ਨੀਰੂ ਬਾਜਵਾ ਲੰਬੇ ਸਮੇਂ ਤੋਂ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਉਹ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਹਾਲ ਹੀ ਵਿੱਚ ਨੀਰੂ ਬਾਜਵਾ ਦੀ ਫ਼ਿਲਮ ਕੋਕਾ ਰਿਲੀਜ਼ ਹੋਈ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਮੁੱਖ ਕਿਰਦਾਰ ‘ਚ ਨਜ਼ਰ ਆ ਰਹੇ ਨੇ ਗੁਰਨਾਮ ਭੁੱਲਰ ਤੇ ਨੀਰੂ ਬਾਜਵਾ। ਇਸ ਦੌਰਾਨ Neeru Bajwa ਨੇ ਆਪਣੇ ਦਰਸ਼ਕਾਂ ਦੀ ਝੋਲੀ ਇੱਕ ਹੋਰ ਫ਼ਿਲਮ ਪਾ ਦਿੱਤੀ ਹੈ। ਉਨ੍ਹਾਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ‘ਗੁੜ ਨਾਲੋਂ ਇਸ਼ਕ ਮਿੱਠਾ’ ਦਾ ਐਲਾਨ ਕਰ ਦਿੱਤਾ ਹੈ।
ਜੀ ਹਾਂ ਅਦਾਕਾਰਾ ਨੇ ਫ਼ਿਲਮ ਦਾ ਕਿਊਟ ਜਿਹਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਧੰਨਵਾਦ ਤੁਹਾਡਾ ਕੋਕਾ ਨੂੰ ਏਨਾਂ ਸ਼ਾਨਦਾਰ ਰਿਸਪਾਂਸ ਦੇਣ ਲਈ…ਟੀਮ ਕੋਕਾ ਇੱਕ ਹੋਰ ਬਿਊਟੀਫੁੱਲ ਲਵ ਸਟੋਰੀ ਲੈ ਕੇ ਆ ਰਹੀ ਹੈ…Starring @neerubajwa and …surprise its going to be..ਸ਼ੂਟਿੰਗ ਬਹੁਤ ਜਲਦ ਸ਼ੁਰੂ ਹੋਣ ਜਾ ਰਹੀ ਹੈ।‘। ਫਿਲਹਾਲ ਇਸ ਫ਼ਿਲਮ ਦਾ ਹੀਰੋ ਕੌਣ ਹੋਵੇਗਾ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਜੇ ਗੱਲ ਕਰੀਏ ਤਾਂ ਫ਼ਿਲਮ ਦਾ ਪੋਸਟਰ ਦਾ ਉਹ ਬਹੁਤ ਹੀ ਕਿਊਟ ਜਿਹਾ ਹੈ। ਜਿਸ ਨੂੰ ਨੀਰੂ ਨੇ Gur Nalo Ishq Mitha ਗੀਤ ਦੇ ਨਾਲ ਹੀ ਅਪਲੋਡ ਕੀਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਨੀਰੂ ਬਾਜਵਾ ਨੂੰ ਮੁਬਾਰਕਾਂ ਦੇ ਰਹੇ ਹਨ। ਇਸ ਤੋਂ ਇਲਾਵਾ ਨੀਰੂ ਬਾਜਵਾ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ‘ਕਲੀ ਜੋਟਾ’ ‘ਚ ‘ਚ ਨਜ਼ਰ ਆਏਗੀ । ਇਸ ਦੇ ਨਾਲ ਹੀ ਉਹ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਨਜ਼ਰ ਆਏਗੀ । ਹਾਲੀਵੁੱਡ ਫ਼ਿਲਮਾਂ ਨੂੰ ਲੈ ਕੇ ਵੀ ਉਹ ਕਾਫੀ ਐਕਸਾਈਟਡ ਹੈ ।












