ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦੀ ਫਿਲਮ ‘ਜੁਗ ਜੁਗ ਜੀਓ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਟ੍ਰੇਲਰ ਆਉਂਦੇ ਹੀ ਫਿਲਮ ਵੀ ਵਿਵਾਦਾਂ ‘ਚ ਘਿਰ ਗਈ ਹੈ। ਪਰ ਵਿਵਾਦਾਂ ਦੇ ਵਿਚਕਾਰ ਹੁਣ ਮੇਕਰਸ ਨੇ ਇਸ ਫਿਲਮ ਦਾ ਪਹਿਲਾ ਗੀਤ THE PUNJAABBAN’ ਰਿਲੀਜ਼ ਕੀਤਾ ਹੈ, ਜੋ ਕਾਫੀ ਸ਼ਾਨਦਾਰ ਹੈ। ਇਸ ਗੀਤ ‘ਚ ਵਰੁਣ ਧਵਨ ਅਤੇ ਕਿਆਰਾ ਨੇ ਡਾਂਸ ਕੀਤਾ ਹੈ, ਜਿਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬੀ ਗੀਤ ਵਿਆਹਾਂ ਦੀ ਸ਼ਾਨ ਬਣਨ ਜਾ ਰਿਹਾ ਹੈ। ‘ਦਿ ਪੰਜਾਬਣ ਗੀਤ’ ਗਾਣੇ ਨੂੰ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਇਸ ਡਾਂਸ ਸੌਂਗ ‘ਚ ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ, ਨੀਤੂ ਕਪੂਰ, ਮਨੀਸ਼ ਪਾਲ ਅਤੇ ਪ੍ਰਜਾਕਤਾ ਕੋਲੀ ਢੋਲ ਦੀ ਧੁਨ ‘ਤੇ ਜੰਮ ਕੇ ਭੰਗੜੇ ਪਾਉਂਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਇਹ ਗੀਤ ਪਾਕਿਸਤਾਨੀ ਗੀਤ ‘ਨੱਚ ਪੰਜਾਬਣ’ ਦਾ ਰੀਮਿਕਸ ਹੈ। ਕਿਆਰਾ ਅਤੇ ਵਰੁਣ ਦੀ ਬਿਹਤਰੀਨ ਕੈਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਨੀਤੂ ਵੀ ਅਨਿਲ ਨਾਲ ਖਾਸ ਬਾਂਡ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਸਾਰੇ ਕਲਾਕਾਰਾਂ ਦਾ ਸਾਈਲਿਸ਼ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਵਰੁਣ ਧਵਨ, ਮਨੀਸ਼ ਪਾਲ, ਨੀਤੂ ਕਪੂਰ, ਕਿਆਰਾ ਅਡਵਾਨੀ, ਪ੍ਰਜਾਕਤਾ ਕੋਲੀ ਅਤੇ ਅਨਿਲ ਕਪੂਰ ਦਾ ਜਬਰਦਸਤ ਡਾਂਸ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ, ਜ਼ਾਹਰਾ ਐੱਸ ਖਾਨ, ਤਨਿਸ਼ਕ ਬਾਗਚੀ ਅਤੇ ਰੋਮੀ ਨੇ ਗਾਇਆ ਹੈ। ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਬਾਲੀਵੁੱਡ ਫ਼ਿਲਮ Cocktail ‘ਚ ਅੰਗਰੇਜ਼ੀ ਬੀਟ ਗੀਤ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਨਿਰਮਾਤਾਵਾਂ ਨੇ ਪਾਕਿਸਤਾਨੀ ਗਾਇਕ ਅਬਰਾਰ-ਉਲ-ਹੱਕ ਦੇ ਅਸਲ ਗੀਤ ‘ਨੱਚ ਪੰਜਾਬਣ’ ਨੂੰ ਸਿਹਰਾ ਦਿੱਤਾ ਹੈ।












