ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਜੋ ਕਿ ਬਹੁਤ ਜਲਦ ਪਿਤਾ ਬਣਨ ਵਾਲੇ ਹਨ, ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਜੋ ਕਿ ਪ੍ਰੈਗਨੈਂਟ ਹੈ। ਬੱਚੇ ਦੇ ਇਸ ਸੰਸਾਰ ‘ਚ ਆਉਣ ਤੋਂ ਪਹਿਲਾਂ ਇਸ ਜੋੜੇ ਨੇ ਬੇਬੀ ਸ਼ਾਵਰ ਪਾਰਟੀ ਰੱਖੀ ਜਿਸ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ। ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਸਾਡੇ ਸੁਫ਼ਨੇ ਸੱਚ ਹੋ ਰਹੇ ਨੇ, ਰੱਬ ਦਿਆਲੂ ਹੈ…ਲਵ ਯੂ ਬੇਬੀ ਅਤੇ ਬੇਬੀ ਵੀ’ ਤੇ ਨਾਲ ਹੀ ਹਾਰਟ ਵਾਲੇ ਇਮੋਜ਼ੀ ਵੀ ਸਾਂਝਾ ਕੀਤਾ ਹੈ।
ਇਨ੍ਹਾਂ ਤਸਵੀਰਾਂ ‘ਚ ਦੇਖ ਸਕਦੇ ਹੋ ਪਰਮੀਸ਼ ਨੇ ਗਰੀਨ ਰੰਗ ਵਾਲਾ ਪੈਂਟ ਕੋਟ ਪਾਇਆ ਹੋਇਆ ਤੇ ਪਤਨੀ ਗੀਤ ਗਰੇਵਾਲ ਵਰਮਾ ਨੇ ਪਿੰਕ ਰੰਗ ਵਾਲੀ ਡਰੈੱਸ ਪਾਈ ਹੋਈ ਹੈ। ਇਸ ਤੋਂ ਇਲਾਵਾ ਸ਼ਾਨਦਾਰ ਢੰਗ ਦੇ ਨਾਲ ਇਸ ਪਾਰਟੀ ਹਾਲ ਨੂੰ ਸਜਾਇਆ ਹੋਇਆ ਹੈ ਤੇ ਵੱਡੇ-ਵੱਡੇ ਅੱਖਰਾਂ ਚ ਲਿਖਿਆ ਗਿਆ ਹੈ ‘BABY VERMA’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਆਪਣੀ ਸ਼ੁਭਕਾਮਨਾਵਾਂ ਕਪਲ ਨੂੰ ਦੇ ਰਹੇ ਹਨ।












