June 10, 2026, 11:04 pm
----------- Advertisement -----------
HomeNewsEntertainmentਇੱਕ-ਦੂਜੇ ਦੀਆਂ ਬਾਹਾਂ 'ਚ ਨਜ਼ਰ ਆਏ ਆਲੀਆ-ਰਣਬੀਰ, ਰਿਲੀਜ਼ ਹੋਇਆ ਫਿਲਮ ''ਬ੍ਰਹਮਾਸਤਰ'' ਦਾ...

ਇੱਕ-ਦੂਜੇ ਦੀਆਂ ਬਾਹਾਂ ‘ਚ ਨਜ਼ਰ ਆਏ ਆਲੀਆ-ਰਣਬੀਰ, ਰਿਲੀਜ਼ ਹੋਇਆ ਫਿਲਮ ”ਬ੍ਰਹਮਾਸਤਰ” ਦਾ ਪੋਸਟਰ

Published on

----------- Advertisement -----------

ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਅਤੇ ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਬਾਲੀਵੁੱਡ ਗਲਿਆਰਿਆਂ ‘ਚ ਆਪਣੇ ਵਿਆਹ ਦੀਆਂ ਖਬਰਾਂ ਕਾਰਨ ਸੁਰਖੀਆਂ ‘ਚ ਹਨ। ਦੋਵਾਂ ਦੇ ਵਿਆਹ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਹੀ ਹੈ। ਖਬਰ ਹੈ ਕਿ ਬਹੁਤ ਜਲਦ ਆਲੀਆ-ਰਣਬੀਰ ਇਕ-ਦੂਜੇ ਦੇ ਨਾਲ ਨਜ਼ਰ ਆਉਣਗੇ। ਆਲੀਆ ਅਤੇ ਰਣਬੀਰ ਦੀ ਆਉਣ ਵਾਲੀ ਫਿਲਮ ‘ਬ੍ਰਹਮਾਸਤਰ’ ਦਾ ਪੋਸਟਰ ਰਿਲੀਜ਼ ਕੀਤਾ ਹੈ, ਜਿਸ ‘ਚ ਦੋਵਾਂ ਦੀ ਕੈਮਿਸਟਰੀ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀ ਹੈ। ਪੋਸਟਰ ‘ਚ ਆਲੀਆ ਅਤੇ ਰਣਬੀਰ ਇਕ-ਦੂਜੇ ਦੇ ਪਿਆਰ ‘ਚ ਡੁੱਬੇ ਨਜ਼ਰ ਆ ਰਹੇ ਹਨ। ਰਣਬੀਰ ਦੇ ਕੱਪੜਿਆਂ ‘ਚੋਂ ਅੱਗ ਨਿਕਲ ਰਹੀ ਹੈ। ਦੋਵੇਂ ਥੋੜ੍ਹਾ ਜ਼ਖਮੀ ਲੱਗ ਰਹੇ ਹਨ।

