇਸ ਫ਼ਿਲਮ ਨੂੰ ਵੀ ਖ਼ੂਬ ਪਿਆਰ ਦੇਣਗੇ।









