September 13, 2026, 7:12 am
----------- Advertisement -----------
HomeNewsEntertainmentਜਲਦ ਹੀ ਖਤਮ ਹੋਣ ਜਾ ਰਿਹਾ ਹੈ 'ਕੇਬੀਸੀ 14', ਅਮਿਤਾਭ ਬੱਚਨ ਨੇ...

ਜਲਦ ਹੀ ਖਤਮ ਹੋਣ ਜਾ ਰਿਹਾ ਹੈ ‘ਕੇਬੀਸੀ 14’, ਅਮਿਤਾਭ ਬੱਚਨ ਨੇ ਬਲਾਗ ਰਾਹੀਂ ਦਿੱਤੀ ਜਾਣਕਾਰੀ

Published on

----------- Advertisement -----------

ਰਿਐਲਿਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ 14’ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ! ਅਮਿਤਾਭ ਬੱਚਨ ਨੇ ਖੁਦ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਅਮਿਤਾਭ ਬੱਚਨ ਦੇ ਸ਼ੋਅ ‘ਕੇਬੀਸੀ’ ਦਾ ਦਰਸ਼ਕਾਂ ‘ਚ ਜ਼ਬਰਦਸਤ ਕ੍ਰੇਜ਼ ਹੈ। ਇਸ ਸ਼ੋਅ ‘ਚ ਮੁਕਾਬਲੇਬਾਜ਼ਾਂ ਨਾਲ ਗੇਮ ਖੇਡਣ ਤੋਂ ਇਲਾਵਾ ਅਮਿਤਾਭ ਬੱਚਨ ਵੀ ਉਨ੍ਹਾਂ ਨਾਲ ਦਿਲਚਸਪ ਗੱਲਾਂ ਸਾਂਝੀਆਂ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਹੁਣ ਇਹ ਸ਼ੋਅ ਖਤਮ ਹੋਣ ਦੀ ਕਗਾਰ ‘ਤੇ ਹੈ। ਬਿੱਗ ਬੀ ਨੇ ਬਲਾਗ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਬਿੱਗ ਬੀ ਨੇ ਆਪਣੇ ਬਲਾਗ ’ਚ ਲਿਖਿਆ ਕਿ ਕਿਸ ਤਰ੍ਹਾਂ ਵੱਖ-ਵੱਖ ਸੈਲੇਬ੍ਰਿਟੀਜ਼ ਨੇ ਇਸ ਸ਼ੋਅ ’ਚ ਬਹੁਤ ਪ੍ਰੇਰਿਤ ਕੀਤਾ ਹੈ। ਅਮਿਤਾਭ ਬੱਚਨ ਸਾਲ 2000 ਤੋਂ ਹੀ ਇਸ ਰਿਐਲਿਟੀ ਸ਼ੋਅ ਨੂੰ ਹੋਸਟ ਕਰ ਰਹੇ ਹਨ। ਹਾਲਾਂਕਿ ਤੀਜੇ ਸੀਜ਼ਨ ਨੂੰ ਸ਼ਾਹਰੁਖ ਖ਼ਾਨ ਨੇ ਹੋਸਟ ਕੀਤਾ ਸੀ ਪਰ ਇਸ ਤੋਂ ਇਲਾਵਾ ਸਾਰੇ ਸੀਜ਼ਨਜ਼ ਅਮਿਤਾਭ ਬੱਚਨ ਨੇ ਹੀ ਹੋਸਟ ਕੀਤੇ ਹਨ।

