November 13, 2026, 3:55 pm
----------- Advertisement -----------
HomeNewsEntertainmentBirthday: ਬੇਹੱਦ ਰੋਮਾਂਟਿਕ ਹੈ ਯੁਵਰਾਜ ਅਤੇ ਹੇਜ਼ਲ ਦੀ ਲਵ ਸਟੋਰੀ ,ਇਸ ਤਰ੍ਹਾਂ...

Birthday: ਬੇਹੱਦ ਰੋਮਾਂਟਿਕ ਹੈ ਯੁਵਰਾਜ ਅਤੇ ਹੇਜ਼ਲ ਦੀ ਲਵ ਸਟੋਰੀ ,ਇਸ ਤਰ੍ਹਾਂ ਹੋਈ ਸੀ ਪਹਿਲੀ ਮੁਲਾਕਾਤ

Published on

----------- Advertisement -----------

ਬਾਲੀਵੁੱਡ ਇੰਡਸਟਰੀ ‘ਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਕ੍ਰਿਕਟਰਾਂ ਨਾਲ ਵਿਆਹ ਕੀਤਾ ਹੈ। ਅਭਿਨੇਤਰੀ ਅਤੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ ਦਾ ਨਾਂ ਵੀ ਇਸ ਸ਼੍ਰੇਣੀ ‘ਚ ਆਉਂਦਾ ਹੈ। ਹੇਜ਼ਲ ਨੇ ਇੰਡਸਟਰੀ ‘ਚ ਕਈ ਫਿਲਮਾਂ ‘ਚ ਕੰਮ ਨਹੀਂ ਕੀਤਾ ਪਰ ਫਿਰ ਵੀ ਫਿਲਮੀ ਦੁਨੀਆ ‘ਚ ਉਸ ਦੀ ਵੱਖਰੀ ਪਛਾਣ ਹੈ। ਅੱਜ ਹੇਜ਼ਲ ਆਪਣਾ 36ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਇਸ ਖਾਸ ਮੌਕੇ ‘ਤੇ ਅਸੀਂ ਤੁਹਾਨੂੰ ਉਸ ਦੀ ਜ਼ਿੰਦਗੀ ਅਤੇ ਯੁਵਰਾਜ ਨਾਲ ਉਸ ਦੀ ਪ੍ਰੇਮ ਕਹਾਣੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ। ਅਦਾਕਾਰਾ ਹੇਜ਼ਲ ਕੀਚ ਦਾ ਜਨਮ 28 ਫਰਵਰੀ 1987 ਨੂੰ ਇੰਗਲੈਂਡ ਵਿੱਚ ਹੋਇਆ ਸੀ। ਹੇਜ਼ਲ ਦੇ ਪਿਤਾ ਬ੍ਰਿਟਿਸ਼ ਨਾਗਰਿਕ ਸਨ ਅਤੇ ਮਾਂ ਭਾਰਤੀ ਮੂਲ ਦੀ ਨਾਗਰਿਕ ਸੀ।

ਅਦਾਕਾਰਾ ਨੇ ਆਪਣੀ ਸਕੂਲੀ ਪੜ੍ਹਾਈ ਲੰਡਨ ਤੋਂ ਕੀਤੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਹੇਜ਼ਲ ਦਾ ਅਸਲੀ ਨਾਂ ‘ਰੋਜ਼ ਡਾਨ’ ਹੈ। ਹੇਜ਼ਲ ਨੂੰ ਸਕੂਲ ਦੇ ਦਿਨਾਂ ਤੋਂ ਹੀ ਡਾਂਸ ਦਾ ਬਹੁਤ ਸ਼ੌਕ ਸੀ। ਉਸਨੇ ਉੱਥੇ ਭਾਰਤੀ ਕਲਾਸੀਕਲ, ਪੱਛਮੀ ਬ੍ਰਿਟਿਸ਼ ਸਮਕਾਲੀ ਡਾਂਸ ਸਿੱਖਿਆ। ਦੱਸ ਦੇਈਏ ਕਿ 18 ਸਾਲ ਦੀ ਉਮਰ ‘ਚ ਹੇਜ਼ਲ ਛੁੱਟੀਆਂ ਮਨਾਉਣ ਭਾਰਤ ਆਈ ਸੀ ਅਤੇ ਫਿਰ ਇੱਥੇ ਹੀ ਰਹੀ। ਅਦਾਕਾਰਾ 2007 ਦੀ ਤਾਮਿਲ ਫਿਲਮ ‘ਬਿੱਲਾ’ ‘ਚ ਇਕ ਆਈਟਮ ਗੀਤ ਕਰਦੀ ਨਜ਼ਰ ਆਈ ਸੀ। ਹੇਜ਼ਲ ਨੂੰ ਇਸ ਡਾਂਸ ਨੰਬਰ ਲਈ ਕਾਫੀ ਤਾਰੀਫ ਮਿਲੀ। ਇਸ ਤੋਂ ਬਾਅਦ ਉਹ ਸਲਮਾਨ ਖਾਨ ਦੀ ਫਿਲਮ ‘ਬਾਡੀਗਾਰਡ’ ‘ਚ ਕਰੀਨਾ ਦੇ ਨਾਲ ਸਹਾਇਕ ਭੂਮਿਕਾ ‘ਚ ਨਜ਼ਰ ਆਈ, ਜਿੱਥੋਂ ਉਸ ਨੂੰ ਇੰਡਸਟਰੀ ‘ਚ ਕਾਫੀ ਪਛਾਣ ਮਿਲੀ।

ਇਸ ਤੋਂ ਬਾਅਦ ਹੇਜ਼ਲ ਨੇ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ‘ਚ ਰਹਿਣ ਤੋਂ ਬਾਅਦ 30 ਨਵੰਬਰ 2016 ਨੂੰ ਯੁਵਰਾਜ ਨਾਲ ਵਿਆਹ ਕੀਤਾ ਅਤੇ ਅੱਜ ਦੋਵੇਂ ਇਕੱਠੇ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਇਕ ਇੰਟਰਵਿਊ ‘ਚ ਯੁਵਰਾਜ ਨੇ ਦੱਸਿਆ ਕਿ ਹੇਜ਼ਲ ਨੂੰ ਡੇਟ ਲਈ ਮਨਾਉਣ ‘ਚ ਉਨ੍ਹਾਂ ਨੂੰ ਤਿੰਨ ਸਾਲ ਲੱਗ ਗਏ। ਉਸ ਨੇ ਕਿਹਾ ਕਿ ਜਦੋਂ ਵੀ ਉਹ ਹੇਜ਼ਲ ਨੂੰ ਕੌਫੀ ਡੇਟ ਲਈ ਪੁੱਛਦਾ ਸੀ ਤਾਂ ਉਹ ਰਾਜ਼ੀ ਹੋ ਜਾਂਦੀ ਸੀ ਪਰ ਡੇਟ ਵਾਲੇ ਦਿਨ ਪੂਰਾ ਸਮਾਂ ਉਸ ਦਾ ਫ਼ੋਨ ਬੰਦ ਰਹਿੰਦਾ ਸੀ ਅਤੇ ਉਸ ਨੂੰ ਮਿਲਣ ਵੀ ਨਹੀਂ ਆਇਆ ਸੀ। ਕੁਝ ਸਮਾਂ ਇਕੱਠੇ ਬਿਤਾਉਣ ਤੋਂ ਬਾਅਦ ਯੁਵਰਾਜ ਨੇ ਹੇਜ਼ਲ ਨੂੰ ਪ੍ਰਪੋਜ਼ ਕੀਤਾ ਅਤੇ ਹੇਜ਼ਲ ਨੇ ਵੀ ਹਾਂ ਕਹਿ ਦਿੱਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਕੈਨੇਡਾ ‘ਚ ਸਿੱਖ ਵਿਅਕਤੀ ਦੀ ਦਸਤਾਰ ਉਤਾਰੀ ਅਤੇ ਸੁੱਟੀ ਬੀਅਰ, 3 ਮੁੰਡੇ ਗ੍ਰਿਫ਼ਤਾਰ

 ਕੈਨੇਡਾ ਵਿੱਚ ਤਿੰਨ ਕਿਸ਼ੋਰਾਂ 'ਤੇ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ,...

ਸਰਕਾਰ ਨੇ ਬਿਜਲੀ ਦੇ ਖਪਤਕਾਰਾਂ ਲਈ ਲਾਂਚ ਕੀਤੀ OTS ਸਕੀਮ, 45 ਦਿਨਾਂ ਦਾ ਮਿਲੇਗਾ ਟਾਈਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਬਿਜਲੀ ਬਿਲਾਂ ਨੂੰ ਲੈ...

MP ਅੰਮ੍ਰਿਤਪਾਲ ਸਿੰਘ ਨੂੰ ਮਿਲੀ ਇੱਕ ਦਿਨ ਦੀ ਅੰਤਰਿਮ ਜ਼ਮਾਨਤ, ਭਲਕੇ ਦਾਦੀ ਦੇ ਸਸਕਾਰ ‘ਚ ਹੋਣਗੇ ਸ਼ਾਮਿਲ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ...

ਸਿੱਧੂ ਮੂਸੇਵਾਲਾ ਦੇ ‘ਫੈਂਟਮ’ ਗੀਤ ‘ਤੇ ਛਿੜਿਆ ਵਿਵਾਦ, ਮਾਪਿਆਂ ਨੇ ਸਾਗਾ ਮਿਊਜ਼ਿਕ ਖਿਲਾਫ਼ ਖੋਲ੍ਹਿਆ ਮੋਰਚਾ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਗੀਤਾਂ ਦੇ ਰਿਲੀਜ਼ ਨੂੰ...

BJP-SAD ਗਠਜੋੜ ‘ਤੇ ਅੰਤਿਮ ਫ਼ੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ

ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਤੇਜ਼ ਹੋ ਗਈ ਹੈ, ਕਿਉਂਕਿ...

ਪਟਿਆਲਾ, ਧਰਮਕੋਟ ਤੇ ਬਾਘਾਪੁਰਾਣਾ ‘ਚ ਵਜਿਆ ਚੋਣ ਬਿਗੁਲ, ਮੁੜ ਚੋਣਾਂ ਲਈ ਸ਼ਡਿਊਲ ਜਾਰੀ

ਪਟਿਆਲਾ, ਧਰਮਕੋਟ ਤੇ ਬਾਘਾਪੁਰਾਣਾ ਵਿੱਚ ਪੈਂਡਿੰਗ ਨਗਰ ਨਿਗਮ ਚੋਣਾਂ ਲਈ ਵੋਟਿੰਗ 28 ਨਵੰਬਰ ਨੂੰ...

 ਚੰਨੀ ਦੀ ਸਾਈਕਲ ਯਾਤਰਾ ਦਾ ਵਿਰੋਧ, ‘ਆਪ’ ਵਰਕਰਾਂ ਨੇ ਦਿਖਾਏ ਕਾਲੇ ਝੰਡੇ

ਚੰਡੀਗੜ੍ਹ, 12 ਨਵੰਬਰ 2026:ਆਮ ਆਦਮੀ ਪਾਰਟੀ (ਆਪ) ਨੇ ਚਮਕੌਰ ਸਾਹਿਬ ਅਤੇ ਸਮਰਾਲਾ ਵਿੱਖੇ ਕਾਂਗਰਸੀ...

ਮੰਤਰੀ ਹਰਭਜਨ ਈਟੀਓ ਦੀ ਮਜੀਠੀਆ ਨੂੰ ਸਿੱਧੀ ਚੁਣੌਤੀ, ਪੁੱਤਰ ਦੇ PCS ਨਤੀਜੇ ’ਤੇ ਮੰਗਿਆ ਜਵਾਬ

ਚੰਡੀਗੜ੍ਹ 12 ਨਵੰਬਰ:ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਪੀਸੀਐਸ ਮੇਨਜ਼ ਪ੍ਰੀਖਿਆ ਦੇ ਨਤੀਜੇ...