ਬਾਲੀਵੁਡ ਅਤੇ ਪਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਸਮੇਂ ਸਮੇਂ ‘ਤੇ ਉਹ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗੀਤਾ ਬਸਰਾ ਨੇ ਆਪਣੇ ਬੇਟੇ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਬੇਟੇ ਦੇ ਨਾਲ ਕਵਾਲਿਟੀ ਟਾਈਮ ਬਿਤਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਦੀ ਬੈਕਗਰਾਊਂਡ ‘ਚ ਅੰਗਰੇਜ਼ੀ ਗੀਤ ਵੱਜ ਰਿਹਾ ਹੈ ।ਇਹ ਪਹਿਲਾ ਮੌਕਾ ਹੈ ਜਦੋਂ ਗੀਤਾ ਬਸਰਾ ਨੇ ਆਪਣੇ ਬੇਟੇ ਦੇ ਨਾਲ ਇਸ ਤਰ੍ਹਾਂ ਦਾ ਵੀਡੀਓ ਸਾਂਝਾ ਕੀਤਾ ਹੋਵੇ ।
ਇਸ ਤੋਂ ਪਹਿਲਾਂ ਕਈ ਤਸਵੀਰਾਂ ਅਤੇ ਵੀਡੀਓਜ਼ ਉਨ੍ਹਾਂ ਨੇ ਸ਼ੇਅਰ ਕੀਤੇ ਹਨ । ਪਰ ਕਿਸੇ ਵੀ ਤਸਵੀਰ ‘ਚ ਉਨ੍ਹਾਂ ਨੇ ਆਪਣੇ ਬੇਟੇ ਦਾ ਚਿਹਰਾ ਨਹੀਂ ਵਿਖਾਇਆ । ਇਸ ਤੋਂ ਪਹਿਲਾਂ ਦੋਵਾਂ ਦੀ ਇੱਕ ਬੇਟੀ ਹੈ ਜਿਸ ਦਾ ਨਾਮ ਹਿਨਾਇਆ ਹੀਰ ਹੈ । ਹਰਭਜਨ ਅਤੇ ਗੀਤਾ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਵਾਂ ਨੇ ਇੱਕ ਦੂਜੇ ਨੂੰ ਲੰਬੇ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ 29 ਅਕਤੂਬਰ 2015 ਨੂੰ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੀ ਇੱਕ ਪੰਜ ਸਾਲ ਦੀ ਬੇਟੀ ਹਿਨਾਇਆ ਵੀ ਹੈ। ਹਰਭਜਨ ਸਿੰਘ ਅਤੇ ਗੀਤਾ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਦੋਵਾਂ ਨੂੰ ਰਿਲੇਸ਼ਨਸ਼ਿਪ ਵਿੱਚ ਆਉਣ ਵਿੱਚ ਇੱਕ ਸਾਲ ਲੱਗ ਗਿਆ।












