ਪੰਜਾਬੀ ਗਾਇਕ ਗਿੱਪੀ ਗਰੇਵਾਲ ਅਜਿਹੇ ਕਲਾਕਾਰ ਨੇ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਉਹ ਆਪਣੇ ਗੀਤਾਂ ਤੇ ਫ਼ਿਲਮਾਂ ਦੇ ਪੋਸਟਰਾਂ ਤੋਂ ਇਲਾਵਾ ਆਪਣੇ ਪਰਿਵਾਰ ਦੀਆਂ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਨੇ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਦੱਸ ਦਈਏ ਕਿ ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਸੋਸ਼ਲ ਮੀਡੀਆ ‘ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਗਰੇਵਾਲ ਨਾਲ ਇੱਕ ਰੋਮੈਂਟਿਕ ਤਸਵੀਰ ਸ਼ੇਅਰ ਕੀਤੀ ਹੈ।
ਇਸ ਖੂਬਸੂਰਤ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਆਪਣੀ ਪਤਨੀ ਲਈ ਇੱਕ ਖੂਬਸੂਰਤ ਨੋਟ ਵੀ ਲਿਖਿਆ ਹੈ। ਗਿੱਪੀ ਆਪਣੀ ਪੋਸਟ ਵਿੱਚ ਲਿਖਿਆ, ” ਤੁਹਾਡੇ ਤੋਂ ਇਲਾਵਾ ਖੁਸ਼ੀ ਦਾ ਕੋਈ ਰਸਤਾ ਨਹੀਂ ਹੈ,ਖੁਸ਼ੀ ਦਾ ਰਸਤਾ ਹੈ ❤️ਮੈਂ ਤੁਹਾਨੂੰ ਪਿਆਰ ਕਰਦਾ ਹਾਂ । I love you @ravneetgrewalofficial ❤️ #gippygrewal #ravneetkaurgrewal ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਨੂੰ ਆਖਰੀ ਵਾਰ ਮਾਂ ਫਿਲਮ ਵਿੱਚ ਵੇਖਿਆ ਗਿਆ ਸੀ। ਗਿੱਪੀ ਦੀ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਨ ਆਪਣੇ ਹੋਰਨਾਂ ਫਿਲਮ ਪ੍ਰੋਜੈਕਟਸ ਦੀ ਸ਼ੂਟਿੰਗ ਵਿੱਚ ਰੁਝੇ ਹੋਏ ਹਨ। ਹੁਣ ਜਲਦ ਹੀ ਗਿੱਪੀ ਗਰੇਵਾਲ ਆਪਣੀ ਅਗਲੀ ਫਿਲਮ ਹਨੀਮੂਨ ਵਿੱਚ ਜੈਸਮੀਨ ਭਸੀਨ ਦੇ ਨਾਲ ਨਜ਼ਰ ਆਉਣਗੇ। ਦਰਸ਼ਕ ਗਿੱਪੀ ਦੀ ਅਗਲੀ ਫਿਲਮ ਵੇਖਣ ਲਈ ਬਹੁਤ ਉਤਸ਼ਾਹਿਤ ਹਨ।











