ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਬੀ-ਟਾਊਨ ਦੀਆਂ ਗਲੈਮਰਸ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਦੇ ਹੌਟ ਲੁੱਕ ਦੇ ਫੈਨਸ ਦੀਵਾਨੇ ਹਨ। ਅਦਾਕਾਰਾ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਹਾਲ ਹੀ ‘ਚ ਮਲਾਇਕਾ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਪੈਰਿਸ ‘ਚ ਛੁੱਟੀਆਂ ਮਨਾਉਣ ਗਈ ਸੀ। ਉੱਥੇ ਹੀ ਅਦਾਕਾਰਾ ਨੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ, ਜੋ ਮਿੰਟਾਂ ‘ਚ ਵਾਇਰਲ ਹੋ ਗਈਆਂ। ਹੁਣ ਅਦਾਕਾਰਾ ਆਪਣੇ ਪਿਆਰੇ ਕੁੱਤੇ ਕੈਸਪਰ ਨਾਲ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ। ਦਰਅਸਲ ਮਲਾਇਕਾ ਅਰੋੜਾ ਨੇ ਇੰਸਟਾਗ੍ਰਾਮ ‘ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ।
ਇਸ ਤਸਵੀਰ ‘ਚ ਅਦਾਕਾਰਾ ਆਪਣੇ ਕੁੱਤੇ ਨਾਲ ਨਜ਼ਰ ਆ ਰਹੀ ਹੈ। ਇਸ ‘ਚ ਦੋਵੇਂ ਲਿਫਟ ਦੇ ਅੰਦਰ ਖੜ੍ਹੇ ਹੋ ਕੇ ਕੈਮਰੇ ਲਈ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਮਲਾਇਕਾ ਨੇ ਫੋਟੋ ਦੇ ਕੈਪਸ਼ਨ ‘ਚ ਲਿਖਿਆ, ਮੇਰਾ ਬੇਬੀ ਕੈਸਪਰ ਇੰਨਾ ਕਦੋਂ ਵੱਡਾ ਹੋਇਆ???? #whoscarryingwhohome #mommyduties (ਪੀ.ਐਸ. ਬਿਹਤਰ ਪੋਜ਼ਰ ਕੌਣ ਹੈ????)। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੂੰ ਅਕਸਰ ਆਪਣੇ ਕੁੱਤੇ ਨਾਲ ਸਵੇਰ ਦੀ ਸੈਰ ਕਰਦੇ ਦੇਖਿਆ ਜਾ ਸਕਦਾ ਹੈ। ਫੈਨਜ਼ ਮਲਾਇਕਾ ਦੀ ਇਸ ਤਸਵੀਰ ‘ਤੇ ਖੂਬ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਕੈਸਪਰ ਕਿੰਨਾ ਪਿਆਰਾ ਲੱਗ ਰਿਹਾ ਹੈ।” ਇਕ ਹੋਰ ਯੂਜ਼ਰ ਨੇ ਲਿਖਿਆ, ”ਬਹੁਤ ਪਿਆਰੀ ਪੋਸਟ…”











