May 26, 2026, 5:16 am
----------- Advertisement -----------
HomeNewsEntertainmentਪੰਜਾਬੀ ਫ਼ਿਲਮ ਸੌਂਕਣ ਸੌਂਕਣੇ' ਦਾ ਮਜ਼ੇਦਾਰ ਗੀਤ 'ਗੱਲ ਮੰਨ ਲੈ ਮੇਰੀ' ਹੋਇਆ...

ਪੰਜਾਬੀ ਫ਼ਿਲਮ ਸੌਂਕਣ ਸੌਂਕਣੇ’ ਦਾ ਮਜ਼ੇਦਾਰ ਗੀਤ ‘ਗੱਲ ਮੰਨ ਲੈ ਮੇਰੀ’ ਹੋਇਆ ਰਿਲੀਜ਼,ਦੇਖੋ ਵੀਡੀਓ

Published on

----------- Advertisement -----------

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਇੱਕ ਵਾਰ ਫਿਰ ਤੋਂ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਦੱਸ ਦੇਈਏ ਕਿ ਉਨ੍ਹਾਂ ਦੀ ਅਗਲੀ ਫਿਲਮ ‘ਸੌਂਕਣ ਸੌਂਕਣੇ’ ਦੇ ਜ਼ਬਰਦਸਤ ਟ੍ਰੇਲਰ ਰਿਲੀਜ਼ ਕਰਨ ਤੋਂ ਬਾਅਦ ਫ਼ਿਲਮ ਦੇ ਨਿਰਮਾਤਾਵਾਂ ਨੇ ਅੱਜ ਫ਼ਿਲਮ ਦਾ ਪਹਿਲਾ ਗੀਤ ‘ਗੱਲ ਮੰਨ ਲੈੇ ਮੇਰੀ’ ਰਿਲੀਜ਼ ਕਰ ਦਿੱਤਾ ਹੈ, ਗੀਤ ਕਾਫ਼ੀ ਮਜ਼ੇਦਾਰ ਹੈ। ਤੁਸੀਂ ਬਹੁਤ ਵਾਰ ਪਤਨੀ ਨੂੰ ਆਪਣੇ ਪਤੀ ਤੋਂ ਕਿਸੇ ਨਾ ਕਿਸੇ ਚੀਜ਼ ਦੀ ਮੰਗ ਕਰਦੇ ਦੇਖਿਆ ਜਾਂ ਸੁਣਿਆਂ ਹੋਵੇਗਾ, ਇਹ ਵੀ ਜਾਣਦੇ ਹੋਵੋਗੇ ਕਿ ਪਤਨੀ ਜੇ ਪਤੀ ਤੋਂ ਆਪਣੀ ਗੱਲ ਮਨਵਾਉਣ ਦਾ ਫ਼ੈਸਲਾ ਕਰ ਲਏ ਫਿਰ ਗੱਲ ਮਨਵਾ ਕੇ ਹੀ ਹਟਦੀ ਹੈ ਪਰ ਕੀ ਕਿਸੇ ਪਤਨੀ ਨੂੰ ਆਪਣੀ ਹੀ ਸੌਂਕਣ ਲਿਆਉਣ ਦੀ ਮੰਗ ਕਰਦੇ ਸੁਣਿਆ ਹੈ?

YouTube player

ਗੀਤ ‘ਚ ਪਤਨੀ ਆਪਣੇ ਪਤੀ ਨੂੰ ਉਸਦੀ ਸੌਂਕਣ ਲਿਆਉਣ ਦੀ ਮੰਗ ਕਰਦੇ ਹੋਏ ਇਸ ਗੱਲ ਲਈ ਹਰ ਹਥਕੰਡਾ ਅਪਣਾ ਕੇ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੀ ਆਪਣੀ ਹੀ ਸੌਂਕਣ ਲਿਆਉਣ ਦੀ ਮੰਗ ਮਨਵਾ ਕੇ ਪਤਨੀ ਖ਼ੁਸ਼ ਰਹਿ ਸਕੇਗੀ? ਸੌਂਕਣ ਆਉਣ ਤੋਂ ਬਾਅਦ ਘਰ ਦਾ ਮਾਹੌਲ ਕੀ ਬਣੇਗਾ? ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ ਪਰ ਦਰਸ਼ਕ ਇਸ ਗੀਤ ਨੂੰ ਬੇਹੱਦ ਪਸੰਦ ਤੇ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਲੋਕ ਨਾ ਸਿਰਫ਼ ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਦੇ ਝਗੜੇ ਨੂੰ ਦੇਖਣ ਲਈ ਉਤਸੁਕ ਹਨ, ਸਗੋਂ ਇਹ ਦੇਖਣ ਲਈ ਵੀ ਉਤਸੁਕ ਹਨ ਕਿ ਪਰਿਵਾਰ ਆਪਣੇ ਮੁੰਡੇ ਲਈ ਉਨ੍ਹਾਂ ਦੀ ਲੜਾਈ ਨਾਲ ਕਿਵੇਂ ਨਜਿੱਠੇਗਾ। ਫ਼ਿਲਮ ਵਿੱਚ ਸਭ ਤੋਂ ਪ੍ਰਸਿੱਧ ਭਾਰਤੀ-ਪੰਜਾਬੀ ਹਸਤੀਆਂ ਸ਼ਾਮਲ ਹਨ। ਫ਼ਿਲਮ ਸੌਂਕਣ ਸੌਕਣੇ ‘ਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ ਤੇ ਨਿਰਮਲ ਰਿਸ਼ੀ।

