October 26, 2026, 10:56 pm
----------- Advertisement -----------
HomeNewsEntertainmentਕੰਗਨਾ ਰਣੌਤ ਦੇ ਸ਼ੋਅ 'ਚ ਨਜ਼ਰ ਆਵੇਗੀ ਰਾਖੀ ਸਾਵੰਤ? ਐਕਸ ਹਸਬੈਂਡ ਰਿਤੇਸ਼...

ਕੰਗਨਾ ਰਣੌਤ ਦੇ ਸ਼ੋਅ ‘ਚ ਨਜ਼ਰ ਆਵੇਗੀ ਰਾਖੀ ਸਾਵੰਤ? ਐਕਸ ਹਸਬੈਂਡ ਰਿਤੇਸ਼ ਨੂੰ ਮਿਲਿਆ ਆਫ਼ਰ

Published on

----------- Advertisement -----------

ਕੰਗਨਾ ਰਣੌਤ ਦਾ ਸ਼ੋਅ ਲਾਕਅੱਪ ਲਗਾਤਾਰ ਸੁਰਖੀਆਂ ‘ਚ ਹੈ। ਦਰਸ਼ਕ ਇਹ ਜਾਣਨ ਲਈ ਕਾਫੀ ਉਤਸ਼ਾਹਿਤ ਹਨ ਕਿ ਕਿਹੜੇ-ਕਿਹੜੇ ਮੁਕਾਬਲੇਬਾਜ਼ ਇਸ ਸ਼ੋਅ ਦਾ ਹਿੱਸਾ ਹੋਣਗੇ ਪਰ ਇਸ ਦੌਰਾਨ ਮੇਕਰਸ ਨੇ ਹੌਲੀ-ਹੌਲੀ ਮੁਕਾਬਲੇਬਾਜ਼ਾਂ ਦੇ ਨਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਰਾਖੀ ਸਾਵੰਤ ਨੇ ਸ਼ੋਅ ਨਾਲ ਜੁੜੀ ਅਜਿਹੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਨੂੰ ਜਾਣ ਕੇ ਕਈ ਪ੍ਰਸ਼ੰਸਕ ਖੁਸ਼ ਹੋਣਗੇ ਪਰ ਕਈ ਨਿਰਾਸ਼ ਹੋਣਗੇ।

ਡਰਾਮਾ ਕਵੀਨ ਨੇ ਖੁਲਾਸਾ ਕੀਤਾ ਹੈ ਕਿ ਕੰਗਣਾ ਰਣੌਤ ਦੇ ਆਉਣ ਵਾਲੇ ਸ਼ੋਅ ‘ਲਾਕ ਅੱਪ’ ਦੇ ਲਈ ਆਫਰ ਦਿੱਤਾ ਹੈ। ਇਸ ਸ਼ੋਅ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਵਲੋਂ ਹਿੱਸਾ ਲੈਣ ਦੀ ਅਮੀਦ ਹੈ। ਹਾਲਾਂਕਿ ਰਾਖੀ ਸਾਵੰਤ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਰਿਤੇਸ਼ ਕੰਗਣਾ ਦੇ ਇਸ ਸ਼ੋਅ ਦਾ ਹਿੱਸਾ ਬਣਨਗੇ ਜਾਂ ਨਹੀਂ। ਰਾਖੀ ਨੇ ਹਾਲ ‘ਚ ਹੀ ਅੰਗਰੇਜ਼ੀ ਵੈੱਬਸਾਈਟ ਨਾਲ ਗੱਲ ਬਾਤ ਕੀਤੀ ਹੈ। ਇਸ ਦੌਰਾਨ ਉਸ ਨੇ ਪਤੀ ਰਿਤੇਸ਼ ਤੇ ਇਲਾਵਾ ਕੰਗਣਾ ਰਣੌਤ ਦੇ ਆ ਰਹੇ ਸ਼ੋਅ ਲਾਕ-ਅਪ ਬਾਰੇ ਵੀ ਢੇਰ ਸਾਰੀਆਂ ਗੱਲਾਂ ਕੀਤੀਆਂ ਹਨ।

ਰਾਖੀ ਸਾਵੰਤ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ‘ਲਾਕ ਅੱਪ’ ਦਾ ਆਫ਼ਰ ਮਿਲਿਆ ਹੈ ਜਾਂ ਨਹੀਂ? ਇਸ ‘ਤੇ ਅਦਾਕਾਰਾ ਨੇ ਕਿਹਾ, ‘ਆ ਹੀ ਰਿਹਾ ਹੈ ਮੈਨੂੰ ਤਾਂ ਆਫ਼ਰ। ਮੈਨੂੰ ਨਹੀਂ ਪਤਾ ਕਿਉਂ ਪਰ ਮੇਰੇ ਐਕਸ ਪਤੀ ਰਿਤੇਸ਼ ਨੂੰ ਇਹ ਪੇਸ਼ਕਸ਼ ਮਿਲੀ ਹੈ। ਹਾਲਾਂਕਿ ਮੈਨੂੰ ਨਹੀਂ ਪਤਾ ਕਿ ਉਹ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਿਹਾ ਹੈ ਜਾਂ ਨਹੀਂ। ਰਾਖੀ ਸਾਵੰਤ ਨੇ ਅੱਗੇ ਕਿਹਾ, ‘ਮੈਂ ਏਕਤਾ ਜੀ ਲਈ ਜਾ ਸਕਦੀ ਹਾਂ, ਪਰ ਦੀਦੀ (ਕੰਗਨਾ ਰਣੌਤ) ਲਈ ਨਹੀਂ।’ ਧਿਆਨ ਯੋਗ ਹੈ ਕਿ ਪਿਛਲੇ ਦਿਨੀਂ ਏਕਤਾ ਕੂਪਰ ਅਤੇ ਕੰਗਨਾ ਰਣੌਤ ਨੇ ‘ਲਾਕ ਅੱਪ’ ਲਈ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ਦੌਰਾਨ ਕੰਗਨਾ ਨੇ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਬਾਰੇ ਵੀ ਵੱਡੀ ਗੱਲ ਕਹੀ। ਉਸ ਨੇ ਕਿਹਾ ਸੀ, ‘ਇਹ ਤੇਰੇ ਵੱਡੇ ਭਰਾ ਦਾ ਘਰ ਨਹੀਂ, ਇਹ ਮੇਰੀ ਜੇਲ੍ਹ ਹੈ। ਮੇਰੇ ਕੋਲ ਹਰ ਪ੍ਰਤੀਯੋਗੀ ਦੀ ਫਾਈਲ ਅਤੇ ਸੱਚਾਈ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰੋਹਿਤ ਕੁਮਾਰ ਮੋਂਟੂ ਵੋਹਰਾ ਕਾਂਗਰਸ ਪਾਰਟੀ ਵਿਚ ਸ਼ਾਮਿਲ

ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ, ਜਦੋਂ ਸਾਲ 2022 ਦੀਆਂ...

ਅੰਤਿਮ ਅਰਦਾਸ ਤੋਂ ਵਾਪਸ ਆ ਰਹੇ 24 ਲੋਕਾਂ ਦੀ ਹਾਦਸੇ ਵਿਚ ਮੌਤ

ਕੀਨੀਆ ਵਿੱਚ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਘੱਟੋ-ਘੱਟ 24 ਲੋਕਾਂ ਦੀ ਮੌਤ...

ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ ਵਿਚ ਆਈ ਕਮੀ, ਲੋਕਾਂ ਨੂੰ ਠੰਢ ਦਾ ਹੋ ਰਿਹਾ ਅਹਿਸਾਸ

ਪੰਜਾਬ ਅਤੇ ਚੰਡੀਗੜ੍ਹ ਵਿਚ ਅੱਜ (26 ਅਕਤੂਬਰ) ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ। ਸਵੇਰ ਅਤੇ...

ਪੰਜਾਬੀ ਅਦਾਕਾਰਾ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਕੀਤਾ ਖੁਦ ਖੁਲਾਸਾ

'ਬਿੱਗ ਬੌਸ 14' ਦੀ ਸਾਬਕਾ ਮੁਕਾਬਲੇਬਾਜ਼ ਅਤੇ ਪੰਜਾਬੀ ਗਾਇਕਾ-ਅਦਾਕਾਰਾ ਸਾਰਾ ਗੁਰਪਾਲ ਨੇ ਸੋਸ਼ਲ ਮੀਡੀਆ...

ਮੋਗਾ ਗੋਲੀਕਾਂਡ: ਮੌਕੇ ‘ਤੇ ਪਹੁੰਚੇ DGP ਗੌਰਵ ਯਾਦਵ, ਹੁਣ ਤੱਕ 5 ਮੁਲਜ਼ਮ ਗ੍ਰਿਫ਼ਤਾਰ

ਮੋਗਾ ਦੇ ਅੰਗਦਪੁਰਾ ਮੁਹੱਲੇ ‘ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਡੀਜੀਪੀ...

ਝੋਟਾ ਕਤਲ ਮਾਮਲਾ: ਧਰਨੇ ਦਾ 14ਵਾਂ ਦਿਨ, CM ਮਾਨ ਬੋਲੇ- ਸਰਕਾਰ ਨੇ ਸਾਰੀਆਂ ਜਾਇਜ਼ ਮੰਗਾਂ ਮੰਨੀਆਂ

ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ...

ਦਲੇਰ ਮਹਿੰਦੀ ਵਿਵਾਦ ‘ਚ ਵੱਡਾ ਮੋੜ, ਮੰਤਰੀ ਸੁਬੋਧ ਉਨਿਆਲ ਨੇ ਫ਼ੋਨ ‘ਤੇ ਮੰਗੀ ਮੁਆਫ਼ੀ

ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਇੱਕ ਫ਼ੋਨ ਗੱਲਬਾਤ ਦੌਰਾਨ ਗਾਇਕ ਦਲੇਰ ਮਹਿੰਦੀ ਤੋਂ ਮੁਆਫ਼ੀ...

ਰਾਹੁਲ ਗਾਂਧੀ ਦੇ ਕਾਫਲੇ ਦੀਆਂ ਗੱਡੀਆਂ ਆਪਸ ‘ਚ ਟਕਰਾਈਆਂ, ਰਾਹੁਲ ਗਾਂਧੀ ਸੁਰੱਖਿਅਤ

2018 ਦੇ ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ਵਿਚ ਫ਼ੈਸਲੇ ਲਈ ਸੁਲਤਾਨਪੁਰ ਸਥਿਤ ਸੰਸਦ ਮੈਂਬਰਾਂ/ਵਿਧਾਇਕਾਂ...

ਬ੍ਰਿਟਿਸ਼ ਕੋਲੰਬੀਆ ਚੋਣਾਂ ’ਚ ਪੰਜਾਬੀਆਂ ਦਾ ਦਬਦਬਾ, ਵਿਦੇਸ਼ਾਂ ’ਚ ਵਧਿਆ ਮਾਣ!

 ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ...