November 19, 2026, 3:11 am
----------- Advertisement -----------
HomeNewsEntertainmentਪ੍ਰਿਯੰਕਾ ਚੋਪੜਾ ਨੇ ਸਟੇਜ 'ਤੇ ਸਭ ਦੇ ਸਾਹਮਣੇ ਪਤੀ ਨਿਕ ਜੋਨਸ ਨੂੰ...

ਪ੍ਰਿਯੰਕਾ ਚੋਪੜਾ ਨੇ ਸਟੇਜ ‘ਤੇ ਸਭ ਦੇ ਸਾਹਮਣੇ ਪਤੀ ਨਿਕ ਜੋਨਸ ਨੂੰ ਕੀਤਾ ਕਿੱਸ , ਦੇਖੋ ਵਾਇਰਲ ਵੀਡੀਓ

Published on

----------- Advertisement -----------

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੀ ਪ੍ਰਿਅੰਕਾ ਚੋਪੜਾ ਅੱਜ ਗਲੋਬਲ ਸਟਾਰ ਬਣ ਚੁੱਕੀ ਹੈ। ਅਦਾਕਾਰੀ ਦੇ ਨਾਲ-ਨਾਲ ਪ੍ਰਿਯੰਕਾ ਆਪਣੇ ਸੋਸ਼ਲ ਵਰਕ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ। ਹਾਲ ਹੀ ‘ਚ ਪ੍ਰਿਅੰਕਾ ਯੂਕਰੇਨ ਤੋਂ ਆਏ ਸ਼ਰਨਾਰਥੀਆਂ ਨੂੰ ਮਿਲਣ ਪੋਲੈਂਡ ਪਹੁੰਚੀ ਸੀ। ਇਸ ਦੌਰਾਨ ਪ੍ਰਿਅੰਕਾ ਚੋਪੜਾ ਗਲੋਬਲ ਸਿਟੀਜ਼ਨ ਫੈਸਟੀਵਲ ਦੀ ਮੇਜ਼ਬਾਨੀ ਕਰਦੀ ਨਜ਼ਰ ਆਈ। ਜਿੱਥੇ ਉਨ੍ਹਾਂ ਦੇ ਪਤੀ ਨਿਕ ਜੋਨਸ ‘ਜੋਨਸ ਬ੍ਰਦਰਜ਼’ ਨਾਲ ਪਰਫਾਰਮ ਕਰਦੇ ਨਜ਼ਰ ਆਏ। ਹਾਲਾਂਕਿ, ਜੋਨਸ ਅਤੇ ਪ੍ਰਿਅੰਕਾ ਦੀ ਲਵ ਕੈਮਿਸਟਰੀ ਨੇ ਪੂਰੇ ਈਵੈਂਟ ਦੌਰਾਨ ਲੋਕਾਂ ਦਾ ਧਿਆਨ ਖਿੱਚਿਆ। ਨਿਊਯਾਰਕ ਦੇ ਸੈਂਟਰਲ ਪਾਰਕ ‘ਚ ਸ਼ਨੀਵਾਰ ਨੂੰ ਗਲੋਬਲ ਸਿਟੀਜ਼ਨ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਪ੍ਰਿਅੰਕਾ ਚੋਪੜਾ ਜੋਨਸ ਇਸ ਫੈਸਟੀਵਲ ਨੂੰ ਹੋਸਟ ਕਰਦੀ ਨਜ਼ਰ ਆਈ।

ਸ਼ੋਅ ਦੌਰਾਨ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਨਿਕ ਜੋਨਸ ਅਤੇ ਨਿਕ ਜੋਨਸ ਸਾਰਿਆਂ ਦੇ ਸਾਹਮਣੇ ਇਕ-ਦੂਜੇ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ, ਜੋਨਸ ਬ੍ਰਦਰਜ਼ ਗਲੋਬਲ ਸਿਟੀਜ਼ਨ ਫੈਸਟੀਵਲ ਦੇ ਸਟੇਜ ‘ਤੇ ਪ੍ਰਦਰਸ਼ਨ ਕਰਨ ਤੋਂ ਬਾਅਦ ਇੱਕ ਜਾਣ-ਪਛਾਣ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ, ਸ਼ੁਰੂਆਤ ਦੇ ਅਖੀਰਲੇ ਹਿੱਸੇ ਵਿੱਚ, ਨਿਕ ਜੋਨਸ ਨੇ ਇੱਕ ਪਿਆਰੀ ਜਾਣ-ਪਛਾਣ ਦੇ ਨਾਲ ਪਤਨੀ ਪ੍ਰਿਅੰਕਾ ਨੂੰ ਸਟੇਜ ‘ਤੇ ਬੁਲਾਇਆ। ਇਸ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਆਉਂਦੇ ਹੀ ਸਭ ਦੇ ਸਾਹਮਣੇ ਸਟੇਜ ‘ਤੇ ਨਿਕ ਨੂੰ ਕਿੱਸ ਕਰਨਾ ਸ਼ੁਰੂ ਕਰ ਦਿੰਦੀ ਹੈ। ਹਾਲਾਂਕਿ ਇਸ ਤੋਂ ਬਾਅਦ ਪ੍ਰਿਅੰਕਾ ਨੇ ਜੋਨਸ ਬ੍ਰਦਰਜ਼ ਨੂੰ ਗਲੇ ਵੀ ਲਗਾਇਆ। ਵੀਡੀਓ ‘ਚ ਪ੍ਰਿਅੰਕਾ ਚੋਪੜਾ ਰੰਗੀਨ ਪਹਿਰਾਵੇ ‘ਚ ਬੜੇ ਉਤਸ਼ਾਹ ਨਾਲ ਗਲੋਬਲ ਸਿਟੀਜ਼ਨ ਫੈਸਟੀਵਲ ਦੀ ਮੇਜ਼ਬਾਨੀ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਪ੍ਰਿਅੰਕਾ ਚੋਪੜਾ ਦਾ ਕੂਲ ਅੰਦਾਜ਼ ‘ਚ ਕਾਲਾ ਚਸ਼ਮਾ ਪਹਿਨੀ ਨਜ਼ਰ ਆ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਿੰਨਾ ਚਿਰ ਪੰਜਾਬ ਵਿਚ ‘ਆਪ’ ਦੀ ਸਰਕਾਰ ਰਹੇਗੀ, ਭਲਾਈ ਸਕੀਮਾਂ ਜਾਰੀ ਰਹਿਣਗੀਆਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੁਹਰਾਇਆ ਕਿ ਜਿੰਨਾ ਚਿਰ ਪੰਜਾਬ ਵਿਚ...