ਐਮੀ ਵਿਰਕ ਲਗਾਤਾਰ ਆਪਣੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਸਰਗੁਨ ਮਹਿਤਾ ਦਾ ਚੁਲਬੁਲਾ ਸੁਭਾਅ ਤੇ ਅਦਾਕਾਰੀ, ਨਿਮਰਤ ਖਹਿਰਾ ਦਾ ਲੜਾਕਾਪੁਣਾ ਦੇਖਣ ਤੇ ਮਲਵਈ ਬੋਲੀ ਸੁਣਨ ਲਈ ਪ੍ਰਸ਼ੰਸਕ ਬਹੁਤ ਉਤਸੁਕ ਹਨ। ‘ਗੱਲ ਮੰਨ ਲੈ ਮੇਰੀ’ ਗੀਤ ਨੂੰ ਆਪਣੀ ਦਮਦਾਰ ਆਵਾਜ਼ ਦਿੱਤੀ ਹੈ ਗੁਰਲੇਜ਼ ਅਖ਼ਤਰ ਨੇ, ਲਿਖਿਆ ਹੈ ਰੋਨੀ ਅਜਨਾਲੀ ਤੇ ਗਿੱਲ ਮਛਰਾਏ ਨੇ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰੂ ਨੇ। ਗੀਤ ਦੇ ਮਿਕਸ ਮਾਸਟਰ ਭਾਨੂੰ ਠਾਕੁਰ ਹਨ। ਫ਼ਿਲਮ ਦੀ ਜ਼ਬਰਦਸਤ ਕਹਾਣੀ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਅਮਰਜੀਤ ਸਿੰਘ ਸੈਰੋਂ ਦੁਆਰਾ ਬਾਕਮਾਲ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ਦਾ ਨਿਰਮਾਣ ਨਾਦ ਐਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਮਿਟਡ, ਜੇ.ਆਰ ਪ੍ਰੋਡਕਸ਼ਨ ਹਾਊਸ ਦੁਆਰਾ ਕੀਤਾ ਗਿਆ ਹੈ ਅਤੇ ਫ਼ਿਲਮ ਦਾ ਸੰਗੀਤ ਦੇਸੀ ਕਰੂ ਦੁਆਰਾ ਦਿੱਤਾ ਜਾਵੇਗਾ। ਫ਼ਿਲਮ ਦੀ ਰਿਲੀਜ਼ ਦੀ ਗੱਲ ਕਰੀਏ ਤਾਂ ਫ਼ਿਲਮ ‘ਸੌਂਕਣ ਸੌਂਕਣੇ’ 13 ਮਈ 2022 ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨੀਟ ਪ੍ਰੀਖਿਆ ਦਾ ਖ਼ੌਫ਼? 92% ਅੰਕ ਲੈਣ ਵਾਲੀ ਹੋਣਹਾਰ ਵਿਦਿਆਰਥਣ ਨੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ

ਕਰਨਾਟਕ ਵਿਚ ਨੀਟ ਦੀ ਪ੍ਰੀਖਿਆ ਦੇ ਚੁੱਕੀ ਵਿਦਿਆਰਥਣ ਨੇ ਆਪਣੇ ਘਰ ਵਿਚ ਪੱਖੇ ਨਾਲ...

ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਖਤਮ ਹੋਣ ਮਗਰੋਂ ਵੀ ਚੋਣ ਪ੍ਰਚਾਰ ਦੇ ਦੋਸ਼, ਰਾਜਾ ਵੜਿੰਗ ਨੂੰ ਨੋਟਿਸ ਜਾਰੀ

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ...

*ਪੰਜਾਬ ਵਿੱਚ ਪਹਿਲੀ ਵਾਰ 220 ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੀ ਤਿਆਰੀ ਲਈ 8.61 ਕਰੋੜ ਦਿੱਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ-ਮੁੱਖ ਮੰਤਰੀ...

ਅੰਬਾਲਾ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਮੁੰਡੇ ਨੇ ਦਾਦੀ, ਭਰਾ ਤੇ ਚਾਚੇ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਅੰਬਾਲਾ ਦੇ ਸ਼ਹਿਜਾਦਪੁਰ ਖੰਡ ਦੇ ਪਿੰਡ ਬਿਚਪੜੀ ਵਿਚ ਘਰੇਲੂ ਝਗੜੇ ਨੇ ਖੌਫਨਾਕ ਰੂਪ ਧਾਰ...

ਅਮਰੀਕਾ ਦੇ ਗ੍ਰੀਨ ਕਾਰਡ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਆਪਣੇ ਦੇਸ਼ ਤੋਂ ਹੀ ਕਰਨੀ ਪਵੇਗੀ ਅਰਜ਼ੀ

ਅਮਰੀਕਾ ‘ਚ ਪਰਮਾਨੈਂਟ ਰੈਜੀਡੈਂਸੀ (ਗ੍ਰੀਨ ਕਾਰਡ) ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਟਰੰਪ...

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ; ਗੂੰਜੇ ਖਾਲਸਾਈ ਜੈਕਾਰੇ

ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸ਼ਨੀਵਾਰ ਸਵੇਰੇ 11:30 ਵਜੇ ਸ਼ਰਧਾਲੂਆਂ...

ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, ਬੱਚੇ ਮਲਬੇ ਹੇਠਾਂ ਦੱਬੇ, 4 ਦੀ ਹਾਲਤ ਗੰਭੀਰ

 ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਸਕੂਲ...