ਅਦਾਕਾਰਾ ਸੋਨਾਕਸ਼ੀ ਸਿਨਹਾ ਜਲਦ ਹੀ ਫਿਲਮ ‘ਨਿਕਤਾ ਰਾਏ ਐਂਡ ਦਿ ਬੁੱਕ ਆਫ ਡਾਰਕਨੇਸ’ ‘ਚ ਨਜ਼ਰ ਆਵੇਗੀ। ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਰਾਹੀਂ ਉਨ੍ਹਾਂ ਦੇ ਭਰਾ ਕੁਸ਼ ਸਿਨਹਾ ਨਿਰਦੇਸ਼ਕ ਵਜੋਂ ਡੈਬਿਊ ਕਰ ਰਹੇ ਹਨ। ਹਾਲ ਹੀ ‘ਚ ਇਸ ਫਿਲਮ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਗਿਆ ਹੈ। ਫਿਲਮ ‘ਚ ਸੋਨਾਕਸ਼ੀ ਸਿਨਹਾ ਦੇ ਨਾਲ ਪਰੇਸ਼ ਰਾਵਲ, ਸੁਹੇਲ ਨਈਅਰ ਵੀ ਨਜ਼ਰ ਆਉਣਗੇ। ਸੋਨਾਕਸ਼ੀ ਆਪਣੇ ਭਰਾ ਦੇ ਨਿਰਦੇਸ਼ਨ ‘ਚ ਬਣੀ ਪਹਿਲੀ ਫਿਲਮ ‘ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਫਿਲਮ ਦਾ ਫਰਸਟ ਲੁੱਕ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ‘ਚ ਸੋਨਾਕਸ਼ੀ ਕਾਫੀ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਸ਼ੇਅਰ ਕੀਤੇ ਪੋਸਟਰ ‘ਚ ਉਸ ਦਾ ਸਾਈਡ ਚਿਹਰਾ ਨਜ਼ਰ ਆ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਨਿਕੀ ਭਗਨਾਨੀ, ਵਿੱਕੀ ਭਗਨਾਨੀ ਅਤੇ ਅੰਕੁਰ ਟਾਕਾਰਾਨੀ ਫਿਲਮ ‘ਨਿਕੀਤਾ ਰਾਏ ਐਂਡ ਦਿ ਬੁੱਕ ਆਫ ਡਾਰਕਨੇਸ’ ਦਾ ਨਿਰਮਾਣ ਕਰ ਰਹੇ ਹਨ। ਫਿਲਮ ਦਾ ਨਿਰਮਾਣ NVB ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਇਸ ਫਿਲਮ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋਈ ਹੈ। ਸੋਨਾਕਸ਼ੀ ਨੇ ਦੱਸਿਆ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ ਸਾਲ 2021 ‘ਚ ਰਿਲੀਜ਼ ਹੋਈ ਅਜੇ ਦੇਵਗਨ ਦੀ ਫਿਲਮ ‘ਭੁਜ- ਦਿ ਪ੍ਰਾਈਡ ਆਫ ਇੰਡੀਆ’ ‘ਚ ਨਜ਼ਰ ਆਈ ਸੀ। ਕੁਸ਼ ਦੀ ਗੱਲ ਕਰੀਏ ਤਾਂ ਉਹ ਅਦਾਕਾਰ ਸ਼ਤਰੂਘਨ ਸਿਨਹਾ ਦੇ ਛੋਟੇ ਬੇਟੇ ਹਨ। ਉਨ੍ਹਾਂ ਦੀ ਉਮਰ 39 ਸਾਲ ਹੈ। ਉਹ ਵਿਗਿਆਪਨ ਨਿਰਦੇਸ਼ਕ ਹਨ ਅਤੇ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕਰ ਚੁੱਕੇ ਹਨ। ਬਤੌਰ ਨਿਰਦੇਸ਼ਕ ਫਿਲਮ ‘ਨਿਕਿਤਾ ਰਾਏ’ ਉਨ੍ਹਾਂ ਦੀ ਪਹਿਲੀ ਫਿਲਮ ਹੋਵੇਗੀ।












