May 30, 2026, 1:20 pm
----------- Advertisement -----------
HomeNewsEntertainmentਕਨਿਕਾ ਕਪੂਰ ਦੇ ਪ੍ਰੀ-ਵੈਡਿੰਗ ਫੰਕਸ਼ਨ ਹੋਏ ਸ਼ੁਰੂ, ਹਲਦੀ ਸਮਾਰੋਹ 'ਚ ਆਪਣੇ ਪਤੀ...

ਕਨਿਕਾ ਕਪੂਰ ਦੇ ਪ੍ਰੀ-ਵੈਡਿੰਗ ਫੰਕਸ਼ਨ ਹੋਏ ਸ਼ੁਰੂ, ਹਲਦੀ ਸਮਾਰੋਹ ‘ਚ ਆਪਣੇ ਪਤੀ ਨਾਲ ਡਾਂਸ ਕਰਦੀ ਨਜ਼ਰ ਆਈ ਗਾਇਕਾ

Published on

----------- Advertisement -----------

ਬਾਲੀਵੁੱਡ ਗਾਇਕਾ ਕਨਿਕਾ ਕਪੂਰ ਇਨ੍ਹੀਂ ਦਿਨੀਂ ਜ਼ਿੰਦਗੀ ਦੇ ਬਿਹਤਰੀਨ ਪਲਾਂ ਦਾ ਆਨੰਦ ਲੈ ਰਹੀ ਹੈ। 20 ਮਈ ਨੂੰ ਉਹ ਆਪਣੇ ਬੁਆਏਫ੍ਰੈਂਡ ਗੌਤਮ ਨਾਲ ਵਿਆਹ ਕਰਨ ਜਾ ਰਹੀ ਹੈ। ਵਿਆਹ ਤੋਂ ਪਹਿਲਾਂ ਕਨਿਕਾ ਦੇ ਘਰ ਫੰਕਸ਼ਨ ਸ਼ੁਰੂ ਹੋ ਗਏ ਹਨ। ਦੋਵਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇੱਕ ਫੋਟੋ ਵਿੱਚ ਕਨਿਕਾ ਕਪੂਰ,ਪਰਿਵਾਰ ਅਤੇ ਕਰੀਬੀ ਦੋਸਤਾਂ ਨਾਲ ਬੈਠੀ ਹੈ ਅਤੇ ਹਰ ਕੋਈ ਮਸਤੀ ਕਰਦਾ ਨਜ਼ਰ ਆ ਰਿਹਾ ਹੈ।

ਗੌਤਮ ਅਤੇ ਕਨਿਕਾ ਨੇ ਇੱਕੋ ਰੰਗ ਦੇ ਕੱਪੜੇ ਪਾਏ ਹੋਏ ਹਨ। ਕਨਿਕਾ ਨੇ ਹਲਕੇ ਗੋਲਡਨ ਰੰਗ ਦਾ ਸੂਟ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਦੋਵਾਂ ਦੀ ਹਲਦੀ ਦੀ ਰਸਮ ਵੀ ਹੋਈ। ਵਿਆਹ ਦੇ ਫੰਕਸ਼ਨ ‘ਚ ਕਨਿਕਾ ਦੇ ਡਾਂਸ ਕਰਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਦੋਵੇਂ ਇਕੱਠੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇੱਕ ਤਸਵੀਰ ਚ ਪਰਿਵਾਰ ਵਾਲੇ ਗੌਤਮ ਦੇ ਹਲਦੀ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਹੁਣ ਕਨਿਕਾ ਅਤੇ ਗੌਤਮ ਬੁਆਏਫ੍ਰੈਂਡ-ਗਰਲਫ੍ਰੈਂਡ ਤੋਂ ਬਾਅਦ ਪਤੀ-ਪਤਨੀ ਬਣਨ ਜਾ ਰਹੇ ਹਨ।

ਦੱਸ ਦੇਈਏ ਕਿ ਕਨਿਕਾ ਦੇ ਹੋਣ ਵਾਲੇ ਪਤੀ ਗੌਤਮ ਇੱਕ NRI ਬਿਜ਼ਨੈੱਸਮੈਨ ਹਨ । ਇਸ ਤੋਂ ਪਹਿਲਾਂ ਕਨਿਕਾ ਦਾ ਵਿਆਹ ਰਾਜ ਚੰਡੋਕ ਨਾਲ ਹੋਇਆ ਸੀ ਅਤੇ ਉਹ ਇੱਕ ਐਨਆਰਆਈ ਕਾਰੋਬਾਰੀ ਵੀ ਸੀ। ਕਨਿਕਾ ਤਿੰਨ ਬੱਚਿਆਂ ਦੀ ਮਾਂ ਹੈ। ਤਲਾਕ ਤੋਂ ਬਾਅਦ ਕਨਿਕਾ ਹੀ ਆਪਣੇ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ। ਦੱਸ ਦਈਏ ਕਨਿਕਾ ਤੇ ਗੌਤਮ ਦਾ ਵਿਆਹ ਲੰਡਨ ‘ਚ ਹੀ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਵੱਧ ਰਹੀ ਗਰਮੀ ਦੇ ਮੱਦੇਨਜ਼ਰ...

ਅਜੇ ਨਹੀਂ ਬਦਲੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ, ਦਿੱਲੀ ‘ਚ ਹਾਈਕਮਾਨ ਨੇ ਦਿੱਤੇ ਸੰਕੇਤ

ਪੰਜਾਬ ਕਾਂਗਰਸ ਦੇ ਆਗੂਆਂ ਵਿੱਚ ਅੰਦਰੂਨੀ ਲੜਾਈ ਦਾ ਮੁੱਦਾ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਉਠਾਇਆ...

ਜਾਤੀ ਸੂਚਕ ਟਿੱਪਣੀ ਮਾਮਲੇ ‘ਚ ਘਿਰੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, SC ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖਿਲਾਫ ਸਖਤ...

ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੌਣਾਂ ‘ਚ ‘ਆਪ’ ਨੇ ਰਚਿਆ ਇਤਿਹਾਸ, 13 ਵਾਰਡਾਂ ‘ਚੋਂ 11 ਸੀਟਾਂ ‘ਤੇ ਦਰਜ ਕੀਤੀ ਜਿੱਤ

ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿਚ ‘ਆਪ’ ਨੇ ਇਤਿਹਾਸ ਰਚ ਦਿੱਤਾ ਹੈ। 13...

*ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ*

*ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ...

ਭਾਜਪਾ ਆਗੂ ਨੂੰ ਪੰਜਾਬ ਪੁਲਿਸ ਅਤੇ ਇੱਕ ਮਹਿਲਾ ਅਧਿਕਾਰੀ ਦਾ ਅਪਮਾਨ ਕਰਨ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ: ਬਲਤੇਜ ਪੰਨੂ

ਚੰਡੀਗੜ੍ਹ 27 ਮਈ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ...