June 6, 2026, 4:03 pm
----------- Advertisement -----------
HomeNewsEntertainmentਨੋਰਾ ਫਤੇਹੀ ਨੇ ਛੋਟੀ ਬੱਚੀ ਨਾਲ 'ਡਾਂਸ ਮੇਰੀ ਰਾਣੀ' 'ਤੇ ਮਚਾਇਆ ਧਮਾਲ,ਦੇਖੋ...

ਨੋਰਾ ਫਤੇਹੀ ਨੇ ਛੋਟੀ ਬੱਚੀ ਨਾਲ ‘ਡਾਂਸ ਮੇਰੀ ਰਾਣੀ’ ‘ਤੇ ਮਚਾਇਆ ਧਮਾਲ,ਦੇਖੋ ਵਾਇਰਲ ਵੀਡੀਓ

Published on

----------- Advertisement -----------

ਮੁੰਬਈ: ਡਾਂਸਿੰਗ ਕੁਈਨ ਨੋਰਾ ਫਤੇਹੀ ਦਾ ਕ੍ਰੇਜ਼ ਹਰ ਉਮਰ ਦੇ ਲੋਕਾਂ ‘ਚ ਹੈ। ਬੱਚੇ, ਬੁੱਢੇ, ਜਵਾਨ, ਹਰ ਕੋਈ ਉਸ ਦੀ ਡਾਂਸਿੰਗ ਮੂਵਜ਼ ਅਤੇ ਸਟਾਈਲ ਦਾ ਦੀਵਾਨਾ ਹੈ। ਵਰਤਮਾਨ ਵਿੱਚ, ਨੋਰਾ ਆਈਫਾ (ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ) ਅਵਾਰਡ ਵਿੱਚ ਸ਼ਾਮਲ ਹੋਣ ਲਈ ਅਬੂ ਧਾਬੀ ਪਹੁੰਚੀ ਹੈ। ਸਿਤਾਰਿਆਂ ਨਾਲ ਭਰੀ ਇਸ ਰਾਤ ਤੋਂ ਪਹਿਲਾਂ, ਨੋਰਾ ਆਪਣੇ ਪ੍ਰਦਰਸ਼ਨ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ। ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਤੁਹਾਡਾ ਦਿਲ ਜਿੱਤ ਲਵੇਗਾ। ਪਾਪਰਾਜ਼ੀ ਵਾਇਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਨੋਰਾ ਫਤੇਹੀ ਨੂੰ ਆਪਣੇ ਛੋਟੇ ਪ੍ਰਸ਼ੰਸਕ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਕਲਿੱਪ ‘ਚ ਨੋਰਾ ਨੂੰ ਬੱਚੀ ਨਾਲ ਪਿਆਰ ਕਰਦੇ ਦੇਖਿਆ ਜਾ ਸਕਦਾ ਹੈ।

ਨੋਰਾ ਫਤੇਹੀ ਦਾ ਇਸ ਛੋਟੀ ਬੱਚੀ ਨਾਲ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਧੂਮ ਮਚਾ ਰਿਹਾ ਹੈ। ਵੀਡੀਓ ‘ਚ ਨੋਰਾ ਇਸ ਬੱਚੀ ਨਾਲ ਗੱਲ ਕਰ ਰਹੀ ਹੈ। ਪਿਆਰੀ ਬੱਚੀ ਨੋਰਾ ਫਤੇਹੀ ਨੂੰ ਬਹੁਤ ਧਿਆਨ ਨਾਲ ਦੇਖ ਰਹੀ ਹੈ। ਉਹ ਬੱਚੀ ਆਪਣੇ ਤੋਤਲੇ ਅੰਦਾਜ਼ ਦੇ ਨਾਲ ਨੋਰਾ ਦਾ ਨਾਮ ਵੀ ਲੈਂਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਨੋਰਾ ਆਪਣੇ ਸੁਪਰਹਿੱਟ ਗੀਤ ਡਾਂਸ ਮੇਰੀ ਰਾਣੀ ‘ਤੇ ਇਸ ਬੱਚੀ ਦੇ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ । ਬੱਚੀ ਵੀ ਉਸ ਨੂੰ ਦੇਖ ਕੇ ਮਜ਼ੇਦਾਰ ਅੰਦਾਜ਼ ‘ਚ ਨੱਚ ਰਹੀ ਹੈ। ਨੋਰਾ ਫਤੇਹੀ ਇਸ ਛੋਟੀ ਬੱਚੀ ਨੂੰ ਡਾਂਸ ਕਰਦੇ ਹੋਏ ਪਿਆਰ ਕਰ ਰਹੀ ਹੈ। ਮਜ਼ਾਕੀਆ ਅੰਦਾਜ਼ ਵਿੱਚ ਨੋਰਾ ਕਹਿ ਰਹੀ ਹੈ ਕਿ ਉਹ ਇਸ ਬੱਚੀ ਨੂੰ ਘਰ ਲੈ ਜਾ ਰਹੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਨੋਰਾ ਬੱਚੀ ਨੂੰ ਪਿਆਰ ਦੇ ਨਾਲ ਕਿੱਸ ਕਰਦੀ ਹੈ ਤੇ ਉਸ ਦੇ ਕੱਪੜਿਆਂ ਦੀ ਤਾਰੀਫ ਵੀ ਕਰਦੀ ਹੈ। ਨੋਰਾ ਫਤੇਹੀ ਅਤੇ ਇਸ ਛੋਟੀ ਬੱਚੀ ਦੀ ਕਿਊਟ ਬੌਂਡਿੰਗ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...