ਅਦਾਕਾਰਾ ਕੰਗਨਾ ਰਣੌਤ ਦੇ ਭਰਾ ਅਕਸ਼ਿਤ ਰਣੌਤ ਦੀ ਪਤਨੀ ਰਿਤੂ ਰਣੌਤ ਮਾਂ ਬਣਨ ਵਾਲੀ ਹੈ। ਰਣੌਤ ਪਰਿਵਾਰ ਨੇ ਰਿਤੂ ਦੇ ਬੇਬੀ ਸ਼ਾਵਰ ਸਮਾਰੋਹ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਕੰਗਨਾ ਖੂਬ ਡਾਂਸ ਕਰਦੀ ਨਜ਼ਰ ਆਈ। ਉਨ੍ਹਾਂ ਨੇ ਸਮਾਗਮ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਕੰਗਨਾ ਦੇ ਪਰਿਵਾਰਕ ਮੈਂਬਰ ਵੀ ਨਜ਼ਰ ਆ ਰਹੇ ਹਨ।

ਪੋਸਟ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, ‘ਰਿਤੂ ਰਨੋਟ ਦੇ ਬੇਬੀ ਸ਼ਾਵਰ ਦੇ ਕੁਝ ਖੂਬਸੂਰਤ ਪਲ ਸ਼ੇਅਰ ਕਰ ਰਹੀ ਹਾਂ। ਅਸੀਂ ਸਾਰੇ ਬੇਬੀ ਰਣੌਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।

ਅਦਾਕਾਰਾ ਨੇ ਇਸ ਖਾਸ ਮੌਕੇ ‘ਤੇ ਗੁਲਾਬੀ ਸਿਲਕ ਦੀ ਸਾੜ੍ਹੀ ਪਾਈ ਹੋਈ ਸੀ। ਜਦੋਂ ਕਿ ਉਸ ਦਾ ਭਰਾ ਕੁੜਤੇ – ਪਜਾਮੇ ਵਿੱਚ ਅਤੇ ਭਾਬੀ ਸਾੜੀ ਵਿੱਚ ਨਜ਼ਰ ਆ ਰਹੀ ਸੀ। ਇਨ੍ਹਾਂ ਤਸਵੀਰਾਂ ‘ਚ ਕੰਗਨਾ, ਅਕਸ਼ਤ ਅਤੇ ਰਿਤੂ ਤੋਂ ਇਲਾਵਾ ਉਨ੍ਹਾਂ ਦੀ ਭੈਣ ਰੰਗੋਲੀ ਅਤੇ ਮਾਤਾ-ਪਿਤਾ ਵੀ ਨਜ਼ਰ ਆ ਰਹੇ ਹਨ।














