ਟੀਮ ਇੰਡੀਆ ਦੇ ਮਸ਼ਹੂਰ ਕ੍ਰਿਕਟਰ ਹਾਰਦਿਕ ਪਾਂਡਿਆ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਹਰ ਰੋਜ਼ ਫੈਨਜ਼ ਨਾਲ ਨਵੀਆਂ-ਨਵੀਆਂ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਕਦੇ ਪਤਨੀ ਨਤਾਸ਼ਾ ਨਾਲ ਤਾਂ ਕਦੇ ਬੇਟੇ ਨਾਲ, ਹਾਰਦਿਕ ਦੀਆਂ ਪੋਸਟਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਕ੍ਰਿਕਟਰ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੀ ਨਾਨੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਹਾਰਦਿਕ ਦੇ ਇਸ ਕਿਊਟ ਵੀਡੀਓ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਿਆਰ ਦੇ ਰਹੇ ਹਨ।
ਇਸ ਵੀਡੀਓ ‘ਚ ਉਹ ਆਪਣੀ ਨਾਨੀ ਪੁਸ਼ਪਾ ਦੇ ਸ਼੍ਰੀਵੱਲੀ ਗੀਤ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਨਾਨੀ-ਦੋਹਤਾ ਇਸ ਗੀਤ ਦਾ ਹੁੱਕ ਸਟੇਪ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ, ”ਸਾਡੀ ਆਪਣੀ ਪੁਸ਼ਪਾ ਨਾਨੀ”। ਇਸ ਪੋਸਟ ਉੱਤੇ ਕ੍ਰਿਕੇਟਰਾਂ ਤੋਂ ਇਲਾਵਾ ਫ਼ਿਲਮੀ ਹਸਤੀਆਂ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਖੁਦ ਪੁਸ਼ਪਾ ਹੀਰੋ ਅੱਲੂ ਅਰਜੁਨ ਨੇ ਵੀ ਕਮੈਂਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ-”ਬਹੁਤ ਪਿਆਰਾ। ਇਸ ਲਈ ਮੇਰਾ ਬਹੁਤ ਪਿਆਰ ਅਤੇ ਸਤਿਕਾਰ। ਦਿਲ ਨੂੰ ਛੂਹਣ ਵਾਲਾ”। ਦੂਜੇ ਪਾਸੇ ਹਾਰਦਿਕ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਨੇ ਵੀਡੀਓ ‘ਤੇ ਕਮੈਂਟ ਕਰਦੇ ਹੋਏ ਲਿਖਿਆ ਕਿਊਟ ।












