ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਅਦਾਕਾਰਾ ਨਿਮਰਤ ਖਹਿਰਾ (Nimrat Khaira) ਅੱਜ ਕਿਸੀ ਪਹਿਚਾਣ ਦੀ ਮੋਹਤਾਜ ਨਹੀ ਹੈ। ਨਿਮਰਤ ਨੂੰ ਪਸੰਦ ਕਰਨ ਵਾਲੇ ਲੋਕ ਨਾ ਸਿਰਫ਼ ਦੇਸ਼ ਬਲਕਿ ਵਿਦੇਸ਼ਾ ਵਿੱਚ ਵੀ ਮੌਜੂਦ ਹਨ। ਨਿਮਰਤ ਆਪਣੇ ‘ਐਸ ਪੀ ਦੇ ਰੈਂਕ ਵਰਗੀ’, ਦੁਬਈ ਵਾਲੇ ਸ਼ੇਖ, ਸੂਟ ਵਰਗੇ ਹਿੱਟ ਗੀਤਾਂ ਨਾਲ ਲਈ ਜਾਣੀ ਜਾਂਦੀ ਹੈ। ਗਾਇਕਾ ਅਤੇ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਨਿਮਰਤ ਖਹਿਰਾ ਬਹੁਤ ਖੁਬਸੂਰਤ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।
ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਜਲਦ ਹੀ ਉਹ ਦਿਲਜੀਤ ਦੋਸਾਂਝ ਦੇ ਨਾਲ ‘ਜੋੜੀ’ ਫ਼ਿਲਮ ‘ਚ ਦਿਖਾਈ ਦੇਣਗੇ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਤੀਜਾ ਪੰਜਾਬ’ ਵੀ ਆਈ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅੰਬਰਦੀਪ ਅਤੇ ਨਿਰਮਲ ਰਿਸ਼ੀ ਦਿਖਾਈ ਦਿੱਤੇ ਸਨ । ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ । ਸੌਂਕਣ ਸੌਂਕਣੇ ਫ਼ਿਲਮ ਦੇ ਸੈੱਟ ਤੋਂ ਵੀ ਅਦਾਕਾਰਾ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਐਮੀ ਵਿਰਕ ਅਤੇ ਸਰਗੁਣ ਮਹਿਤਾ ਅਹਿਮ ਭੂਮਿਕਾ ਨਿਭਾਓਂਦੇ ਦਿਖਾਈ ਦੇਣਗੇ। ਇਹ ਫਿਲਮ 13 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।












