ਨਵੀਂ ਦਿੱਲੀ— ਸ਼ਾਹਰੁਖ ਦੀ ਫਿਲਮ ‘ਪਠਾਨ’ ਨੇ ਰਿਲੀਜ਼ ਦੇ 12ਵੇਂ ਦਿਨ ਵੀ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। 4 ਸਾਲ ਬਾਅਦ ਸ਼ਾਹਰੁਖ ਨੇ ਅਜਿਹੀ ਵਾਪਸੀ ਕੀਤੀ, ਜੋ ਭਾਰਤੀ ਸਿਨੇਮਾ ਦੇ ਇਤਿਹਾਸ ‘ਚ ਹਮੇਸ਼ਾ ਲਈ ਦਰਜ ਹੋ ਗਈ। ਸ਼ਾਹਰੁਖ 4 ਸਾਲ ਪਹਿਲਾਂ ਫਿਲਮ ‘ਜ਼ੀਰੋ’ ‘ਚ ਨਜ਼ਰ ਆਏ ਸਨ, ਜੋ ਬਾਕਸ ਆਫਿਸ ‘ਤੇ ਫਲਾਪ ਸਾਬਤ ਹੋਈ ਸੀ। ਅਜਿਹੇ ‘ਚ ਸ਼ਾਹਰੁਖ ਦੀ ਇਹ ਵਾਪਸੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਪਠਾਨ 25 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਉਦੋਂ ਤੋਂ ਹੀ ਬਾਕਸ ਆਫਿਸ ‘ਤੇ ਦਬਦਬਾ ਬਣਾ ਰਹੀ ਹੈ। ਫਿਲਮ ਨੇ ਰਿਲੀਜ਼ ਦੇ 12ਵੇਂ ਦਿਨ ਵੀ ਚੰਗਾ ਪ੍ਰਦਰਸ਼ਨ ਕੀਤਾ। ਪਠਾਨ ਨੇ 11ਵੇਂ ਦਿਨ ਲਗਭਗ 22 ਕਰੋੜ ਰੁਪਏ ਦਾ ਆਲ ਇੰਡੀਆ ਨੈੱਟ ਕਲੈਕਸ਼ਨ ਕੀਤਾ।
ਦੂਜੇ ਪਾਸੇ 12ਵੇਂ ਦਿਨ ਭਾਰਤ ‘ਚ ਫਿਲਮ ਦੀ ਕਮਾਈ 28 ਕਰੋੜ ਦੇ ਕਰੀਬ ਰਹੀ। ਯਾਨੀ ਫਿਲਮ ਹੁਣ ਤੱਕ 429 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 727.66 ਕਰੋੜ ਦਾ ਕਲੈਕਸ਼ਨ ਕੀਤਾ ਹੈ। ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਨੇ 11 ਦਿਨਾਂ ‘ਚ 401 ਕਰੋੜ ਦੀ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ, ਭਾਰਤੀ ਬਾਕਸ ਆਫਿਸ ‘ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ ਦੰਗਲ ਨੇ 387.38 ਕਰੋੜ ਰੁਪਏ, ਸੰਜੂ ਨੇ 342.57 ਕਰੋੜ ਰੁਪਏ ਅਤੇ ਪੀਕੇ ਨੇ 340.8 ਕਰੋੜ ਰੁਪਏ ਕਮਾਏ ਸਨ। ਸ਼ਾਹਰੁਖ ਖਾਨ ਦੀ ਪਠਾਨ ਨੂੰ ਆਦਿਤਿਆ ਚੋਪੜਾ ਨੇ 250 ਕਰੋੜ ਦੇ ਬਜਟ ‘ਚ ਬਣਾਇਆ ਹੈ। ਇਸ ਤਰ੍ਹਾਂ ਫਿਲਮ ਨੇ ਆਪਣੇ ਬਜਟ ਤੋਂ ਵੱਧ ਕਮਾਈ ਕੀਤੀ ਹੈ।











