April 22, 2024, 9:58 am
----------- Advertisement -----------
HomeNewsEntertainmentਜਾਨ੍ਹਵੀ ਕਪੂਰ ਦੇ ਹੱਥ 'ਚ ਲੱਗੀ ਸੱਟ,ਪਪਰਾਜ਼ੀ ਨੇ ਪੁੱਛਿਆ ਸਵਾਲ ਤਾਂ ਅਦਾਕਾਰਾ...

ਜਾਨ੍ਹਵੀ ਕਪੂਰ ਦੇ ਹੱਥ ‘ਚ ਲੱਗੀ ਸੱਟ,ਪਪਰਾਜ਼ੀ ਨੇ ਪੁੱਛਿਆ ਸਵਾਲ ਤਾਂ ਅਦਾਕਾਰਾ ਨੇ ਦਿੱਤਾ ਅਜਿਹਾ ਰਿਐਕਸ਼ਨ (ਵੀਡੀਓ)

Published on

----------- Advertisement -----------

ਜਾਹਨਵੀ ਕਪੂਰ ਨੂੰ ਅਕਸਰ ਮੁੰਬਈ ਸ਼ਹਿਰ ‘ਚ ਘੁੰਮਦੇ ਦੇਖਿਆ ਜਾਂਦਾ ਹੈ। ਜਾਹਨਵੀ ਕਦੇ ਜਿਮ ਜਾਂਦੀ, ਕਦੇ ਦੋਸਤਾਂ ਨਾਲ ਸਮਾਂ ਬਿਤਾਉਂਦੀ ਅਤੇ ਕਦੇ ਫਿਲਮਾਂ ਦਾ ਪ੍ਰਚਾਰ ਕਰਦੀ ਨਜ਼ਰ ਆਉਂਦੀ ਹੈ। ਜਾਨਹਵੀ ਕਪੂਰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਾਜ਼ਾ ਤਸਵੀਰਾਂ ਅਤੇ ਵੀਡਿਓ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਹੈ। ਹਰ ਵਾਰ ਜਾਹਨਵੀ ਕਪੂਰ ਪਾਪਰਾਜ਼ੀ ਨਾਲ ਖੂਬ ਗੱਲ ਕਰਦੀ ਹੈ।

ਮੀਡੀਆ ਨਾਲ ਉਨ੍ਹਾਂ ਦਾ ਚੰਗਾ ਰਿਸ਼ਤਾ ਹੈ। ਪਰ ਹੁਣ ਜਦੋਂ ਪਾਪਰਾਜ਼ੀ ਨੇ ਜਾਹਨਵੀ ਕਪੂਰ ਨੂੰ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਜਾਨ੍ਹਵੀ ਕਪੂਰ ਨੂੰ ਸ਼ਨੀਵਾਰ ਸ਼ਾਮ ਮੁੰਬਈ ਦੇ ਇੱਕ ਕਲੀਨਿਕ ਦੇ ਬਾਹਰ ਦੇਖਿਆ ਗਿਆ। ਇੱਥੇ ਜਾਹਨਵੀ ਬਲੈਕ ਟੀ-ਸ਼ਰਟ ਅਤੇ ਜੀਨਸ ਸ਼ਾਰਟ ਪਾਈ ਨਜ਼ਰ ਆਈ। ਜਿਸ ਚੀਜ਼ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਸੀ ਉਹਨਾਂ ਦਾ ਹੱਥ। ਜਾਹਨਵੀ ਨੇ ਇੱਕ ਹੱਥ ਵਿੱਚ ਫ਼ੋਨ ਅਤੇ ਪਰਸ ਫੜਿਆ ਹੋਇਆ ਸੀ, ਜਦੋਂ ਕਿ ਉਸਦੇ ਦੂਜੇ ਹੱਥ ਵਿੱਚ ਇੱਕ ਹੈਂਡ ਕਾਸਟ ਸੀ।

https://www.instagram.com/viralbhayani/?utm_source=ig_embed&ig_rid=2bf373de-bb43-48d6-bf95-b23c052e59ca

ਜਾਹਨਵੀ ਦੇ ਹੱਥ ਤੇ ਕਦੋਂ ਅਤੇ ਕਿਵੇਂ ਸੱਟ ਲੱਗੀ, ਜਦੋਂ ਪਾਪਰਾਜ਼ੀ ਨੇ ਉਸ ਤੋਂ ਜਾਣਨਾ ਚਾਹਿਆ ਤਾਂ ਉਸ ਨੇ ਕੁਝ ਨਹੀਂ ਕਿਹਾ। ਜਾਹਨਵੀ ਕਪੂਰ ਨੂੰ ਇਹ ਸੱਟ ਕਿਵੇਂ ਲੱਗੀ ਅਤੇ ਇਹ ਕਿੰਨੀ ਗੰਭੀਰ ਹੈ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਪਰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਵੇਗੀ। ਜਾਹਨਵੀ ਦੇ ਪ੍ਰੋਜੈਕਟ ਦੀ ਗੱਲ ਕਰੀਏ ਤਾ ਜਾਨ੍ਹਵੀ ਕਪੂਰ ਆਖਰੀ ਵਾਰ ਫਿਲਮ ‘ਗੰਜਨ ਸਕਸੈਨਾ’ ‘ਚ ਨਜ਼ਰ ਆਈ ਸੀ। ਇਸ ਫਿਲਮ ਵਿਚ ਅਦਾਕਾਰਾ ਨੇ ਭਾਰਤ ਦੀ ਪਹਿਲੀ ਮਹਿਲਾ ਪਾਇਲਟ ਦੀ ਭੂਮਿਕਾ ਨਿਭਾਈ ਸੀ। ਫਿਲਮ ਵਿਚ ਜਾਹਨਵੀ ਦੀ ਭੂਮਿਕਾ ਨੇ ਬਹੁਤ ਦਿਲ ਜਿੱਤਿਆ। ਇਸ ਤੋਂ ਇਲਾਵਾ ਅਭਿਨੇਤਰੀ ਜਲਦੀ ਹੀ ਕਰਨ ਜੌਹਰ ਦੀ ਫਿਲਮ ਤਖਤ ਵਿੱਚ ਨਜ਼ਰ ਆਵੇਗੀ। ਜਾਨ੍ਹਵੀ ਕਪੂਰ ਨੇ ਫਿਲਮ ‘ਧੜਕ’ ਨਾਲ ਸਿਨੇਮਾ ‘ਚ ਡੈਬਿਉ ਕੀਤਾ ਸੀ। ਫਿਲਮ ਵਿੱਚ ਉਸਨੇ ਈਸ਼ਾਨ ਖੱਟਰ ਨਾਲ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਉਸਨੇ ਓਟੀਟੀ ‘ਤੇ’ ਗੋਸਟ ਸਟੋਰੀ ‘ਵਿਚ ਮੁੱਖ ਭੂਮਿਕਾ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਜਰਾਤ ਟਾਈਟਨਸ ਨੇ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ

