ਮੀਕਾ ਸਿੰਘ ਆਪਣੇ ਗੀਤਾਂ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਮੀਕਾ ਸਿੰਘ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮੀਕਾ ਸਿੰਘ ਗੀਤ ਗਾਉਣ ਦੀ ਬਜਾਏ ਆਪਣੀ ਦੁਲਹਨ ਨੂੰ ਲੱਭਣ ਚੰਡੀਗੜ੍ਹ ਗਏ ਹਨ। ਜਿਵੇਂ ਹੀ ਮੀਕਾ ਆਪਣੀ ਲਾੜੀ ਨੂੰ ਲੱਭਣ ਦੇ ਲਈ ਗਏ ਤਾਂ ਉੱਥੇ ਲਾੜੀਆਂ ਦੀ ਲਾਈਨ ਨੂੰ ਵੇਖ ਕੇ ਹੈਰਾਨ ਹੋ ਗਏ । ਕਿਉਕਿ ਇਹ ਸਾਰੀਆਂ ਲਾੜੀਆਂ ਸੱਜ ਧੱਜ ਕੇ ਮੀਕਾ ਸਿੰਘ ਦਾ ਇੰਤਜ਼ਾਰ ਕਰ ਰਹੀਆਂ ਸਨ । ਇਨ੍ਹਾਂ ਸਭ ਲਾੜੀਆਂ ਨੂੰ ਮੀਕਾ ਸਿੰਘ ਮਿਲਦੇ ਹੋਏ ਦਿਖਾਈ ਦੇ ਰਹੇ ਹਨ ।
ਮੀਕਾ ਸਿੰਘ ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਕੁੜੀਆਂ ਸੱਜ ਫੱਬ ਕੇ ਮੀਕਾ ਸਿੰਘ ਨੂੰ ਮਿਲਣ ਦੇ ਲਈ ਪਹੁੰਚੀਆਂ ਹਨ । ਦੱਸ ਦਈਏ ਕਿ ਮੀਕਾ ਦੀ ਵਹੁਟੀ ਨਾਂਅ ਦਾ ਰਿਆਲਟੀ ਸ਼ੋਅ ਸ਼ੁਰੂ ਹੋ ਰਿਹਾ ਹੈ ਅਤੇ ਇਸ ਸ਼ੋਅ ਦੀ ਸ਼ੂਟਿੰਗ ਵੀ ਰੋਪੜ ‘ਚ ਹੋ ਰਹੀ ਹੈ ।ਮੀਕਾ ਸਿੰਘ ਦਾ ਬਚਪਨ ਇਸੇ ਸ਼ਹਿਰ ‘ਚ ਬੀਤਿਆ ਸੀ ਇਸੇ ਲਈ ਮੀਕਾ ਸਿੰਘ ਦਾ ਸਵੈਵੰਰ ਚੀ ਇਸੇ ਸ਼ਹਿਰ ‘ਚ ਸ਼ੂਟ ਕੀਤਾ ਜਾ ਰਿਹਾ ਹੈ । ਇਸ ਜਗ੍ਹਾ ਦੇ ਨਾਲ ਮੀਕਾ ਸਿੰਘ ਨੂੰ ਖ਼ਾਸ ਲਗਾਅ ਹੈ । ਮੀਕਾ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ । ਗਾਇਕੀ ਦੀ ਗੁੜਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਤਖਤ ਸ੍ਰੀ ਪਟਨਾ ਸਾਹਿਬ ‘ਚ ਰਾਗੀ ਸਨ । ਇਸ ਤੋਂ ਇਲਾਵਾ ਉਨ੍ਹਾਂ ਦੇ ਵੱਡੇ ਭਰਾ ਦਲੇਰ ਮਹਿੰਦੀ ਵੀ ਬਿਹਤਰੀਨ ਗਾਇਕ ਹਨ ।












