September 20, 2026, 2:38 am
----------- Advertisement -----------
HomeNewsEntertainmentਲੰਡਨ ਦੀਆਂ ਸੜਕਾਂ 'ਤੇ ਗਰਲ ਗੈਂਗ ਨਾਲ ਮਸਤੀ ਕਰਦੀ ਨਜ਼ਰ ਆਈ ਕਰੀਨਾ...

ਲੰਡਨ ਦੀਆਂ ਸੜਕਾਂ ‘ਤੇ ਗਰਲ ਗੈਂਗ ਨਾਲ ਮਸਤੀ ਕਰਦੀ ਨਜ਼ਰ ਆਈ ਕਰੀਨਾ ਕਪੂਰ,ਦੇਖੋ ਸ਼ਾਨਦਾਰ ਤਸਵੀਰਾਂ

Published on

----------- Advertisement -----------

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਲੰਡਨ ‘ਚ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਭਿਨੇਤਰੀ ਆਪਣੇ ਬੱਚਿਆਂ ਅਤੇ ਪਤੀ ਸੈਫੂ ਨਾਲ ਉੱਥੋਂ ਇਕ ਤੋਂ ਵੱਧ ਇਕ ਫੋਟੋਆਂ ਸਾਂਝੀਆਂ ਕਰ ਰਹੀ ਹੈ। ਹੁਣ ਅਭਿਨੇਤਰੀ ਨੂੰ ਆਪਣੀ ਭੈਣ ਕਰਿਸ਼ਮਾ ਕਪੂਰ ਅਤੇ ਬੇਸਟਿਜ਼ ਅੰਮ੍ਰਿਤਾ ਅਰੋੜਾ ਅਤੇ ਨਤਾਸ਼ਾ ਪੂਨਾਵਾਲਾ ਨਾਲ ਦੇਖਿਆ ਗਿਆ ਹੈ। ਲੰਡਨ ਦੀਆਂ ਸੜਕਾਂ ‘ਤੇ ਹਾਈ-ਐਂਡ ਕਲਾਰਿਜ਼ ਬਾਰ ਦੇ ਬਾਹਰ ਫੈਸ਼ਨੇਬਲ ਲੁੱਕ ਵਿੱਚ ਇਕੱਠੇ ਪੋਜ਼ ਦਿੰਦੇ ਹੋਏ ਦਿਖਾਈ ਦਿੱਤੇ। ਦਰਅਸਲ, ਇਸ ਆਊਟਿੰਗ ਦੀ ਫੋਟੋ ਕਰਿਸ਼ਮਾ ਕਪੂਰ ਅਤੇ BFF ਅੰਮ੍ਰਿਤਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ।

ਜਿਸ ਦੇ ਕੈਪਸ਼ਨ ‘ਚ ਕਰਿਸ਼ਮਾ ਨੇ ਲਿਖਿਆ, ‘ਕੋਈ ਕੈਪਸ਼ਨ ਦੀ ਲੋੜ ਨਹੀਂ’। ਫੋਟੋਆਂ ‘ਚ ਜਿੱਥੇ ਕਰੀਨਾ ਨੇ ਕਾਲੇ ਰੰਗ ਦੀ ਜੀਨਸ, ਟਾਪ ਅਤੇ ਜੈਕੇਟ ਪਾਈ ਹੋਈ ਸੀ। ਦੂਜੇ ਪਾਸੇ ਕਰਿਸ਼ਮਾ ਨੇ ਬਲੈਕ ਮਿੰਨੀ ਡਰੈੱਸ ਦੇ ਨਾਲ ਪਿੰਕ ਅਤੇ ਯੈਲੋ ਫਲੋਰਲ ਪ੍ਰਿੰਟ ਬਲੈਕ ਬੂਟ ਪਹਿਨੇ ਸਨ। ਅੰਮ੍ਰਿਤਾ ਅਤੇ ਨਤਾਸ਼ਾ ਨੇ ਵੀ ਫਲੋਈ ਨੀਲੇ ਡਰੈੱਸ ਅਤੇ ਸਫੇਦ ਮਿੰਨੀ ਡਰੈੱਸ ਪਹਿਨੀ ਹੋਈ ਸੀ। ਕਰਿਸ਼ਮਾ ਕਪੂਰ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ”ਵਾਹ ਸਭ ਤੋਂ ਵਧੀਆ ਜੋੜਾ ਮੈਨੂੰ ਮਿਲਿਆ ਹੈ…ਗਰਲ ਗੈਂਗ ਇਕੱਠੇ ਫਿਰ ਧਮਾਲ”। ਇਕ ਹੋਰ ਯੂਜ਼ਰ ਨੇ ਲਿਖਿਆ, ਉਨ੍ਹਾਂ ਦੀ ਦੋਸਤੀ ਦੇਖ ਕੇ…ਯਾਦ ਆਇਆ ਕੀ ਅਸੀਂ ਵੀਰੇ ਦੀ ਵੈਡਿੰਗ 2 ਦੀ ਕਾਸਟ ਦੇਖ ਰਹੇ ਹਾਂ?