Spicejet ਦੀਆਂ ਉਡਾਣਾਂ ਪ੍ਰਭਾਵਿਤ, ਮੁੰਬਈ ਹਵਾਈ ਅੱਡੇ ’ਤੇ ਕਈ-ਕਈ ਘੰਟਿਆਂ ਤੋਂ ਸੈਂਕੜੇ ਯਾਤਰੀ ਫਸੇ, ਮਚੀ ਹਾਹਾਕਾਰ

ਸੋਮਵਾਰ ਅਤੇ ਮੰਗਲਵਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਸਪਾਈਸਜੈੱਟ (Spicejet Flights) ਦੇ ਸੈਂਕੜੇ ਯਾਤਰੀਆਂ ਨੂੰ...

 ਪੰਜਾਬ ਸਰਕਾਰ ਸਾਲ 2016 ਤੋਂ ਡੀਏ ਦਾ ਬਕਾਇਆ ਜਾਰੀ ਕਰਨ ‘ਤੇ ਕਰ ਰਹੀ ਵਿਚਾਰ

ਪੰਜਾਬ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਜਾਣੂ ਕਰਾਇਆ ਕਿ ਉਹ...

ਫਿਰ ਸਜੇਗੀ ਟੋਪੀ ਤੇ ਡੋਰੀ ਦੀ ਸ਼ਾਨ: ਫ਼ੌਜ ਨੇ ਪਲਟਿਆ ਤਿੰਨ ਸਾਲ ਪੁਰਾਣਾ ਫ਼ਰਮਾਨ, ਜਰਨੈਲਾਂ ਨੂੰ ਮੁੜ ਮਿਲੇ ‘ਰੈਜੀਮੈਂਟਲ ਰੰਗ’

ਭਾਰਤੀ ਫ਼ੌਜ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਕੋ ਜਿਹੀ ਸਾਂਝੀ ਵਰਦੀ ਪਹਿਨਣ ਅਤੇ ਰੈਜੀਮੈਂਟਲ...

ਰੂਸ ‘ਚ ਵੱਡਾ ਹਵਾਈ ਹਾਦਸਾ, ਹਵਾ ‘ਚ ਅੱਗ ਲੱਗਣ ਕਾਰਨ ਕ੍ਰੈਸ਼ ਹੋਇਆ ਜਹਾਜ਼, ਜਿਊਂਦਾ ਸੜੇ 19 ਲੋਕ

ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਸਾਇਬੇਰੀਆ ਦੇ ਕੇਮੇਰੋਵੋ ਖੇਤਰ...

ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਹੰਗਾਮਾ, ਸ਼ਰਧਾਲੂਆਂ ਨੂੰ ਤੰਗ ਕਰਨ ਵਾਲਿਆਂ ਦੀ ਨਿਹੰਗਾਂ ਵੱਲੋਂ ਕੁੱਟਮਾਰ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸ਼ਰਧਾਲੂਆਂ ਨੂੰ ਜ਼ਬਰਦਸਤੀ ਕਮਰੇ ਦਿਵਾਉਣ ਲਈ ਆਵਾਜ਼ਾਂ ਲਗਾਉਣ ਵਾਲਿਆਂ...

ਲੁਧਿਆਣਾ: 10 ਮਿੰਟਾਂ ‘ਚ ਠੱਗ ਬਾਬੇ ਨੇ ਲੁੱਟੀ ਗਹਿਣਿਆਂ ਦੀ ਦੁਕਾਨ, ਅਸ਼ੀਰਵਾਦ ਦਾ ਨਾਟਕ ਕਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਲੁਧਿਆਣਾ ਵਿੱਚ ਇੱਕ ਠੱਗੀ ਬਾਬੇ ਨੇ ਇੱਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਨੂੰ ਸਿਰਫ਼...

ਸੋਨੀਆ ਗਾਂਧੀ ਦੇ ਬੁਕ ਰਿਲੀਜ਼ ਸਮਾਰੋਹ ‘ਚ ਜਾਣ ਨੂੰ ਲੈ ਕੇ ਕੈਪਟਨ ਅਮਰਿੰਦਰ ਦਾ ਬਿਆਨ ਆਇਆ ਸਾਹਮਣੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ...

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਖੁਰਾਲਗੜ੍ਹ ਵਿਖੇ 4 ਤੋਂ 6 ਦਸੰਬਰ ਤੱਕ ਹੋਣਗੇ ਵਿਸ਼ਾਲ ਸਮਾਗਮ

*ਚੰਡੀਗੜ੍ਹ, 17 ਨਵੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ...