ਨੋਰਾ ਫਤੇਹੀ ਨੂੰ ਬਾਲੀਵੁੱਡ ਦੀ ਟੌਪ ਦੀਆਂ ਡਾਂਸਰਾਂ ‘ਚ ਗਿਣਿਆ ਜਾਂਦਾ ਹੈ, ਜਦਕਿ ਗੁਰੂ ਰੰਧਾਵਾ ਦੇ ਗੀਤ ਬਹੁਤ ਮਸ਼ਹੂਰ ਹਨ। ਇਹ ਸਿਤਾਰੇ ਆਪਣੀ ਡੇਟਿੰਗ ਨੂੰ ਲੈ ਕੇ ਵੀ ਖ਼ੂਬ ਸੁਰਖ਼ੀਆਂ ਬਟੋਰਦੇ ਰਹਿੰਦੇ ਹਨ। ਹਾਲ ਹੀ ਵਿੱਚ ਅਦਾਕਾਰਾ ਨੋਰਾ ਫਤੇਹੀ ਆਪਣੀ ਡੇਟਿੰਗ ਨੂੰ ਲੈ ਕੇ ਚਰਚਾ ’ਚ ਹੈ। ਦਰਅਸਲ ਇਨ੍ਹੀਂ ਦਿਨੀਂ ਉਹ ਗੋਆ ’ਚ ਸਮਾਂ ਬਿਤਾ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਗੋਆ ’ਚ ਉਨ੍ਹਾਂ ਨਾਲ ਮਸ਼ਹੂਰ ਪੰਜਾਬੀ ਸਿੰਗਰ ਗੁਰੂ ਰੰਧਾਵਾ ਵੀ ਮੌਜੂਦ ਹਨ।

ਜੀ ਹਾਂ ਨੋਰਾ ਫਤੇਹੀ ਅਤੇ ਗੁਰੂ ਰੰਧਾਵਾ ਨੂੰ ਇਕੱਠੇ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਉਹ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਨੋਰਾ ਅਤੇ ਗੁਰੂ ਦੀਆਂ ਵਾਇਰਲ ਹੋਈਆਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਨੇ ਖੂਬ ਟਿੱਪਣੀਆਂ ਕੀਤੀਆਂ ਹਨ। ਇਕ ਯੂਜ਼ਰ ਨੇ ਲਿਖਿਆ ‘ਨਵਾਂ ਜੋੜਾ’। ਇੱਕ ਨੇ ਲਿਖਿਆ ‘ਚਲੋ ਦੂਜੀ ਪਰਜਾਈ ਮਿਲ ਗਈ ਪੰਜਾਬ ਨੂੰ’। ਇਕ ਹੋਰ ਨੇ ਲਿਖਿਆ ‘ਕੀ ਇਹ ਦੋਵੇਂ ਡੇਟਿੰਗ ਕਰ ਰਹੇ ਹਨ?’ ਇੱਕ ਨੇ ਲਿਖਿਆ ‘ਗੁਰੂ ਨੇ ਫਤਹਿ ਕਰ ਲਿਆ ਨੋਰਾ’।

‘ਆਲੀਆ-ਰਣਬੀਰ ਤੋਂ ਬਾਅਦ ਹੁਣ ਉਨ੍ਹਾਂ ਦੀ ਵਾਰੀ ਹੈ।’ ਨੋਰਾ ਅਤੇ ਗੁਰੂ ਰੰਧਾਵਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਕਈ ਹੋਰ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦੇ ਅਫੇਅਰ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਹਨ। ਨੋਰਾ ਅਤੇ ਗੁਰੂ ਨੇ ਮਿਊਜ਼ਿਕ ਵੀਡੀਓ ‘ਨੱਚ ਮੇਰੀ ਰਾਣੀ’ ‘ਚ ਇਕੱਠੇ ਕੰਮ ਕੀਤਾ ਸੀ। ਇਹ ਗੀਤ ਕਾਫੀ ਹਿੱਟ ਰਿਹਾ ਸੀ।