June 6, 2026, 2:01 pm
----------- Advertisement -----------
HomeNewsEntertainmentਪਾਰਸ ਛਾਬੜਾ ਨੇ ਦੇਰ ਰਾਤ ਮਾਹਿਰਾ ਸ਼ਰਮਾ ਨਾਲ ਇੰਝ ਸੈਲੀਬ੍ਰੇਟ ਕੀਤਾ ਆਪਣਾ...

ਪਾਰਸ ਛਾਬੜਾ ਨੇ ਦੇਰ ਰਾਤ ਮਾਹਿਰਾ ਸ਼ਰਮਾ ਨਾਲ ਇੰਝ ਸੈਲੀਬ੍ਰੇਟ ਕੀਤਾ ਆਪਣਾ ਜਨਮਦਿਨ

Published on

----------- Advertisement -----------

‘ਬਿੱਗ ਬੌਸ’ ਦੇ 13 ਵੇਂ ਸੀਜ਼ਨ ‘ਚ ਨਜ਼ਰ ਆਏ ਅਦਾਕਾਰ ਪਾਰਸ ਛਾਬੜਾ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਪਾਰਸ ਦਾ ਜਨਮ 11 ਜੁਲਾਈ 1990 ਨੂੰ ਦਿੱਲੀ ਵਿੱਚ ਹੋਇਆ ਸੀ। ਦਰਅਸਲ 11 ਜੁਲਾਈ ਨੂੰ ਪਾਰਸ ਆਪਣਾ 32 ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਭਾਵੇਂ ਪਾਰਸ ਦਾ ਅੱਜ ਜਨਮਦਿਨ ਹੈ ਪਰ ਐਤਵਾਰ ਰਾਤ ਤੋਂ ਹੀ ਉਹ ਆਪਣੇ ਜਨਮਦਿਨ ਦਾ ਜਸ਼ਨ ਮਨਾ ਰਹੇ ਹਨ। ਇਸ ਖ਼ਾਸ ਦਿਨ ’ਤੇ ਪਾਰਸ ਨੇ ਮਾਹਿਰਾ ਅਤੇ ਆਪਣੇ ਕੁਝ ਦੋਸਤਾਂ ਨਾਲ ਜਨਮਦਿਨ ਸੈਲੀਬ੍ਰੇਟ ਕੀਤਾ। ਮਾਹਿਰਾ ਨੇ ਇਸ ਜਸ਼ਨ ਦੀਆਂ ਕੁਝ ਵੀਡੀਓ ਇੰਸਟਾਸਟੋਰੀ ’ਤੇ ਸਾਂਝੀਆਂ ਕੀਤੀਆਂ ਹਨ , ਜੋ ਹੁਣ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਵੀਡੀਓ ’ਚ ਪਾਰਸ ਜਨਮਦਿਨ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਪਾਰਸ ਕੇਕ ਨਾਲ ਪੋਜ਼ ਦੇ ਰਹੇ ਹਨ। ਮਾਹਿਰਾ ਨੇ ਵੀ ਪਾਰਸ ਨੂੰ ਕੇਕ ਖ਼ਵਾ ਰਹੀ ਹੈ। ਪਾਰਸ ਦੇ ਟੀ.ਵੀ ਸੀਰੀਅਲ ’ਚ ਕੰਮ ਦੀ ਗੱਲ ਕਰੀਏ ਤਾਂ ਪਾਰਸ ਨੇ ਕਈ ਸੀਰੀਅਲਾਂ ’ਚ ਕੰਮ ਕੀਤਾ ਹੈ ਪਰ ਉਨ੍ਹਾਂ ਨੂੰ ਬਿਗ ਬਾਸ ਤੋਂ ਕਾਫ਼ੀ ਪ੍ਰਸਿੱਧੀ ਮਿਲੀ। ਪਾਰਸ ਵੀ ਸ਼ੋਅ ਦੇ ਫ਼ਿਨਾਲੇ ’ਚ ਪਹੁੰਚੇ ਸਨ ਪਰ ਉਨ੍ਹਾਂ ਨੇ ਪੈਸੇ ਲੈ ਕੇ ਸ਼ੋਅ ਛੱਡ ਦਿੱਤਾ ਸੀ। ਪਾਰਸ ਛਾਬੜਾ ਨੇ ਸਾਲ 2014 ‘ਚ ਫਿਲਮ ‘M3 – ਮਿਡਸਮਰ ਮਿਡਨਾਈਟ ਮੁੰਬਈ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਨਿਰਦੇਸ਼ਕ ਬ੍ਰਿਜ ਭੂਸ਼ਣ ਦੀ ਇਸ ਫਿਲਮ ਵਿੱਚ ਪਾਰਸ ਨੇ ਮੁੱਖ ਭੂਮਿਕਾ ਨਿਭਾਈ ਹੈ।

ਫਿਲਮ ‘ਚ ਪਾਰਸ ਦੇ ਨਾਲ ਸਾਰਾ ਖਾਨ, ਕਿਰਨ ਕੁਮਾਰ ਵੀ ਅਹਿਮ ਭੂਮਿਕਾਵਾਂ ‘ਚ ਸਨ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ। ਪਾਰਸ ਨੇ 2015 ਵਿੱਚ ਫਿਰ ਤੋਂ ਟੈਲੀਵਿਜ਼ਨ ਦੀ ਦੁਨੀਆ ਵੱਲ ਰੁਖ ਕੀਤਾ। ਉਸਨੇ ਇੱਕ ਵਾਰ ਫਿਰ ਐਮਟੀਵੀ ਦੇ ਰਿਐਲਿਟੀ ਸ਼ੋਅ ‘ਸਪਲਿਟਸਵਿਲਾ’ ਦੇ ਸੀਜ਼ਨ 8 ਵਿੱਚ ਹਿੱਸਾ ਲਿਆ। ਹਾਲਾਂਕਿ, ਉਹ ਦੂਜੀ ਵਾਰ ਸ਼ੋਅ ਜਿੱਤਣ ਵਿੱਚ ਅਸਫਲ ਰਹੇ। ਇਸ ਤੋਂ ਬਾਅਦ ਪਾਰਸ ‘ਬਧੋ ਬਹੂ’, ‘ਆਰੰਭ’, ‘ਕਰਨਸੰਗੀਨੀ’, ‘ਅਘੋਰੀ’ ਵਰਗੇ ਸ਼ੋਅ ਸਮੇਤ ਕਈ ਮਸ਼ਹੂਰ ਟੀਵੀ ਸੀਰੀਅਲਾਂ ‘ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...