ਬਾਲੀਵੁੱਡ ਅਤੇ ਹਾਲੀਵੁੱਡ ਫਿਲਮਾਂ ਦੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਸਿਰਫ ਫਿਲਮਾਂ ਵਿੱਚ ਹੀ ਨਹੀਂ ਬਲਕਿ ਸਮਾਜਿਕ ਕੰਮਾਂ ਵਿੱਚ ਵੀ ਬਹੁਤ ਸ਼ਾਮਲ ਹੈ। ਲੰਬੇ ਸਮੇਂ ਤੋਂ ਅਮਰੀਕਾ ‘ਚ ਰਹਿ ਰਹੀ ਪ੍ਰਿਯੰਕਾ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ‘ਤੇ ਕਈ ਵਾਰ ਖੁੱਲ੍ਹ ਕੇ ਆਪਣੀ ਆਵਾਜ਼ ਚੁੱਕੀ ਹੈ। ਹੁਣ ਹਾਲ ਹੀ ‘ਚ ਪ੍ਰਿਯੰਕਾ ਪੋਲੈਂਡ ਗਈ ਸੀ ਜਿੱਥੇ ਉਸ ਨੇ ਯੂਕਰੇਨ ਦੇ ਸ਼ਰਨਾਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸਮਰਥਨ ‘ਚ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ। ਪ੍ਰਿਅੰਕਾ ਚੋਪੜਾ ਯੂਨੀਸੇਫ਼ (ਸੰਯੁਕਤ ਰਾਸ਼ਟਰ ਇੰਟਰਨੈਸ਼ਨਲ ਚਿਲਡਰਨਜ਼ ਐਮਰਜੈਂਸੀ ਫ਼ੰਡ) ਵੱਲੋਂ ਗਈ ਸੀ।ਪ੍ਰਿਅੰਕਾ ਚੋਪੜਾ 2016 ਤੋਂ ਗਲੋਬਲ ਯੂਨੀਸੇਫ਼ ਗੁੱਡਵਿਲ ਦੀ ਐਂਬੈਸਡਰ ਹੈ। ਅਦਾਕਾਰਾ ਇਸ ਦੇ ਵੱਲੋਂ ਉੱਥੇ ਦੌਰਾ ਕਰਨ ਗਈ ਸੀ। ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਕਨਵੈਨਸ਼ਨ ਸੈਂਟਰਾਂ ਦੇ ਦੌਰੇ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਹਨ।
ਜਿਸ ’ਚੋਂ ਇਕ ’ਚ ਉਹ ਪੋਲੈਂਡ ਦੇ ਐਕਸਪੋ ਸੈਂਟਰ ਦੇ ਬਾਹਰ ਨਜ਼ਰ ਆ ਰਹੀ ਹੈ। ਵੀਡੀਓ ’ਚ ਪ੍ਰਿਅੰਕਾ ਚੋਪੜਾ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਕਿ ‘ਇਹ ਕਨਵੈਨਸ਼ਨ ਸੈਂਟਰ ਹੈ, ਇਹਨਾਂ ’ਚੋਂ ਲਗਭਗ ਪੰਜ ਇਸ ਤਰ੍ਹਾਂ ਦੇ ਹਨ ਜੋ ਯੂਕਰੇਨ ਤੋਂ ਵਿਸਥਾਪਿਤ ਹਜ਼ਾਰਾਂ ਲੋਕਾਂ ਨਾਲ ਭਰੇ ਹੋਏ ਹਨ।’ ਪ੍ਰਿਅੰਕਾ ਚੋਪੜਾ ਨੇ ਇੰਸਟਾ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ‘ਇਹ ਪੋਲੈਂਡ ਦੇ ਵਾਰਸਾ ’ਚ ਇਕ ਐਕਸਪੋ ਸੈਂਟਰ ਹੈ। ਇੱਥੇ ਕੋਈ ਕਾਮਿਕ ਕੌਨ ਜਾਂ ਗਹਿਣਿਆਂ ਦੀ ਪ੍ਰਦਰਸ਼ਨੀ ਨਹੀਂ ਹੁੰਦੀ, ਇਹ ਪੂਰੀ ਜਗ੍ਹਾ ਇਕ ਸੁਰੱਖਿਅਤ ਜਗ੍ਹਾ ਹੈ, ਯੂਕਰੇਨ ਦੇ ਪਰਿਵਾਰਾਂ ਲਈ ਇਕ ਸੁਆਗਤ ਕੇਂਦਰ ਹੈ।’ ਇਸ ਤੋਂ ਇਲਾਵਾ ਇਕ ਹੋਰ ਸਟੋਰੀ ’ਚ ਅਦਾਕਾਰਾ ਏਰਟਪੇਲ ਯੇਰ ਮਾਂ ਅਤੇ ਬੱਚੇ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਲਿਖਿਆ ਹੈ ਕਿ ‘ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦੀ ਹਾਂ ਕਿ ਇਹ ਬੱਚਿਆਂ ਅਤੇ ਮਾਵਾਂ ਲਈ ਸਭ ਤੋਂ ਵੱਡਾ ਸੰਕਟ ਹੈ। ਸਰਹੱਦ ਪਾਰ ਕਰਨ ਵਾਲੇ 90 ਫ਼ੀਸਦੀ ਲੋਕ ਮਾਵਾਂ ਅਤੇ ਬੱਚੇ ਹਨ, ਕਿਉਂਕਿ ਯੂਕਰੇਨ ਰਹਿਣ ਲਈ ਮਰਦਾਂ ਦੀ ਲੋੜ ਹੁੰਦੀ ਹੈ।’ ਇਸ ਤੋਂ ਇਲਾਵਾ ਅਦਾਕਾਰਾ ਨੇ ਬੱਚਿਆਂ ਨਾਲ ਪੇਂਟਿੰਗ ਦੀ ਵੀਡੀਓ ਸਾਂਝੀ ਕੀਤੀ ਹੈ।












