August 27, 2026, 9:31 am
----------- Advertisement -----------
HomeNewsEntertainmentਰਣਵੀਰ ਸਿੰਘ ਦੀ ਫਿਲਮ 'ਜਯੇਸ਼ਭਾਈ ਜੋਰਦਾਰ' ਦਾ ਟਾਈਟਲ ਟਰੈਕ ਹੋਇਆ ਰਿਲੀਜ਼

ਰਣਵੀਰ ਸਿੰਘ ਦੀ ਫਿਲਮ ‘ਜਯੇਸ਼ਭਾਈ ਜੋਰਦਾਰ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼

Published on

----------- Advertisement -----------

ਰਣਵੀਰ ਸਿੰਘ ਦੀ ਫਿਲਮ ‘ਜਯੇਸ਼ਭਾਈ ਜੋਰਦਾਰ’ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਫਿਲਮ ਦਾ ਟਾਈਟਲ ਗੀਤ ਅੱਜ ਰਿਲੀਜ਼ ਹੋ ਗਿਆ ਹੈ ਜਿਸ ਰਾਹੀਂ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਫਿਲਮ ‘ਚ ਰਣਵੀਰ ਸਿੰਘ ਦਾ ਕਿਰਦਾਰ ‘ਜ਼ੋਰਦਾਰ’ ਹੋਣ ਜਾ ਰਿਹਾ ਹੈ। ਫੈਨਜ਼ ਕਾਫੀ ਸਮੇਂ ਤੋਂ ਫਿਲਮ ਦੇ ਟਾਈਟਲ ਟਰੈਕ ਦਾ ਇੰਤਜ਼ਾਰ ਕਰ ਰਹੇ ਸਨ। ਇਸ ਗੀਤ ‘ਚ ਪੂਰੀ ਫਿਲਮ ਦੀ ਇਕ ਛੋਟੀ ਜਿਹੀ ਝਲਕ ਦਿਖਾਈ ਗਈ ਹੈ, ਜਿਸ ‘ਚ ਰਣਵੀਰ ਸਿੰਘ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਮਨ ਮੋਹ ਰਹੇ ਹਨ। ਆਪਣੇ ਵੱਖ-ਵੱਖ ਕਿਰਦਾਰ ਨਾਲ ਦਰਸ਼ਕਾਂ ਦੇ ਦਿਲਾਂ-ਦਿਮਾਗ ‘ਚ ਵੱਖਰੀ ਤਸਵੀਰ ਬਣਾਉਣ ਵਾਲੇ ਅਭਿਨੇਤਾ ਰਣਵੀਰ ਸਿੰਘ ਮੁੜ ਦਰਸ਼ਕਾਂ ਨੂੰ 90 ਦੇ ਦਸ਼ਕ ਦੀ ਯਾਦ ਦਿਵਾਉਂਦੇ ਹੋਏ ਨਜ਼ਰ ਆਉਣਗੇ। ਇਸ ਫਿਲਮ ਦਾ ਟਾਈਟਲ ਟਰੈਕ “ਏਕ ਦਮ ਜੋਰਦਾਰ ਛੇ ” ਰਿਲੀਜ਼ ਹੋ ਗਿਆ ਹੈ।

YouTube player

ਇਸ ਗੀਤ ਵਿੱਚ ਰਣਵੀਰ ਸਿੰਘ ਵੱਖ-ਵੱਖ ਤਰੀਕੇ ਨਾਲ ਆਪਣੇ ਕਿਰਦਾਰ ਨੂੰ ਦਰਸਾਉਂਦੇ ਨਜ਼ਰ ਆ ਰਹੇ ਹਨ। ਇਸ ਗੀਤ ਵਿੱਚ ਉਨ੍ਹਾਂ ਦਾ 90 ਦੇ ਦਸ਼ਕ ਦਾ ਲੁੱਕ ਵਿਖਾਈ ਦੇ ਰਿਹਾ ਹੈ। ਇਸ ਗੀਤ ਰਾਹੀਂ ਫਿਲਮ ਦੇ ਵੱਖ-ਵੱਖ ਦ੍ਰਿਸ਼ਾਂ ਨੂੰ ਦਰਸਾਇਆ ਗਿਆ ਹੈ। ਦਰਸ਼ਕਾਂ ਵੱਲੋਂ ਇਹ ਗੀਤ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ‘ਚ ਉਹ ਆਪਣੀ ਮਜ਼ਬੂਤ ​​ਇਮੇਜ ਤੋਂ ਕੁਝ ਵੱਖਰਾ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਰਣਵੀਰ ਸਿੰਘ ਨੇ ਗੁਜਰਾਤੀ ਵਿਅਕਤੀ ਦਾ ਕਿਰਦਾਰ ਨਿਭਾਉਣਗੇ। ਦੂਜੇ ਪਾਸੇ ਬੋਮਨ ਇਰਾਨੀ ਰਣਵੀਰ ਸਿੰਘ ਦੇ ਪਿਤਾ ਦੀ ਭੂਮਿਕਾ ‘ਚ ਹਨ, ਜੋ ਪਿੰਡ ਦੇ ਸਰਪੰਚ ਬਣੇ ਹਨ। ਦਰਸ਼ਕ ਕਾਫੀ ਸਮੇਂ ਤੋਂ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਇਸ ਫ਼ਿਲਮ ‘ਚ ਕਾਮੇਡੀ ਦੇ ਨਾਲ-ਨਾਲ ਸਮਾਜਿਕ ਸੰਦੇਸ਼ ਵੀ ਦਿੱਤਾ ਗਿਆ ਹੈ। ਇਹ ਫ਼ਿਲਮ13 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੀ ਕਹਾਣੀ ਲੜਕੇ ਅਤੇ ਲੜਕੀ ਵਿੱਚ ਹੁੰਦੇ ਵਿਤਕਰੇ ਨੂੰ ਦਰਸਾਉਂਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਹਿਮਾਚਲ ਦੇ ਸਕੂਲਾਂ ਦੇ ਦਾਖਲੇ ਫਾਰਮ ਤੋਂ ਹਟੇਗਾ ਜਾਤੀ ਦਾ ਕਾਲਮ’-CM ਸੁੱਖੂ ਦਾ ਵੱਡਾ ਐਲਾਨ