ਮੋਹਾਲੀ, 22 ਅਪ੍ਰੈਲ 2024 - ਗੁਜਰਾਤ ਟਾਈਟਨਸ ਨੇ IPL-2024 ਵਿੱਚ ਆਪਣੀ ਚੌਥੀ ਜਿੱਤ ਦਰਜ...

ਕਿਸਾਨ ਅੱਜ ਜੀਂਦ ਤੋਂ ਕਰਨਗੇ ਕਰਨਗੇ ਵੱਡਾ ਐਲਾਨ: ਸ਼ੰਭੂ ‘ਚ 6 ਦਿਨਾਂ ਤੋਂ ਰੇਲਵੇ ਟਰੈਕ ਜਾਮ, ਅੱਜ ਵੀ 61 ਟਰੇਨਾਂ ਰੱਦ, 34 ਰੂਟ ਡਾਇਵਰਟ

ਸ਼ੰਭੂ ਬਾਰਡਰ, 22 ਅਪ੍ਰੈਲ 2024 - ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਹੋਇਆ ਦਰਜ, SGPC ਪ੍ਰਧਾਨ ਨੇ ਕਿਹਾ ਸਿੱਖਾਂ ਦੀ ਧਾਰਮਿਕ ਅਜ਼ਾਦੀ ‘ਤੇ ਹਮਲਾ

ਅੰਮ੍ਰਿਤਸਰ, 22 ਅਪ੍ਰੈਲ 2024 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ...

ਹੱਡੀਆਂ ਨੂੰ ​​ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਅੱਜ ਤੋਂ ਹੀ ਇਹ ਚੀਜ਼ਾਂ ਖਾਣਾ ਸ਼ੁਰੂ ਕਰ ਦਿਓ

ਸਰੀਰ ਦੀ ਬਣਤਰ ਨੂੰ ਮਜ਼ਬੂਤ ​​ਅਤੇ ਸਹੀ ਆਕਾਰ ਵਿਚ ਰੱਖਣ ਲਈ ਹੱਡੀਆਂ ਦਾ ਮਜ਼ਬੂਤ...

ਚੀਨ ‘ਚ ਭਾਰੀ ਮੀਂਹ ਦੀ ਚੇਤਾਵਨੀ, ਸਦੀ ਦੇ ਸਭ ਤੋਂ ਵੱਡੇ ਹੜ੍ਹ ਦੀ ਸੰਭਾਵਨਾ

ਚੀਨ 'ਚ ਸੋਮਵਾਰ (22 ਅਪ੍ਰੈਲ) ਨੂੰ ਭਾਰੀ ਮੀਂਹ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ।...

ਜੇਕਰ ਤੁਸੀਂ ਵਜ਼ਨ ਘਟਾਉਣ ਲਈ ਚੀਆ ਸੀਡਜ਼ ਦਾ ਸੇਵਨ ਕਰ ਰਹੇ ਹੋ, ਤਾਂ ਜਾਣੋ ਇਸਦੇ ਪਿੱਛੇ ਦੀ ਸੱਚਾਈ

ਚੀਆ ਸੀਡਜ਼ ਨੂੰ ਲੈ ਕੇ ਲੋਕਾਂ ਨੂੰ ਅਕਸਰ ਇਹ ਉਮੀਦ ਹੁੰਦੀ ਹੈ ਕਿ ਇਨ੍ਹਾਂ...

ਪੰਜਾਬ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ, ਮੁੱਲਾਂਪੁਰ ਸਟੇਡੀਅਮ ‘ਚ ਦਰਸ਼ਕਾਂ ਦੀ ਭਾਰੀ ਭੀੜ

ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਬਨਾਮ ਗੁਜਰਾਤ...

ਮੋਗਾ ‘ਚ ਤਿੰਨ ਘਰਾਂ ਨੂੰ ਲੱਗੀ ਅੱਗ, ਪੀੜਤਾਂ ਨੇ ਸਰਕਾਰ ਤੋਂ ਕੀਤੀ ਮਦਦ ਦੀ ਮੰਗ

ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਮੁੱਦਕੀ ਰੋਡ 'ਤੇ ਸਥਿਤ ਤਿੰਨ ਘਰਾਂ 'ਚ ਸ਼ਾਰਟ...