ਪੋਸਟਰ ਦੇ ਨਾਲ ਅਰਿਜੀਤ ਸਿੰਘ ਦੀ ਆਵਾਜ਼ ‘ਚ ਫਿਲਮ ਦਾ ਪਹਿਲਾ ਟਰੈਕ ‘ਕੇਸਰੀਆ’ ਵੀ ਰਿਲੀਜ਼ ਕੀਤਾ ਗਿਆ ਹੈ। ਪੋਸਟਰ ਦੇ ਬੈਕਗਰਾਊਂਡ ‘ਚ ‘ਕੇਸਰੀਆ’ ਦੀਆਂ ਕੁਝ ਖ਼ੂਬਸੂਰਤ ਲਾਈਆਂ ਸੁਣੀਆਂ ਜਾ ਰਹੀਆਂ ਹਨ। ਰਣਬੀਰ ਅਤੇ ਆਲੀਆ ਦੀ ਲਵ ਕੈਮਿਸਟਰੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਆਲੀਆ ਨੇ ਲਿਖਿਆ-ਲਵ ਔਰ ਲਾਈਟ। ਪ੍ਰਸ਼ੰਸਕ ਇਸ ਪੋਸਟਰ ਨੂੰ ਖੂਬ ਪਿਆਰ ਦੇ ਰਹੇ ਹਨ। ਦੱਸ ਦੇਈਏ ਕਿ ‘ਬ੍ਰਹਮਾਸਤਰ’ 9 ਸਤੰਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫਿਲਮ ‘ਚ ਆਲੀਆ-ਰਣਬੀਰ ਤੋਂ ਇਲਾਵਾ ਅਮਿਤਾਭ ਬੱਚਨ ਅਤੇ ਮੌਨੀ ਰਾਏ ਵੀ ਮੁੱਖ ਭੂਮਿਕਾ ‘ਚ ਹਨ। ਆਯਾਨ ਮੁਖਰਜੀ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। ਪ੍ਰਸ਼ੰਸਕ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਪਨਾ ਚੌਧਰੀ ਪਤੀ ਖਿਲਾਫ ਪਹੁੰਚੀ ਅਦਾਲਤ, ਲਾਏ ਕੁੱਟਮਾਰ ਦੇ ਇਲਜ਼ਾਮ, 2020 ‘ਚ ਹੋਈ ਸੀ ਲਵ ਮੈਰਿਜ

ਹਰਿਆਣਵੀ ਸਿੰਗਰ, ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਨੂੰ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਮਹੱਤਵਪੂਰਨ...

ਰਿਕਾਰਡ ਸਮੇਂ ‘ਚ ਪਾਰਦਰਸ਼ੀ ਪ੍ਰਕਿਰਿਆ ਜ਼ਰੀਏ 11 ਜ਼ਿਲ੍ਹਾ ਸਿਸਟਮ ਮੈਨੇਜਰ ਅਤੇ 37 ਸਹਾਇਕ ਸਿਸਟਮ ਮੈਨੇਜਰ ਕੀਤੇ ਗਏ ਭਰਤੀ

*ਚੰਡੀਗੜ੍ਹ, 10 ਜੂਨ:* ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ...

ਸੂਬੇ ਭਰ ਵਿੱਚ ਇਕੋ ਨੀਤੀ ਲਾਗੂ ਕੀਤੀ ਜਾਵੇਗੀ ਜੋ ਕਿਸੇ ਖ਼ਾਸ ਸ਼ਹਿਰ ਤੱਕ ਸੀਮਤ ਨਹੀਂ ਹੋਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 10 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਚੀਮਾ ਮੰਡੀ ‘ਚ ਸਨਸਨੀਖੇਜ਼ ਘਟਨਾ: ਸ਼ਖਸ ਨੇ ਪੀਟਰ ਰੇਹੜੇ ‘ਚ ਅੱਗ ਲਗਾ ਕੇ ਕੀਤਾ ਆਪਣਾ ਸਸਕਾਰ ! ਪੁਲਿਸ ਕਰ ਰਹੀ ਜਾਂਚ

ਚੀਮਾ ਦੀ ਅਨਾਜ ਮੰਡੀ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ,...

ਹਰਿਆਣਾ ਸਿੱਖ ਗੁ:ਮੈਨੇਜਮੈਂਟ ਕਮੇਟੀ ਦਾ ਜਥਾ ਪਾਕਿਸਤਾਨ ਜਾਣ ਤੋਂ ਰੁੱਕਿਆ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ...

ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 9 ਜੂਨ*ਮੌਜੂਦਾ ਸਮੇਂ ਪੰਜਾਬ ਨਵੀਨ ਵਿਚਾਰਾਂ, ਵਿਲੱਖਣ ਸੋਚ ਅਤੇ ਉੱਦਮੀ ਨੌਜਵਾਨਾਂ ਵੱਲੋਂ ਲੀਹੋਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

*ਨਵੀਂ ਦਿੱਲੀ/ਪੰਜਾਬ, 09 ਜੂਨ , 2026*ਪੰਜਾਬ ਦੇ ਹਿੰਦੂ ਵਪਾਰੀਆਂ ਦੇ ਇੱਥੇ ਮੰਗਲਵਾਰ ਨੂੰ ਇੱਕ...