ਬਲਾਗ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਨੇ ਲਿਖਿਆ ਕਿ ‘ਕੇ. ਬੀ. ਸੀ.’ ਦੇ ਦਿਨ ਖ਼ਤਮ ਹੋਣ ਵਾਲੇ ਹਨ ਪਰ ਉਮੀਦ ਹੈ ਕਿ ਅਸੀਂ ਸਾਰੇ ਜਲਦ ਮੁੜ ਤੋਂ ਇਕੱਠੇ ਹੋਵਾਂਗੇ। ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਉਨ੍ਹਾਂ ਸਾਰੇ ਸੈਲੇਬ੍ਰਿਟੀਜ਼ ਦਾ ਧੰਨਵਾਦ ਕੀਤਾ, ਜੋ ਇਸ ਸ਼ੋਅ ਨਾਲ ਜੁੜੇ। ਅਮਿਤਾਭ ਬੱਚਨ ਨੇ ਲਿਖਿਆ ਕਿ ਅਜਿਹੇ ਸਾਰੇ ਲੋਕਾਂ ਨਾਲ ਗੱਲ ਕਰਨਾ ਉਨ੍ਹਾਂ ਦੀ ਖ਼ੁਸ਼ਕਿਸਮਤੀ ਰਹੀ ਹੈ। ਉਨ੍ਹਾਂ ਨੇ ਅਜਿਹੇ ਲੋਕਾਂ ਨਾਲ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ ਹੈ। ਅਮਿਤਾਭ ਨੇ ਇਸ ਸ਼ੋਅ ਨੂੰ ਹੋਸਟ ਕਰਨਾ ਆਪਣਾ ਕੰਮ ਦੱਸਿਆ ਹੈ ਤੇ ਉਨ੍ਹਾਂ ਲਿਖਿਆ ਕਿ ਉਹ ਹਮੇਸ਼ਾ ਹੀ ਇਸ ’ਚ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਨ। ਦੱਸ ਦੇਈਏ ਕਿ ਅਮਿਤਾਭ ਬੱਚਨ ਦੀ ਉਮਰ 80 ਸਾਲ ਹੋ ਚੁੱਕੀ ਹੈ। ਅਜਿਹੇ ’ਚ ਚਰਚਾ ਇਹ ਵੀ ਹੈ ਕਿ ਸ਼ਾਇਦ ਬਿੱਗ ਬੀ ਸ਼ੋਅ ਦਾ ਅਗਲਾ ਸੀਜ਼ਨ ਹੋਸਟ ਨਾ ਕਰਨ ਪਰ ਸਵਾਲ ਇਹ ਵੀ ਉੱਠਦਾ ਹੈ ਕਿ ਅਮਿਤਾਭ ਨਹੀਂ ਤਾਂ ਫਿਰ ਕੌਣ?

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...

ਨਿੱਜੀ ਸਕੱਤਰ ਦੇ ਘਰੋਂ ਵੱਡੀ ਬਰਾਮਦਗੀ ਮਗਰੋਂ ਕਾਂਗਰਸੀ ਆਗੂ Harish Rawat ਵੱਲੋਂ ਅਹੁਦਿਆਂ ਤੋਂ ਅਸਤੀਫ਼ਾ

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਆਪਣੇ...

ਜਲੰਧਰ ‘ਚ ਬਦਮਾਸ਼ ਦਾ ਐਨਕਾਊਂਟਰ, ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ‘ਤੇ ਕੀਤੀ ਫਾਇਰਿੰਗ

ਜਲੰਧਰ ਪੁਲਿਸ ਨੇ ਮੁਠਭੇੜ ਦੌਰਾਨ ਗੋਲੀ ਮਾਰ ਕੇ ਇੱਕ ਬਦਮਾਸ਼ ਨੂੰ ਗ੍ਰਿਫਰਾਤ ਕੀਤਾ ਹੈ।...

ਯੂਰਪ ਤੱਕ ਪਹੁੰਚੀ ਪੰਜਾਬ ਪੁਲਿਸ, ਗੈਂਗਸਟਰ ਅੰਮ੍ਰਿਤ ਦਲਮ ਲਿਆਂਦਾ ਭਾਰਤ; ਕਈ ਮਾਮਲਿਆਂ ‘ਚ ਸੀ ਲੋੜੀਂਦਾ

ਕੌਮਾਂਤਰੀ ਪੱਧਰ ‘ਤੇ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਵਿਰੁੱਧ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ...

ਮਨਜੀਤ ਕੌਰ ਦਾ ਵੀਡੀਓ ਆਇਆ ਸਾਹਮਣੇ, PGI ‘ਚ Bed ‘ਤੇ ਪਈ ਹੋਈ ਇਨਫਲੁਐਂਸਰ

ਪੰਜਾਬੀ ਇਨਫਲੁਐਂਸਰ ਮਨਜੀਤ ਕੌਰ ਦਾ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।...

ਲਾਹੌਰ ਹਾਈ ਕੋਰਟ ਨੇ ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨੂੰ ਕੀਤਾ ਤਲਬ

ਲਾਹੌਰ ਹਾਈ ਕੋਰਟ ਨੇ ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਆਈ ਸਰਬਜੀਤ ਕੌਰ ਦੇ ਮੁਸਲਿਮ...