ਮਨੀ ਲਾਂਡਰਿੰਗ ਮਾਮਲੇ ‘ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅੱਜ ਇਸ ਮਾਮਲੇ ਵਿੱਚ ਜੈਕਲੀਨ ਨੂੰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਨੇ ਪੁੱਛਗਿੱਛ ਲਈ ਬੁਲਾਇਆ। ਸੂਤਰਾਂ ਮੁਤਾਬਕ ਦਿੱਲੀ ਪੁਲਸ ਨੇ ਜੈਕਲੀਨ ਤੋਂ ਪੁੱਛਗਿੱਛ ਲਈ ਲੰਬੀ ਸੂਚੀ ਤਿਆਰ ਕੀਤੀ ਹੈ। ਜੈਕਲੀਨ ਤੋਂ ਅੱਜ ਸਵੇਰੇ 11.30 ਵਜੇ ਤੋਂ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਸਾਹਮਣੇ 100 ਸਵਾਲਾਂ ਦੀ ਸੂਚੀ ਰੱਖੀ ਹੈ। ਦਿੱਲੀ ਪੁਲਿਸ ਨੇ ਜੈਕਲੀਨ ਨੂੰ ਪਹਿਲਾ ਵੀ ਦੋ ਵਾਰ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਹ ਪੇਸ਼ ਨਹੀਂ ਹੋਈ।
ਦੱਸ ਦੇਈਏ ਕਿ ਜੈਕਲੀਨ ਤੋਂ 200 ਕਰੋੜ ਤੋਂ ਜ਼ਿਆਦਾ ਦੀ ਧੋਖਾਧੜੀ ਦੇ ਮਾਸਟਰਮਾਈਂਡ ਸੁਕੇਸ਼ ਚੰਦਰਸ਼ੇਖਰ ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਸੁਕੇਸ਼ ਨੇ ਅਭਿਨੇਤਰੀ ਨੂੰ 50 ਲੱਖ ਦਾ Espuela ਨਾਂ ਦਾ ਘੋੜਾ ਅਤੇ 9-9 ਲੱਖ ਰੁਪਏ ਦੀਆਂ ਬਿੱਲੀਆਂ ਤੋਹਫੇ ‘ਚ ਦਿੱਤੀਆਂ ਸਨ। ਇਨ੍ਹਾਂ ਤੋਂ ਇਲਾਵਾ 3 Gucci ਡਿਜ਼ਾਈਨਰ ਬੈਗ, 2 Gucci ਜਿਮ ਵੀਅਰ, ਲੁਈਸ ਵਿਟਨ ਜੁੱਤੀਆਂ ਦਾ ਇੱਕ ਜੋੜਾ, ਹੀਰਿਆਂ ਦੀਆਂ ਵਾਲੀਆਂ ਦੇ ਦੋ ਜੋੜੇ, ਇੱਕ ਰੂਬੀ ਬਰੇਸਲੇਟ, ਦੋ ਹਰਮੇਸ ਬਰੇਸਲੇਟ ਅਤੇ ਇੱਕ ਮਿੰਨੀ ਕੂਪਰ ਕਾਰ ਦਿੱਤੀ ਹੈ। ਰਿਪੋਰਟਸ ਮੁਤਾਬਕ ਦਿੱਲੀ ਪੁਲਸ ਜੈਕਲੀਨ ਤੋਂ ਸੁਕੇਸ਼ ਚੰਦਰਸ਼ੇਖਰ ਨਾਲ ਉਸ ਦੇ ਸਬੰਧਾਂ ਬਾਰੇ ਪੁੱਛਗਿੱਛ ਕਰੇਗੀ। ਜੈਕਲੀਨ ਤੋਂ ਪੁੱਛਿਆ ਜਾਵੇਗਾ ਕਿ ਉਸ ਨੂੰ ਮਹਿੰਗੇ ਤੋਹਫੇ ਕਿਉਂ ਮਿਲੇ, ਉਹ ਸੁਕੇਸ਼ ਨੂੰ ਕਿੰਨੀ ਵਾਰ ਮਿਲੀ ਅਤੇ ਉਹ ਉਸ ਨੂੰ ਕਿੰਨੇ ਸਮੇਂ ਤੋਂ ਜਾਣਦੀ ਸੀ।
----------- Advertisement -----------
ਮਨੀ ਲਾਂਡਰਿੰਗ ਮਾਮਲੇ ‘ਚ ਜੈਕਲੀਨ ਫਰਨਾਂਡੀਜ਼ ਦੀ ਪੇਸ਼ੀ,ਦਿੱਲੀ ਪੁਲਿਸ ਨੇ ਅਦਾਕਾਰਾ ਅੱਗੇ 100 ਸਵਾਲਾਂ ਦੀ ਰੱਖੀ ਸੂਚੀ
Published on
----------- Advertisement -----------
----------- Advertisement -----------











