September 10, 2026, 11:36 pm
----------- Advertisement -----------
HomeNewsEntertainmentKKK12: ਰੋਹਿਤ ਸ਼ੈੱਟੀ ਦੇ ਸ਼ੋਅ ਦੇ ਵਿਜੇਤਾ ਨੂੰ ਮਿਲੇਗੀ ਇੰਨੀ ਵੱਡੀ ਰਕਮ,ਸਾਹਮਣੇ...

KKK12: ਰੋਹਿਤ ਸ਼ੈੱਟੀ ਦੇ ਸ਼ੋਅ ਦੇ ਵਿਜੇਤਾ ਨੂੰ ਮਿਲੇਗੀ ਇੰਨੀ ਵੱਡੀ ਰਕਮ,ਸਾਹਮਣੇ ਆਈ ਨਵੀਂ ਜਾਣਕਾਰੀ

Published on

----------- Advertisement -----------

ਨਵੀਂ ਦਿੱਲੀ : ਟੀਵੀ ਦੇ ਟਾਪ ਰੇਟਿੰਗ ਸ਼ੋਅ ‘ਖਤਰੋਂ ਕੇ ਖਿਲਾੜੀ 12’ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਫਾਈਨਲ ਵਿੱਚ ਪਹੁੰਚਣ ਲਈ ਆਪਣੀ ਪਸੰਦੀਦਾ ਸੈਲੀਬ੍ਰਿਟੀ ਦਾ ਇੰਤਜ਼ਾਰ ਕਰ ਰਹੇ ਹਨ, ਪਰ ਸਿਰਫ਼ ਇੱਕ ਹੀ ਜੇਤੂ ਹੋਵੇਗਾ, ਜਿਸ ਨੂੰ ਇਨਾਮ ਵਜੋਂ ਮੋਟੀ ਰਕਮ ਵੀ ਦਿੱਤੀ ਜਾਵੇਗੀ। ਹੁਣ ‘ਖਤਰੋਂ ਕੇ ਖਿਲਾੜੀ’ ਦੀ ਇਨਾਮੀ ਰਾਸ਼ੀ ਨੂੰ ਲੈ ਕੇ ਇਕ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ‘ਖਤਰੋਂ ਕੇ ਖਿਲਾੜੀ’ ਤੋਂ ਹੁਣ ਤੱਕ ਤਿੰਨ ਮੁਕਾਬਲੇਬਾਜ਼ਾਂ ਨੂੰ ਬਾਹਰ ਕੀਤਾ ਗਿਆ ਹੈ, ਇਨ੍ਹਾਂ ‘ਚ ਏਰਿਕਾ ਪੈਕਾਰਡ, ਅਨੇਰੀ ਵਜਾਨੀ ਅਤੇ ਸ਼ਿਵਾਂਗੀ ਜੋਸ਼ੀ ਦੇ ਨਾਂ ਸ਼ਾਮਲ ਹਨ। ਐਲੀਮੀਨੇਸ਼ਨ ਤੋਂ ਬਾਅਦ, ਰੂਬੀਨਾ ਦਿਲਾਇਕ, ਪ੍ਰਤੀਕ ਸਹਿਜਪਾਲ, ਸ੍ਰਿਤੀ ਝਾਅ, ਜੰਨਤ ਜ਼ੁਬੈਰ, ਤੁਸ਼ਾਰ ਕਾਲੀਆ, ਮੋਹਿਤ ਮਲਿਕ, ਨਿਸ਼ਾਂਤ ਭੱਟ, ਰਾਜੀਵ ਅਦਤੀਆ, ਮਿਸਟਰ ਫੈਸੂ, ਚੇਤਨਾ ਪਾਂਡੇ ਅਤੇ ਕਨਿਕਾ ਮਾਨ ਸ਼ੋਅ ਵਿੱਚ ਰਹਿ ਗਏ ਹਨ।

ਇਹ ਸਾਰੇ ਸ਼ੋਅ ‘ਚ ਅੱਗੇ ਵਧਣ ਲਈ ਸਖਤ ਮਿਹਨਤ ਕਰ ਰਹੇ ਹਨ। ਸੈਲੇਬਸ ਹਰ ਕੰਮ ਵਿੱਚ ਆਪਣਾ ਸਰਵੋਤਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਟਾਸਕ ਦੌਰਾਨ ਕਈ ਵਾਰ ਮੁਕਾਬਲੇਬਾਜ਼ ਜ਼ਖਮੀ ਹੋ ਜਾਂਦੇ ਹਨ। ਸ਼ੋਅ ਦੇ ਫਾਈਨਲ ਐਪੀਸੋਡ ਦੀ ਗੱਲ ਕਰੀਏ ਤਾਂ ‘ਖਤਰੋਂ ਕੇ ਖਿਲਾੜੀ’ ਨੂੰ ਸ਼ੁਰੂ ਹੋਏ ਇੱਕ ਮਹੀਨਾ ਹੋ ਗਿਆ ਹੈ ਅਤੇ ਸ਼ੋਅ ਦੇ ਚਾਰ ਐਪੀਸੋਡ ਟੈਲੀਕਾਸਟ ਹੋ ਚੁੱਕੇ ਹਨ। ‘ਖਤਰੋਂ ਕੇ ਖਿਲਾੜੀ’ ਦੇ ਫਿਨਾਲੇ ਦੀ ਗੱਲ ਕਰੀਏ ਤਾਂ ਇਹ ਸਤੰਬਰ ਦੇ ਦੂਜੇ ਹਫਤੇ ਹੋਣ ਦੀ ਉਮੀਦ ਹੈ। ‘ਖਤਰੋਂ ਕੇ ਖਿਲਾੜੀ’ ਦੇ ਹੁਣ ਤੱਕ ਦੇ ਸੀਜ਼ਨ ਦੀ ਗੱਲ ਕਰੀਏ ਤਾਂ ਪਿਛਲੇ ਸੀਜ਼ਨ 11 ਦੇ ਜੇਤੂ ਅਰਜੁਨ ਬਿਜਲਾਨੀ ਨੂੰ 20 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ ਸਨ। ਇਸ ਤੋਂ ਪਹਿਲਾਂ ਸੀਜ਼ਨ 10 ਦੀ ਇਨਾਮੀ ਰਾਸ਼ੀ 30 ਲੱਖ ਰੱਖੀ ਗਈ ਸੀ। ਜਦੋਂ ਕਿ 9,8 ਅਤੇ 7 ਦੇ ਜੇਤੂ ਨੂੰ 20 ਲੱਖ ਰੁਪਏ ਦਿੱਤੇ ਗਏ। ਇਸ ਹਿਸਾਬ ਨਾਲ ਇਸ ਵਾਰ ਦੇ ਜੇਤੂ ਨੂੰ ਦਿੱਤੀ ਜਾਣ ਵਾਲੀ ਰਾਸ਼ੀ 20 ਤੋਂ 30 ਲੱਖ ਦੇ ਵਿਚਕਾਰ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...