September 7, 2026, 12:59 pm
----------- Advertisement -----------
HomeNewsEntertainmentਸਰਗੁਣ ਮਹਿਤਾ ਅਤੇ ਗੀਤਾਜ਼ ਬਿੰਦਰੱਖੀਆ ਦੀ ਫ਼ਿਲਮ ‘ਮੋਹ’ ਦਾ ਨਵਾਂ ਪੋਸਟਰ ਹੋਇਆ...

ਸਰਗੁਣ ਮਹਿਤਾ ਅਤੇ ਗੀਤਾਜ਼ ਬਿੰਦਰੱਖੀਆ ਦੀ ਫ਼ਿਲਮ ‘ਮੋਹ’ ਦਾ ਨਵਾਂ ਪੋਸਟਰ ਹੋਇਆ ਰਿਲੀਜ਼

Published on

----------- Advertisement -----------

ਮਸ਼ਹੂਰ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਪਿਛਲੇ ਕੁਝ ਸਾਲਾਂ ਵਿੱਚ ਵਿਲੱਖਣ ਅਤੇ ਬਾਕਸ ਤੋਂ ਬਾਹਰ ਦੀਆਂ ਫਿਲਮਾਂ ਲਿਆਉਣ ਵਿੱਚ ਕਾਮਯਾਬ ਰਹੇ ਹਨ ‘ਤੇ ਪੰਜਾਬੀ ਇੰਡਸਟਰੀ ਨੂੰ ਬੁਲੰਦੀਆਂ ‘ਤੇ ਲੈ ਗਏ ਹਨ। ਹੁਣ ਉਨ੍ਹਾਂ ਨੇ ਆਪਣੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ ‘ਮੋਹ’ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਡਾਇਰੈਕਟਰ ਜਗਦੀਪ ਸਿੱਧੂ ਨੇ ਲੰਬੀ ਚੌੜੀ ਕੈਪਸ਼ਨ ਪਾਈ ਹੈ। ਜਿਸ ਚ ਉਨ੍ਹਾਂ ਨੇ ਦੱਸਿਆ ਕਿ ਇਹ ਕਹਾਣੀ ਕਿਵੇਂ ਉਨ੍ਹਾਂ ਕੋਲ ਪਹੁੰਚੀ। ਉਨ੍ਹਾਂ ਨੇ ਦੱਸਿਆ ਦੋ ਸਾਦੇ ਜਿਹੇ ਬੰਦੇ ਤਰਸੇਮ ਸਿੰਘ ਅਤੇ ਗੁਰਵਿੰਦਰ ਸਿੰਘ ਆਉਂਦੇ ਨੇ। ਪਹਿਲਾਂ ਦਾ ਜਗਦੀਪ ਸਿੱਧੂ ਨੂੰ ਲੱਗਿਆ ਕੇ ਕੋਈ ਐਵੇਂ ਹੀ ਬਸ ਮਿਲਣ ਵਾਸਤੇ ਆਏ ਨੇ।

ਜਿਸ ਕਰਕੇ ਉਨ੍ਹਾਂ ਨੇ ਸਿਰਫ 15 ਮਿੰਟ ਦਾ ਹੀ ਸਮਾਂ ਦਿੱਤਾ ਗਿਆ ਸੀ ਕਿ ਮੋਟੀ-ਮੋਟੀ ਜਿਹੀ ਕਹਾਣੀ ਸੁਣ ਦਓ। ਪਰ ਇਹ ਕਹਾਣੀ ਏਨੀਂ ਕਮਾਲ ਦੀ ਸੀ ਕਦੋਂ 15 ਮਿੰਟਾਂ ਤੋਂ ਚਾਰ ਘੰਟੇ ਲੰਘ ਗਏ ਪਤਾ ਹੀ ਨਹੀਂ ਚੱਲੇ। ਇਸ ਫ਼ਿਲਮ ਦੀ ਕਹਾਣੀ ਕਮਾਲ ਦੀ ਹੈ ਤੇ ਇਹ ਬਾਗੀ ਹੈ..ਬਾਬਾ ਸਭ ਦੇ ਸੁਫ਼ਨੇ ਪੂਰੇ ਕਰੇ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। ਜੇ ਗੱਲ ਕਰੀਏ ਫ਼ਿਲਮ ਮੋਹ ਦੇ ਪੋਸਟਰ ਦੀ ਤਾਂ ਉਹ ਦਿਲ ਨੂੰ ਛੂਹ ਜਾਣ ਵਾਲਾ ਹੈ। ਪੋਸਟਰ ਉੱਤੇ ਗਿਤਾਜ਼ ਤੇ ਸਰਗੁਣ ਮਹਿਤਾ ਫੀਚਰ ਕਰਦੇ ਹੋਏ ਨਜ਼ਰ ਆ ਰਹੇ ਹਨ, ਦੋਵਾਂ ਦੀ ਅੱਖਾਂ ‘ਚ ਹੰਝੂ ਨਿਕਲੇ ਹੋਏ ਨਜ਼ਰ ਆ ਰਹੇ ਹਨ। ਇਹ ਲਵ ਸਟੋਰੀ ਜੋ ਕਿ ਸਤੰਬਰ ਮਹੀਨੇ ਰਿਲੀਜ਼ ਹੋਵੇਗੀ। ਫ਼ਿਲਹਾਲ ਤਾਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪ੍ਰਸ਼ੰਸਕ ਇਸ ਫ਼ਿਲਮ ਨੂੰ ਦੇਖਣ ਲਈ ਕਾਫੀ ਜ਼ਿਆਦਾ ਉਤਸੁਕ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ...

ਸ਼ੱਕੀ ਡਰੋਨ ਦਿਖਣ ਤੋਂ ਬਾਅਦ 7 ਉਡਾਣਾਂ ਮੋੜੀਆਂ ਗਈਆਂ

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਨੂੰ ਸੰਚਾਲਨ ਖੇਤਰ...

ਦੋਹਤੇ ਨੇ ਪ੍ਰਾਪਰਟੀ ਖਾਤਰ ਨਾਨੀ ਨੂੰ ਉਤਾਰਿਆ ਮੌਤ ਦੇ ਘਾਟ, CCTV ਨੇ ਖੋਲ੍ਹਿਆ ਸਾਰਿਆ ਭੇਦ

ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਅਮਰੀਕਾ ਦੇ ਮਿਆਮੀ ਏਅਰਪੋਰਟ ‘ਤੇ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਕੇ ਗੱਡੀਆਂ ਨਾਲ ਟਕਰਾਇਆ, ਹੋਈਆਂ 5 ਮੌਤਾਂ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ...

‘ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, 4 ਦਿਨਾਂ ‘ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ’

ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

*ਬਠਿੰਡਾ; 5 ਸਤੰਬਰ: *ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ...

ਕਲਾਸਰੂਮ ਲਰਨਿੰਗ ਵਿੱਚ ਪੰਜਾਬ ਦਾ ਨੰਬਰ 1 ਸਥਾਨ ਅਧਿਆਪਕਾਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਮਨੀਸ਼ ਸਿਸੋਦੀਆ

ਹੁਸ਼ਿਆਰਪੁਰ 5 ਸਤੰਬਰ:ਅਧਿਆਪਕ ਦਿਵਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਦੇ...