ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਜੈਨੀਫਰ ਵਿੰਗੇਟ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੀ ਹੈ। ਅਦਾਕਾਰੀ ਦੇ ਨਾਲ-ਨਾਲ ਅਦਾਕਾਰਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਟੀਵੀ ਦੀ ਦੁਨੀਆ ‘ਚ ਵੱਖਰੀ ਪਛਾਣ ਬਣਾਉਣ ਵਾਲੀ ਜੈਨੀਫਰ ਹੁਣ ਵੱਡੇ ਪਰਦੇ ‘ਤੇ ਦਸਤਕ ਦੇਣ ਲਈ ਤਿਆਰ ਹੈ। ਪਿਛਲੇ ਦਿਨੀਂ ਸਾਹਮਣੇ ਆਈਆਂ ਖਬਰਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਅਦਾਕਾਰਾ ਕਾਰਤਿਕ ਆਰੀਅਨ ਨਾਲ ਫਿਲਮ ਆਸ਼ਿਕੀ 3 ਵਿੱਚ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।
ਹਾਲਾਂਕਿ ਬਾਅਦ ‘ਚ ਇਹ ਖਬਰਾਂ ਸਿਰਫ ਅਫਵਾਹ ਹੀ ਸਾਬਤ ਹੋਈਆਂ। ਇਸ ਸਿਲਸਿਲੇ ‘ਚ ਹੁਣ ਹਾਲ ਹੀ ‘ਚ ਅਦਾਕਾਰਾ ਨਾਲ ਜੁੜੀ ਇਕ ਹੋਰ ਨਵੀਂ ਖਬਰ ਸਾਹਮਣੇ ਆ ਰਹੀ ਹੈ। ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ ਇਹ ਅਦਾਕਾਰਾ ਜਲਦ ਹੀ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਵਿਸ਼ਾਲ ਭਾਰਦਵਾਜ ਦੀ ਫਿਲਮ ‘ਚ ਨਜ਼ਰ ਆਵੇਗੀ। ਜਾਣਕਾਰੀ ਮੁਤਾਬਕ ਇਹ ਫਿਲਮ ਉਨ੍ਹਾਂ ਦੇ ਡੈਬਿਊ ਤੋਂ ਬਾਅਦ ਦੂਜੀ ਬਾਲੀਵੁੱਡ ਫਿਲਮ ਹੋਵੇਗੀ। ਵਿਸ਼ਾਲ ਦੀ ਇਹ ਫਿਲਮ ‘ਫਿਰ ਸੇ’ ਤੋਂ ਬਾਅਦ ਜੈਨੀਫਰ ਵਿੰਗੇਟ ਦੀ ਦੂਜੀ ਫਿਲਮ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਮਨੋਰੰਜਨ ਜਗਤ ਦੀ ਰਾਣੀ ਜੈਨੀਫਰ ਵਿੰਗੇਟ ਨੇ ਬਾਲੀਵੁਡ ਵਿੱਚ ਬਾਲ ਅਦਾਕਾਰਾ ਵਜੋਂ ਵੀ ਕੰਮ ਕੀਤਾ ਹੈ।












