IIFA ਅਵਾਰਡਸ 2022 ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (ਆਈਫਾ) ਅਵਾਰਡਸ 2022 ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। 2 ਜੂਨ ਤੋਂ ਸ਼ੁਰੂ ਹੋਏ ਇਸ ਸਮਾਗਮ ਦਾ ਅੱਜ ਆਖਰੀ ਦਿਨ ਹੈ। ਯੈੱਸ ਆਈਲੈਂਡ, ਆਬੂ ਧਾਬੀ ਵਿਖੇ ਆਯੋਜਿਤ ਹੋ ਰਹੇ ਆਈਫਾ ਦੇ 22ਵੇਂ ਐਡੀਸ਼ਨ ਵਿੱਚ ਮਨੋਰੰਜਨ ਜਗਤ ਦੇ ਕਈ ਕਲਾਕਾਰ ਹਿੱਸਾ ਲੈ ਰਹੇ ਹਨ। ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਨੇ ਵੀ ਆਈਫਾ 2022 ਦੌਰਾਨ ਆਪਣੀ ਪਰਫਾਰਮੈਂਸ ਦੇ ਕੇ ਸਭ ਦਾ ਦਿਲ ਜਿੱਤ ਲਿਆ।

ਇਸ ਦੌਰਾਨ ਅਭਿਨੇਤਰੀ ਐਸ਼ਵਰਿਆ ਰਾਏ ਅਤੇ ਉਨ੍ਹਾਂ ਦੀ ਬੇਟੀ ਆਰਾਧਿਆ ਅਭਿਨੇਤਾ ਦਾ ਹੌਸਲਾ ਵਧਾਉਂਦੀ ਨਜ਼ਰ ਆਈਆਂ। ਇਹ ਪਹਿਲੀ ਵਾਰ ਸੀ ਜਦੋਂ ਅਭਿਸ਼ੇਕ ਨੇ ਆਪਣੀ ਬੇਟੀ ਦੇ ਸਾਹਮਣੇ ਸਟੇਜ ‘ਤੇ ਪਰਫਾਰਮ ਕੀਤਾ। ਸਰਬੋਤਮ ਅਭਿਨੇਤਰੀ ਲਈ ਆਈਫਾ 2022 ਅਵਾਰਡ ਅਭਿਨੇਤਰੀ ਕ੍ਰਿਤੀ ਸੈਨਨ ਨੂੰ ਉਸਦੀ ਫਿਲਮ ਮਿਮੀ ਲਈ ਦਿੱਤਾ ਗਿਆ। ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਨੂੰ ਇਹ ਐਵਾਰਡ ਦੇਣ ਲਈ ਸਟੇਜ ‘ਤੇ ਬੁਲਾਇਆ ਗਿਆ।

ਅਭਿਨੇਤਾ ਵਿੱਕੀ ਕੌਸ਼ਲ ਨੇ ਆਪਣੀ ਫਿਲਮ ਸਰਦਾਰ ਊਧਮ ਲਈ ਇਸ ਸਾਲ ਦਾ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ। ਇਹ ਐਵਾਰਡ ਉਨ੍ਹਾਂ ਨੂੰ ਅਦਾਕਾਰਾ ਤਮੰਨਾ ਭਾਟੀਆ ਨੇ ਦਿੱਤਾ। ਉਹ ਇਹ ਪੁਰਸਕਾਰ ਮਰਹੂਮ ਅਭਿਨੇਤਾ ਇਰਫਾਨ ਖਾਨ ਨੂੰ ਸਮਰਪਿਤ ਕਰਦਾ ਹੈ, ਜਿਸ ਨੂੰ ਅਸਲ ਵਿੱਚ ਇਹ ਭੂਮਿਕਾ ਨਿਭਾਉਣੀ ਸੀ। ਕੁਝ ਸਮਾਂ ਪਹਿਲਾਂ ਅੱਜ ਦੇ ਹੋਸਟ ਅਦਾਕਾਰ ਸਲਮਾਨ ਖਾਨ ਨਾਲ ਮਜ਼ਾਕ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੀ ਅਦਾਕਾਰਾ ਸਾਰਾ ਅਲੀ ਖਾਨ ਹੁਣ ਆਪਣੇ ਡਾਂਸ ਨਾਲ ਦਿਲ ਜਿੱਤ ਰਹੀ ਹੈ।