ਇਕ ਹੋਰ ਯੂਜ਼ਰ ਨੇ ਲਿਖਿਆ, ”ਇਹ ਮੈਨੂੰ ”ਫੋਰ ਮੋਰ ਸ਼ਾਟਸ ” ਦੇ ਸਭ ਤੋਂ ਚੰਗੇ ਦੋਸਤਾਂ ਦੀ ਯਾਦ ਦਿਵਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਚਾਰਾਂ ਦੀ ਦੋਸਤੀ ਬਹੁਤ ਪੁਰਾਣੀ ਹੈ। ਹਾਲ ਹੀ ‘ਚ ਕਰਿਸ਼ਮਾ ਨੇ ਲੰਡਨ ‘ਚ ਅੰਮ੍ਰਿਤਾ ਅਤੇ ਨਤਾਸ਼ਾ ਦੀ ਮੁਲਾਕਾਤ ਦੀ ਫੋਟੋ ਸ਼ੇਅਰ ਕੀਤੀ ਹੈ। ਹਾਲਾਂਕਿ, ਕਰੀਨਾ, ਜੋ ਪਤੀ ਸੈਫ ਅਲੀ ਖਾਨ ਅਤੇ ਉਨ੍ਹਾਂ ਦੇ ਬੇਟਿਆਂ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਨਾਲ ਲੰਡਨ ਵਿੱਚ ਹੈ, ਕਰਿਸ਼ਮਾ ਦੀ ਫੋਟੋ ਤੋਂ ਗਾਇਬ ਸੀ। ਜਿਸ ਤੋਂ ਬਾਅਦ ਕਰਿਸ਼ਮਾ ਨੇ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ, “ਅੱਜ ਦੁਪਹਿਰ… ਬੇਬੋ (ਕਰੀਨਾ) ਅਤੇ (ਮਲਾਇਕਾ ਅਰੋੜਾ) ਨੂੰ ਮਿਸ ਕਰ ਰਹੀ ਹੈ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ

ਲੁਧਿਆਣਾ 19 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਆਮ ਆਦਮੀ...

ਮੁਅੱਤਲ DIG ਭੁੱਲਰ ਮਾਮਲਾ : ਅਦਾਲਤ ਨੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ 7 ਦਿਨਾਂ ਦੇ ED ਰਿਮਾਂਡ ‘ਤੇ ਭੇਜਿਆ

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੇ...

ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਣੇ ‘ਆਪ’ ਵਿੱਚ ਸ਼ਾਮਲ

ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ...

 ਮੈਕਸਿਕੋ ਤੋਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੰਮ ਸ਼ੁਰੂ

ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend) ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ...

ਮੋਹਾਲੀ-ਚੰਡੀਗੜ੍ਹ ‘ਚ 22 ਸਤੰਬਰ ਨੂੰ ਲਗੇਗਾ iPhone ਦਾ ਲੰਗਰ, ਵੰਡੇ ਜਾਣਗੇ 10 ਫੋਨ; ਇੰਝ ਹੋਵੇਗੀ ਜੇਤੂਆਂ ਦੀ ਚੋਣ

ਪਹਿਲਾਂ 500 ਰੁਪਏ ਦੇ ਨੋਟਾਂ ਅਤੇ ਮੁਫ਼ਤ ਪੈਟਰੋਲ ਦਾ ‘ਲੰਗਰ’ ਲਗਾ ਕੇ ਸੁਰਖ਼ੀਆਂ ਵਿੱਚ...

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ

ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ ਬੇਹੱਦ ਗੁਪਤ ਤਰੀਕੇ ਨਾਲ ਚੱਲੀ ਸੁਣਵਾਈ ਤੋਂ ਬਾਅਦ...

ਫਿਲੌਰ : ਵਿਆਹ ਸਮਾਗਮ ਤੋਂ ਪਰਤਦੇ ਸਮੇਂ ਕਾਰ ਸਵਾਰ ਹੋਏ ਹਾਦਸੇ ਦਾ ਸ਼ਿਕਾਰ, 11 ਸਾਲ ਦਾ ਬੱਚਾ ਹੋਇਆ ਜ਼ਖਮੀ

ਫਿਲੌਰ ਦੇ GT ਰੋਡ ’ਤੇ ਮਾਇਆ ਭਗਵਾਨ ਓਵਰਬ੍ਰਿਜ ਦੇ ਉੱਪਰ ਬੀਤੀ ਰਾਤ ਇੱਕ ਸੜਕ...

ਅੰਮ੍ਰਿਤਸਰ ‘ਚ ਮਹਿਲਾ SHO ਨਾਲ ਹੋਈ ਧੱਕਾ-ਮੁੱਕੀ, ਨਿਹੰਗਾਂ ਦਾ ਆਪਸੀ ਝਗੜਾ ਗਈ ਸੀ ਸੁਲਝਾਉਣ

ਅੰਮ੍ਰਿਤਸਰ ਵਿੱਚ ਦੋ ਨਿਹੰਗ ਧੜਿਆਂ ਵਿੱਚ ਝੜਪ ਹੋ ਗਈ। ਇਸ ਦੌਰਾਨ ਝਗੜਾ ਸੁਲਝਾਉਣ ਗਈ...

ਪੰਜਾਬ ਵਿੱਚ ਨਸ਼ਿਆਂ ਦੇ ਸਮੱਸਿਆ ਲਈ ਭਾਜਪਾ ਅਤੇ ਅਕਾਲੀ ਜ਼ਿੰਮੇਵਾਰ, ਹੁਣ ਜਨਤਾ ਨੂੰ ਗੁਮਰਾਹ ਕਰਨ ਲਈ ਨਸ਼ਿਆਂ ਖਿਲਾਫ਼ ਰੈਲੀ ਕਰ ਰਹੇ ਹਨ: ਆਪ

ਚੰਡੀਗੜ੍ਹ 18 ਸਤੰਬਰ ਯੂਪੀਆਈ ਲੈਣ-ਦੇਣ 'ਤੇ ਵਾਧੂ ਚਾਰਜ ਲਗਾਉਣ ਦੇ ਫੈਸਲੇ ਖਿਲਾਫ਼ ਆਮ ਆਦਮੀ ਪਾਰਟੀ...