ਹਿਮਾਚਲ ਪ੍ਰਦੇਸ਼ ਵਿਚ ਅਗਲੇ ਸਿੱਖਿਅਕ ਸੈਸ਼ਨ ਤੋਂ ਸਕੂਲ-ਕਾਲਜ ਦੇ ਐਡਮਿਸ਼ਨ ਫਾਰਮ ਤੋਂ ਜਾਤੀ ਦਾ...

‘ਰੱਖੜੀ ਮੌਕੇ ਪੰਜਾਬ ਦੀਆਂ ਮਹਿਲਾਵਾਂ ਦੇ ਫੋਨਾਂ ‘ਤੇ ਮੁੜ ਹੋਵੇਗੀ ਟੂੰ-ਟੂੰ, ਤੀਜੀ ਕਿਸ਼ਤ ਹੋਵੇਗੀ ਜਾਰੀ’ : CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਐਲਾਨ ਕੀਤਾ...

ਅਗਸਤ ‘ਚ H1N1 ਦੇ 70 ਮਾਮਲੇ, ਵਧਿਆ ਸਵਾਇਨ ਫਲੂ ਦਾ ਕਹਿਰ

Punjab ਵਿੱਚ Swine Flu ਦੇ 70 ਮਾਮਲੇ ਸਾਹਮਣੇ ਆਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ...

Nijjar Murder Case: ਪੰਨੂ ਨੇ ਵੀਡੀਓ ਜਾਰੀ ਕਰਕੇ ਗੋਲਡੀ ਬਰਾੜ ਤੇ ਬਿਸ਼ਨੋਈ ਗੈਂਗ ਨੂੰ ਦਿੱਤੀ ਬਦਲਾ ਲੈਣ ਦੀ ਧਮਕੀ

ਗੈਂਗਸਟਰ ਗੋਲਡੀ ਬਰਾੜ ਵੱਲੋਂ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਲਏ...

103 ਸਾਲ ਦੀ ਉਮਰ ‘ਚ ਬਜ਼ੁਰਗ ਦਾ ਹੋਇਆ ਦਿਹਾਂਤ, ਪੋਤਿਆਂ ਨੇ ਢੋਲ ਵਾਜਿਆਂ ਨਾਲ ਦਿੱਤੀ ਅੰਤਿਮ ਵਿਦਾਈ

ਮੋਗਾ ਇਲਾਕੇ ਵਿੱਚ ਇੱਕ ਭਾਵੁਕ ਮਾਹੌਲ ਬਣ ਗਿਆ ਜਦੋਂ ਇੱਕ ਬਜ਼ੁਰਗ ਦਾ 103 ਸਾਲ...

ਮੋਹਾਲੀ ਦੇ ਪਿੰਡ ਘੜੂੰਆਂ ‘ਚ ਮਿਲਿਆ ਮਿੱਟੀ ‘ਚ ਦੱਬਿਆ ਖਜਾਨਾ, ਚਾਂਦੀ ਦੇ ਪੁਰਾਣੇ ਸਿੱਕਿਆਂ ਨਾਲ ਭਰਿਆ ਸੀ ਕੁੱਜਾ

ਮੋਹਾਲੀ ਦੇ ਇਤਿਹਾਸਕ ਅਤੇ ਪ੍ਰਾਚੀਨ ਪਿੰਡ ਘੜੂੰਆਂ ਵਿੱਚ ਮੰਗਲਵਾਰ ਨੂੰ ਉਸ ਸਮੇਂ ਸਨਸਨੀ ਫੈਲ...

ਭਲਕੇ ਪੰਜਾਬ ਬੰਦ ਨਹੀਂ, ਸਿਰਫ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਜਾਣੋ ਕਿਹੜੀਆਂ ਸੇਵਾਵਾਂ ‘ਤੇ ਪਊ ਅਸਰ

ਪੰਜਾਬ ਦੇ 3 ਲੱਖ ਤੋਂ ਵੱਧ ਸਰਕਾਰੀ ਕਰਮਚਾਰੀ ਅਤੇ 4 ਲੱਖ ਤੋਂ ਵੱਧ ਪੈਨਸ਼ਨਰ...

 ਸਰਕਾਰ ਦਾ ਵੱਡਾ ਫੈਸਲਾ: ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਦਾ ਵਾਧਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦਰਸ਼ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ...

ਬਿਜਲੀ ਦੇ ਵੱਧ ਬਿੱਲਾਂ ‘ਤੇ ਮਾਨ ਸਰਕਾਰ ਦੀ ਵੱਡੀ ਰਾਹਤ, ਖਪਤਕਾਰਾਂ ਦੇ ਬਿੱਲ ਹੋਣਗੇ ਠੀਕ

ਪੰਜਾਬ ‘ਚ ਬਿਜਲੀ ਦੇ ਵੱਧ ਬਿੱਲਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਕੈਬਿਨੇਟ...