ਟੀਵੀ ਅਦਾਕਾਰ ਗੁਰਮੀਤ ਚੌਧਰੀ ਅਤੇ ਦੇਬੀਨਾ ਬੋਨਰਜੀ ਮਾਤਾ-ਪਿਤਾ ਬਣਨ ਵਾਲੇ ਹਨ। ਜੋੜੇ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਅਕਾਊਂਟ ਰਾਹੀਂ ਦਿੱਤੀ ਹੈ। ਜਿਵੇਂ ਹੀ ਇਸ ਜੋੜੇ ਨੇ ਪੋਸਟ ਸ਼ੇਅਰ ਕੀਤੀ, ਪ੍ਰਸ਼ੰਸਕਾਂ ਸਮੇਤ ਟੀਵੀ ਸਿਤਾਰੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਮੈਂਟ ਕਰ ਰਹੇ ਹਨ। ਵਿਆਹ ਦੇ ਲੰਬੇ ਸਮੇਂ ਬਾਅਦ ਦੋਵੇਂ ਪਹਿਲੀ ਵਾਰ ਮਾਤਾ-ਪਿਤਾ ਬਣਨਗੇ। ਦੋਹਾਂ ਅਦਾਕਾਰਾਂ ਨੇ ਬੁੱਧਵਾਰ ਨੂੰ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਆਪਣੇ ਮਾਤਾ-ਪਿਤਾ ਬਣਨ ਦੀ ਖੁਸ਼ ਖਬਰੀ ਸ਼ੇਅਰ ਕੀਤੀ ਹੈ।

ਦੋਵੇਂ ਆਪਣੇ ਆਉਣ ਵਾਲੇ ਬੱਚੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਗੁਰਮੀਤ ਨੇ ਇੱਕ ਪਿਆਰਾ ਜਿਹਾ ਕੈਪਸ਼ਨ ਲਿਖਿਆ ਹੈ, ” ਟੂ ਬਿਕਮਸ 3, ਜੂਨੀਅਰ ਚੌਧਰੀ ਕਮਿੰਗ ਤੁਹਾਡੀਆਂ ਦੁਆਵਾ ਦੀ ਉਡੀਕ ਹੈ #parentstobe #gurbina ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ ਇੱਕ ਪਿਆਰੀ ਤਸਵੀਰ ਵਿੱਚ ਦੇਬੀਨਾ ਨੂੰ ਆਪਣੇ ਬੇਬੀ ਬੰਪ ਫਲਾਂਟ ਕਰਦੇ ਹੋਏ ਨਜ਼ਰ ਆ ਰਹੀ ਹੈ। ਦੇਬੀਨਾ ਅਤੇ ਗੁਰਮੀਤ ਕਾਲੇ ਰੰਗ ਦੇ ਕੱਪੜਿਆਂ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ।
ਦੱਸਣਯੋਗ ਹੈ ਕਿ ਦੇਬੀਨਾ ਅਤੇ ਗੁਰਮੀਤ ਦੀ ਮੁਲਾਕਾਤ ਇੱਕ ਟੈਲੇਂਟ ਸ਼ੋਅ ਦੌਰਾਨ ਹੋਈ ਸੀ। ਦੋਵੇਂ ਚੰਗੇ ਦੋਸਤ ਨਹੀਂ ਬਣ ਸਕੇ। ਬਾਅਦ ਵਿੱਚ ਦੋਹਾਂ ਨੇ ਟੀਵੀ ਸ਼ੋਅ ਰਾਮਾਇਣ ਵਿੱਚ ਰਾਮ ਅਤੇ ਸੀਤਾ ਦੇ ਰੂਪ ਵਿੱਚ ਇਕੱਠੇ ਕੰਮ ਕੀਤਾ। ਇਥੇ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਦੋਹਾਂ ਨੇ ਨਿੱਜੀ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ।












