ਟੈਲੀਵਿਜ਼ਨ ਜਗਤ ਦੀ ‘ਨਾਗਿਨ’ ਤੋਂ ਬਾਲੀਵੁੱਡ ਦਾ ‘ਜਨੂੰਨ’ ਬਣੀ ਅਦਾਕਾਰਾ ਮੌਨੀ ਰਾਏ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਮੌਨੀ ਇਨ੍ਹੀਂ ਦਿਨੀਂ ਅਯਾਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਚਰਚਾ ‘ਚ ਹੈ। ਮੌਨੀ ਦੇ ਪ੍ਰਦਰਸ਼ਨ ਦੀ ਕਾਫੀ ਤਾਰੀਫ ਹੋ ਰਹੀ ਹੈ। ਫੈਮਿਲੀ ਪਲੈਨਿੰਗ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ, ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਮੌਨੀ ਰਾਏ ਵੀ ਮਾਂ ਬਨਣ ਵਾਲੀ ਹੈ। ਮੌਨੀ ਰਾਏ ਇਸ ਸਾਲ ਜਨਵਰੀ ‘ਚ ਵਿਆਹ ਦੇ ਬੰਧਨ ‘ਚ ਬੱਝੀ ਸੀ। ਉਦੋਂ ਤੋਂ ਮੌਨੀ ਆਪਣੀ ਵਿਆਹੁਤਾ ਜ਼ਿੰਦਗੀ ਅਤੇ ਕੰਮ ਦੋਵਾਂ ਨੂੰ ਚੰਗੀ ਤਰ੍ਹਾਂ ਸੰਭਾਲ ਰਹੀ ਹੈ। ਇਕ ਪਾਸੇ ਮੌਨੀ ਆਪਣੇ ਪਤੀ ਸੂਰਜ ਨਬਿਆਰ ਨਾਲ ਵੀ ਸਮਾਂ ਬਿਤਾਉਂਦੀ ਹੈ, ਉਥੇ ਹੀ ਦੂਜੇ ਪਾਸੇ ਅਦਾਕਾਰਾ ਵੀ ਕੰਮ ‘ਤੇ ਧਿਆਨ ਦੇ ਰਹੀ ਹੈ। ਪਰ ਲੱਗਦਾ ਹੈ ਕਿ ਹੁਣ ਮੌਨੀ ਰਾਏ ਆਪਣੇ ਪਰਿਵਾਰ ਨੂੰ ਵੀ ਅੱਗੇ ਲਿਜਾਣ ਬਾਰੇ ਸੋਚ ਰਹੀ ਹੈ।
ਇਸ ਬਾਰੇ ਮੌਨੀ ਨੇ ਖੁਦ ਇਕ ਇੰਟਰਵਿਊ ਦੌਰਾਨ ਦੱਸਿਆ ਹੈ। ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਮੌਨੀ ਰਾਏ ਨੇ ਦੱਸਿਆ ਫ਼ਿਲਮ ‘ਬ੍ਰਹਮਾਸਤਰ’ ਤੋਂ ਬਾਅਦ ਮੌਨੀ ਰਾਏ ਜਲਦ ਹੀ ਮਾਂ ਬਨਣ ਦੀ ਪਲੈਨਿੰਗ ਕਰ ਰਹੀ ਹੈ। ਇੱਕ ਇੰਟਰਵਿਊ ਦੌਰਾਨ ਮੌਨੀ ਰਾਏ ਨੇ ਕਿਹਾ ਕਿ ਫਿਲਹਾਲ ਨਾਂ ਤਾਂ ਉਨ੍ਹਾਂ ਦਾ ਪਰਿਵਾਰ ਅਤੇ ਨਾਂ ਹੀ ਉਨ੍ਹਾਂ ਦੇ ਰਿਸ਼ਤੇਦਾਰ, ਉਸ ਉੱਤੇ ਮਾਂ ਬਨਣ ਲਈ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ। ਉਸ ਦੇ ਪਰਿਵਾਰ ਵਿੱਚ ਹਰ ਕੋਈ ਖੁਸ਼ ਹੈ ਕਿ ਉਸ ਦਾ ਕਰੀਅਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਬਾਰੇ ਗੱਲ ਕਰਦਿਆਂ ਮੌਨੀ ਨੇ ਕਿਹਾ, ਸਾਰੇ ਬਹੁਤ ਸਹਿਯੋਗੀ ਹਨ ਅਤੇ ਜਿੱਥੋਂ ਤੱਕ ਮਾਂ ਬਂਨਣ ਦੀ ਗੱਲ ਹੈ, ਉਸ ਦੇ ਵਿਆਹ ਨੂੰ ਸਿਰਫ 8 ਮਹੀਨੇ ਹੋਏ ਹਨ।
ਉਸ ਨੇ ਕਿਹਾ ਕਿ ਜਿੱਥੋਂ ਤੱਕ ਉਸ ਦੇ ਦਿਮਾਗ ਵਿੱਚ ਚੱਲ ਰਹੀਆਂ ਗੱਲਾਂ ਦਾ ਸਵਾਲ ਹੈ, ਤਾਂ ਮਾਂ ਬਨਣਾ ਉਸ ਦੀਆਂ ਤਰਜੀਹਾਂ ਦੇ ਆਖ਼ਰੀ ਨੰਬਰ ‘ਤੇ ਹੈ, ਪਰ ਅਜਿਹਾ ਨਹੀਂ ਹੈ ਕਿ ਉਹ ਮਾਂ ਨਹੀਂ ਬਨਣਾ ਚਾਹੁੰਦੀ। ਉਹ ਮਾਂ ਬਨਣਾ ਚਾਹੁੰਦੀ ਹੈ ਅਤੇ ਇਹ ਸੁੱਖ ਲੈਣਾ ਚਾਹੁੰਦੀ ਹੈ। ਮੌਨੀ ਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਬ੍ਰਹਮਾਸਤਰ’ ਬਾਕਸ ਆਫਿਸ ‘ਤੇ ਬਲਾਕਬਸਟਰ ਸਾਬਿਤ ਹੋਈ ਹੈ। ਅਯਾਨ ਮੁਖਰਜੀ ਦੀ ਇਹ ਫ਼ਿਲਮ ਮੌਨੀ ਰਾਏ ਲਈ ਲੱਕੀ ਚਾਰਮ ਸਾਬਿਤ ਹੋ ਸਕਦੀ ਹੈ। ਇਸ ਫ਼ਿਲਮ ‘ਚ ਮੌਨੀ ਰਾਏ ਨੇ ਰਣਬੀਰ ਕਪੂਰ ਅਤੇ ਆਲੀਆ ਭੱਟ, ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ ਅਤੇ ਨਾਗਾਅਰਜੁਨ ਵਰਗੇ ਦਿੱਗਜ਼ ਕਲਾਕਾਰਾਂ ਨਾਲ ਕੰਮ ਕੀਤਾ ਹੈ।












