ਪੰਜਾਬ ਦੇ ਨੌਜਵਾਨਾਂ ਦੇ ਦਿਲ ਦੀ ਧੜਕਣ ਗਾਇਕ ਜੱਸੀ ਗਿੱਲ ,ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਜਿੰਦਗੀ ਦੇ ਕੀਮਤੀ ਪਲ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਦੇ ਹੀ ਰਹਿੰਦੇ ਹਨ। ਆਪਣੀਆਂ ਦਿਲਕਸ਼ ਤਸਵੀਰਾਂ ਨਾਲ ਵੀ ਆਪਣੇ ਪ੍ਰਸ਼ੰਸਕਾਂ ਦਾ ਮਨ ਜਿੱਤਣ ਵਾਲੇ ਜੱਸੀ ਗਿੱਲ,ਆਪਣੇ ਦਰਸ਼ਕਾਂ ਦਾ ਮਨੋਰੰਜਨ ਹਰ ਪੱਖੋਂ ਕਰਦੇ ਹਨ ਚਾਹੇ ਗੱਲ ਕਰੀਏ ਉਹਨਾਂ ਦੇ ਗੀਤਾਂ ਦੀ ਤੇ ਚਾਹੇ ਫ਼ਿਲਮਾਂ ਦੀ। ਹਾਲ ਹੀ ਵਿੱਚ ਜੱਸੀ ਗਿੱਲ ਦਾ ਨਵਾਂ ਗੀਤ ਵਿਆਹ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਗਾਇਕ ਜੱਸੀ ਗਿੱਲ ਨੇ ਹੀ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਗਾਣੇ ਦੇ ਬੋਲ Rony Anjali & Gill Machhrai ਨੇ ਮਿਲਕੇ ਲਿਖੇ ਹਨ।
ਇਸ ਮਿਊਜ਼ਿਕ ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਜੱਸੀ ਗਿੱਲ ਅਤੇ ਅਦਾਕਾਰਾ ਸਾਰਾ ਗੁਰਪਾਲ। ਅਗਮ ਮਾਨ ਤੇ ਅਸੀਮ ਮਾਨ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਜੱਸੀ ਗਿੱਲ ਦੇ ਲੇਬਲ ਹੇਠ ਹੀ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਜੱਸੀ ਗਿੱਲ ਨੇ ਪਾਲੀਵੁੱਡ ਦੇ ਨਾਲ-ਨਾਲ ਬੋਲੀਵੁਡ ਫਿਲਮਾ ‘ਚ ਵੀ ਆਪਣੀ ਅਦਾਕਾਰੀ ਦਿਖਾਈ ਹੈ ਓਨਾ ਦੀ ‘ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨਾਲ ਫਿਲਮ ‘ਪੰਗਾ’ ਆਈ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ,ਤੇ ਨਾਲ ਹੀ ਦੱਸ ਦੇਈਏ ਜੱਸੀ ਨੇ ਪੰਜਾਬੀ ਇੰਡਸਟਰੀ ਵਿਚ ਕਾਫੀ ਨਾਮ ਕਮਾਇਆ ਹੈ।













