ਪ੍ਰਿਯੰਕਾ ਚੋਪੜਾ ਆਪਣੇ ਪਰਿਵਾਰ ਨਾਲ ਆਨੰਦ ਲੈਣ ਲਈ ਇੱਕ ਵੀ ਪਲ ਨਹੀਂ ਛੱਡਦੀ। ਪ੍ਰਿਯੰਕਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਦੇਸੀ ਗਰਲ ਨੇ ਤਾਜ਼ਾ ਵੀਡੀਓ ਪੋਸਟ ਕੀਤੀ ਹੈ। ਇਸ ‘ਚ ਉਹ ਆਪਣੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਨਜ਼ਰ ਆ ਰਹੀ ਹੈ। ਵੀਡੀਓ ‘ਚ ‘ਸਸੁਰਾਲ ਗੇਂਦਾ ਫੂਲ’ ਸੁਣਾਈ ਦੇ ਰਿਹਾ ਹੈ। ਪ੍ਰਿਅੰਕਾ ਚੋਪੜਾ ਆਪਣੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਵੀਕੈਂਡ ਦਾ ਆਨੰਦ ਲੈ ਰਹੀ ਹੈ। ਵੀਡੀਓ ‘ਚ ਮਾਲਤੀ ਗੁਲਾਬੀ ਰੰਗ ਦਾ ਫ੍ਰੌਕ ਅਤੇ ਮੈਚਿੰਗ ਬੋ ਹੈੱਡਬੈਂਡ ਪਹਿਨੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਮਾਲਤੀ ਨੂੰ ਫੜਿਆ ਹੋਇਆ ਹੈ। ਹਾਲਾਂਕਿ ਇਸ ‘ਚ ਮਾਲਤੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਬੈਕਗ੍ਰਾਊਂਡ ‘ਚ ‘ਸਸੁਰਾਲ ਗੇਂਦਾ ਫੂਲ’ ਗੀਤ ਚੱਲ ਰਿਹਾ ਹੈ।
ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਮਾਲਤੀ ਅਤੇ ਅਦਾਕਾਰਾ ਇਸ ਗੀਤ ਦਾ ਕਾਫੀ ਮਜ਼ਾ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਇਸ ਸਾਲ ਜਨਵਰੀ ‘ਚ ਮਾਤਾ-ਪਿਤਾ ਬਣੇ ਸਨ। ਮਾਲਤੀ ਦਾ ਜਨਮ ਸਰੋਗੇਸੀ ਰਾਹੀਂ ਹੋਇਆ ਸੀ। ਮਦਰਸ ਡੇ ‘ਤੇ ਅਦਾਕਾਰਾ ਨੇ ਪੋਸਟ ਲਿਖ ਕੇ ਕਿਹਾ ਸੀ ਕਿ ਉਹ 100 ਤੋਂ ਵੱਧ ਦਿਨ NICU ਵਿੱਚ ਬਿਤਾਉਣ ਤੋਂ ਬਾਅਦ ਘਰ ਆਈ ਹੈ।ਹਾਲਾਂਕਿ ਜੋੜੇ ਨੇ ਅਜੇ ਤੱਕ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਦੀ ਫਿਲਮ ਇਟਸ ਆਲ ਕਮਿੰਗ ਬੈਕ ਟੂ ਮੀ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਫਰਹਾਨ ਅਖਤਰ ਦੀ ਫਿਲਮ ‘ਜੀ ਲੇ ਜ਼ਾਰਾ’ ‘ਚ ਆਲੀਆ ਭੱਟ ਅਤੇ ਕੈਟਰੀਨਾ ਕੈਫ ਨਾਲ ਕੰਮ ਕਰ ਰਹੀ ਹੈ।












