ਮੌਨੀ ਰਾਏ ਇੱਕ ਟੀਵੀ ਅਦਾਕਾਰਾ ਹੋਣ ਤੋਂ ਇਲਾਵਾ ਇੱਕ ਸਫਲ ਬਾਲੀਵੁੱਡ ਅਦਾਕਾਰਾ ਵੀ ਹੈ। ਮੌਨੀ ਰਾਏ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।ਹਾਲ ਹੀ ਵਿੱਚ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੰਸਟਾ ਸਟੋਰੀ ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਤੇ ਫੈਨਜ਼ ਵੱਲੋਂ ਇਹ ਤਸਵੀਰਾਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਮੌਨੀ ਰਾਏ ਨੇ ਕੈਪਸ਼ਨ ਵੀ ਲਿਖਿਆ ਹੈ, ਮੌਨੀ ਨੇ ਲਿਖਿਆ, ਥੈਂਕਯੂ @w-goa, ਫਾਰ ਦ ਵਾਰਮੈਸਟ ਵੈਲਕਮ ਇਨ ਗੋਆ, ਇਟਸ ਆਲ ਲਵ, ਆਲ ਸ਼ੇਕਸਪੀਅਰ ♥️ ਮੌਨੀ ਰਾਏ ਆਪਣੇ ਦੋਸਤਾਂ ਦੇ ਨਾਲ ਗੋਆ ਵਿੱਚ ਛੁੱਟੀਆਂ ਬਿਤਾਉਣ ਗਈ ਹੈ। ਤੁਸੀਂ ਮੌਨੀ ਰਾਏ ਨੂੰ ਤਸਵੀਰਾਂ ਵਿੱਚ ਉਸ ਦੇ ਦੋਸਤਾਂ ਨਾਲ ਮਸਤੀ ਕਰਦੇ ਹੋਏ ਵੇਖ ਸਕਦੇ ਹੋ। ਇਸ ਤੋਂ ਇਲਾਵਾ ਮੌਨੀ ਨੇ ਆਪਣੇ ਇੰਸਟਾਗ੍ਰਾਮ ਤੇ ਵੀਡੀਓ ਸਟੋਰੀ ਵੀ ਸ਼ੇਅਰ ਕੀਤੀ ਹੈ।
ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਮੌਨੀ ਨੇ ਛੋਟੇ ਪਰਦੇ ‘ਤੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ, ਉਸਨੇ ‘ਦੇਵੋਂ ਕੇ ਦੇਵ…ਮਹਾਦੇਵ’ਅਤੇ ‘ਨਾਗਿਨ’ ਵਰਗੇ ਸ਼ੋਅ ਵਿੱਚ ਵੀ ਕੰਮ ਕੀਤਾ। ਉਹ ਫੈਂਟੇਸੀ ਥ੍ਰਿਲਰ ਵਿੱਚ ਸ਼ਿਵਨਿਆ ਦੇ ਰੂਪ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਅਤੇ ਅਕਸ਼ੈ ਕੁਮਾਰ ਸਟਾਰਰ ਫਿਲਮ ‘ਗੋਲਡ’ ਨਾਲ ਆਪਣੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਮੇਡ ਇਨ ਚਾਈਨਾ’ ‘ਚ ਕੰਮ ਕੀਤਾ। ਫਿਲਹਾਲ ਮੌਨੀ ‘ਬ੍ਰਹਮਾਸਤਰ’ ‘ਚ ਨਜ਼ਰ ਆਉਣ ਵਾਲੀ ਹੈ, ਜਿਸ ‘ਚ ਉਸ ਨਾਲ ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਭ ਬੱਚਨ ਨਜ਼ਰ ਆਉਣਗੇ।